ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੋਜ ਖੇਤਰ ਦੀਆਂ ਅਨੇਕ ਪ੍ਰਾਪਤੀਆਂ ਭਾਵੇਂ ਉਹ ਪੁਸਤਕਾਂ ਦੇ ਰੂਪ ਵਿੱਚ ਹਨ, ਖੋਜ ਪ੍ਰਤਿਕਾ ਦੇ ਅੰਕਾਂ ਦੇ ਰੂਪ ਵਿੱਚ ਜਾਂ ਖੋਜ ਪੱਤਰਾਂ ਦੇ ਰੂਪ ਵਿੱਚ; ਇਨ੍ਹਾਂ ਸਭ ਦੀ ਸਮੱਗਰੀ ਦਾ ਰੂਪ, ਪ੍ਰਸਤੁਤੀ, ਸੰਪਾਦਨ ਤਕਨੀਕ ਆਦਿ ਸਭ ਡਾ. ਜੱਗੀ ਦੀ ਚੇਤਨਾ (Consciousness) ਦਾ ਪ੍ਰਤੀਫਲ ਹਨ। ਅਚੇਤ ਤੋਂ ਸੁਚੇਤ ਅਵਸਥਾ ਵਿੱਚ ਤਾਂ ਉਹ ਬਚਪਨ ਤੋਂ ਹੀ ਵਿਚਰਨ ਲੱਗ ਪਿਆ ਸੀ। ਅਪ੍ਰਤੀਬਿੰਬਤ ਚੇਤਨਾ (Unreflected Consciousness) ਤਾਂ ਵਿਹਲੀਆਂ ਗੱਲਾਂ ਹਨ। ਇਸ ਉੱਪਰ ਕੁੱਝ ਮਿੰਟ ਕੇਂਦਰਿਤ ਰਹਿਕੇ ਉਹ ਪ੍ਰਤੀਬਿੰਬਤ ਚੇਤਨਾ (Reflected Consciousness) ਦੇ ਸਨਮੁੱਖ ਹੋ ਜਾਂਦਾ ਹੈ। ਪ੍ਰਤੀਬਿੰਬਤ ਚੇਤਨਾ ਹੀ ਖੋਜ ਖੇਤਰ ਤੇ ਕੇਂਦਰਤ ਹੋਣ ਲਈ ਪਰਮਾਵੱਸ਼ਕ ਹੈ।

ਉਸਨੂੰ ਅਧਿਕਾਰਤ ਵਿਦਵਾਨਾਂ ਨਾਲ ਮੈਂ+ਤੂੰ ਸੰਬੰਧਾਂ ਵਿੱਚ ਵਿਚਰਨਾ ਆਉਂਦਾ ਹੈ। ਇਹੋ ਕਾਰਨ ਹੈ ਕਿ ਖੋਜ ਪੱਤਰਕਾ ਦੇ 20 ਅੰਕ ਕੱਢਣ ਵਿੱਚ ਕਾਮਯਾਬ ਹੋ ਸਕਿਆ। ਉਸਦੀਆਂ ਪ੍ਰੇਮ-ਪੂਰਵਕ ਲਿਖੀਆਂ ਚਿੱਠੀਆਂ ਪੜ੍ਹਕੇ ਵਿਦਵਾਨ ਸੰਬੰਧਤ ਵਿਸ਼ੇ ਤੇ ਲਿਖਕੇ ਭੇਜਣ ਤੋਂ ਰੁਕ ਹੀ ਨਹੀਂ ਸਨ ਸਕਦੇ।

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਉੱਤੇ ਕੰਮ ਕਰਨ ਲਈ ਉਸਨੇ ਖ਼ੁਦ ਭਾਰਤ ਦੀਆਂ ਉਦਾਸੀਆਂ ਕੀਤੀਆਂ। ਪਰ ਇਹ ਪ੍ਰੋਜੈਕਟ ਡਾ. ਕਿਰਪਾਲ ਸਿੰਘ ਨੂੰ ਦੇ ਦਿੱਤਾ ਗਿਆ। ਡਾ. ਜੱਗੀ ਨੂੰ ਉਸਨੇ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਕਿਹਾ ਪਰ ਉਸਨੇ ਨਾਂਹ ਕਰ ਦਿੱਤੀ’ ਅਤੇ ਆਪਣੀ ਇਕੱਤਰਤ ਸਮੱਗਰੀ ਨੂੰ ਹੋਰਨਾਂ ਪੁਸਤਕਾਂ ਲਈ ਵਰਤ ਲਿਆ। ਉਸਨੂੰ ਪ੍ਰੋਜੈਕਟ ਖੋਹੇ ਜਾਣ ਦਾ ਗਿਲਾ ਸੀ।

ਇਵੇਂ ਡਾ. ਫੌਜਾ ਸਿੰਘ ਨੇ ਉਸ ਪਾਸੋਂ ਐਲਬਮ ਦਾ ਪ੍ਰੋਜੈਕਟ ਆਪ ਲੈਣ ਦਾ ਯਤਨ ਕੀਤਾ ਪਰ ਕਿਸੇ ਕਾਰਨ ਇਹ ਪ੍ਰੋਜੈਕਟ ਰੱਦ ਹੀ ਕਰ ਦਿੱਤਾ ਗਿਆ। ਪੰਜਾਬ ਦੇ ਕੁੱਝ ਪ੍ਰੋਫੈਸਰ ਅਤੇ ਵੀ.ਸੀ. ਡਾ. ਜੱਗੀ ਦੀ ਖੋਜ ਦੌੜ ਵਿੱਚ (Hell is the other people) ਸਾਬਤ ਹੋਏ ਜਦੋਂ ਕਿ ਕੁੱਝ ਵਿਦਵਾਨ ਪ੍ਰੋਫੈਸਰ ਅਤੇ ਵੀ.ਸੀ. ਉਸ ਦੇ ਕੰਮ-ਕਾਜ ਵਿੱਚ (Heaven is the other people) ਸਿੰਧ ਹੋਏ।

ਫ਼ਰਾਂਸੀਸੀ ਅਸਤਿੱਤਵਵਾਦੀ ਦਾਰਸ਼ਨਿਕ ਸਾਰਤਰ ਬਾਰੇ ਇਕ ਵਿਦਵਾਨ ਦਾ ਵਿਚਾਰ ਹੈ: 'He (Sartre) resisted fatigue, treated pain as if it was challenge. To step up its productivity he made reckless use of stimulants. He resented the time he had to spend on washing, shaving, cleaning his teeth, taking a bath; excreting and he would economise by carrying conversations through the bath room of

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 164