ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾਖ਼ਲਾ ਲੈਣ ਲਈ 143 ਰੁਪਏ ਫੀਸ ਦਾ ਪ੍ਰਬੰਧ ਕਰਨਾ ਕਠਿਨ ਸੀ। ਇੱਕ ਦਿਨ ਸਵੇਰੇ ਉੱਠਕੇ ਉਦਾਸੀ ਵਿੱਚ ਹੀ ਉਹ ਸੈਰ ਕਰਨ ਜਾ ਰਿਹਾ ਸੀ। ਰਸਤੇ ਵਿੱਚ ਕੂੜੇ 'ਚੋਂ ਕੋਈ ਚੀਜ਼ ਉਸ ਦੀ ਜੁੱਤੀ ਵਿੱਚ ਅੜ ਗਈ। ਇਹ ਇੱਕ ਸੋਨੇ ਦੀ ਚੈਨੀ ਸੀ। ਉਸਦੇ ਮਨ ਵਿੱਚ ਆਇਆ ਕਿ ਕੁਦਰਤ ਵੱਲੋਂ ਉਸਦੀ ਫ਼ੀਸ ਦਾ ਮਸਲਾ ਹੱਲ ਕਰ ਦਿੱਤਾ ਗਿਆ ਹੈ। ਕਿਉਂਕਿ ਉਹ ਚੈਨੀ ਉਨ੍ਹਾਂ ਦਿਨਾਂ ਵਿੱਚ ਲਗਭਗ 150 ਰੁਪਏ ਦੀ ਹੋਵੇਗੀ। ਜਦ ਉਹ ਸੈਰ ਤੋਂ ਵਾਪਸ ਆਇਆ ਇੱਕ ਗੁਆਂਢੀ ਮੁਟਿਆਰ ਨੂੰ ਚੈਨੀ ਖੋ ਦੇਣ ਬਦਲੇ ਝਿੜਕਾਂ ਪੈ ਰਹੀਆਂ ਸਨ। ਜੱਗੀ ਤੋਂ ਉਹ ਕੁੜੀ ਰੋਂਦੀ ਨਾ ਵੇਖੀ ਗਈ ਅਤੇ ਪੂਰੀ ਪਹਿਚਾਣ ਕਰਵਾਕੇ ਉਹ ਚੈਨੀ ਉਸ ਕੁੜੀ ਨੂੰ ਵਾਪਸ ਕਰ ਦਿੱਤੀ ਗਈ। ਇਉਂ ਜਿਹੜੇ ਵਿਅਕਤੀ ਆਪਣੇ ਅਸਤਿੱਤਵ ਨੂੰ ਅਤੇ ਆਪਣੇ ਦੁੱਖ ਨੂੰ ਸਮਝਦੇ ਹਨ। ਉਹ ਹੀ ਦੂਜੇ ਦੇ ਦੁੱਖ ਨੂੰ ਮਹਿਸੂਸ ਕਰ ਸਕਦੇ ਹਨ। ਇਸ ਘਟਨਾ ਨਾਲ ਭਾਵੇਂ ਜੱਗੀ ਯੂਨੀਵਰਸਿਟੀ ਦਾਖਲੇ ਤੋਂ ਰਹਿ ਗਿਆ ਪਰ ਮੁਹੱਲੇ ਵਿੱਚ ਉਸਦੀ ਇਮਾਨਦਾਰੀ (Sincerity) ਨਾਲ ਉਸਦਾ ਅਸਤਿੱਤਵ ਬੁਲੰਦ ਹੋ ਗਿਆ।

ਸੰਸਾਰ ਵਿੱਚ ਵਿਚਰਦਿਆਂ ਵਿਅਕਤੀ ਨੂੰ ਅਨੇਕਾਂ ਜ਼ਿੰਮੇਵਾਰੀਆਂ (Responsibilities) ਨਿਭਾਉਣੀਆਂ ਪੈਂਦੀਆਂ ਹਨ। ਵਿਅਕਤੀ ਵਿੱਚ ਜ਼ਿੰਮੇਵਾਰੀ ਨਿਭਾਉਣ ਦੀ ਯੋਗਤਾ ਵੀ ਹੋਣੀ ਚਾਹੀਦੀ ਹੈ। ਪ੍ਰਮਾਣਿਕ ਅਸਤਿੱਤਵ ਵਾਲਾ ਵਿਅਕਤੀ ਮਾੜੇ ਤੋਂ ਮਾੜੇ ਹਾਲਤ ਵਿੱਚ ਵੀ ਸਮੱਸਿਆਵਾਂ ਨੂੰ ਸਿਆਣਪ ਸਹਿਤ ਨਜਿਠ ਲੈਂਦਾ ਹੈ। ਡਾ. ਜੱਗੀ ਦੀ ਇੱਛਾ ਦੇ ਉਲਟ ਉਸਨੂੰ ਪ੍ਰੋ: ਨਿਰਮਲ ਸਿੰਘ ਦੇ ਨਾਲ ਸਹਾਇਕ ਵਾਰਡਨ ਬਣਾ ਦਿੱਤਾ ਗਿਆ। ਪੱਤਰ ਵਿਹਾਰ ਸਿੱਖਿਆ ਦੇ ਡਾਇਰੈਕਟਰ ਪ੍ਰੋ: ਬਖ਼ਸ਼ੀਸ਼ ਸਿੰਘ ਵਾਰਡਨ ਸਨ। ਡਾ. ਜੱਗੀ ਨੂੰ ਵਾਰਡਨ ਹਾਊਸ ਵਿੱਚ ਰਹਾਇਸ਼ ਰੱਖਣ ਤੋਂ ਮੁਕਤ ਕਰ ਦਿੱਤਾ ਗਿਆ। ਪ੍ਰੋ: ਨਿਰਮਲ ਸਿੰਘ ਦੀ ਠਹਿਰ ਵਾਰਡਨ ਹਾਊਸ ਵਿੱਚ ਹੋ ਗਈ। ਨਕਸਲਬਾੜੀ ਲਹਿਰ ਪੂਰੇ ਜ਼ੋਰਾਂ 'ਤੇ ਸੀ। ਵਿਦਿਆਰਥੀਆਂ ਨੂੰ ਘੂਰਨਾ ਤਾਂ ਇੱਕ ਪਾਸੇ ਰਿਹਾ, ਬੁਲਾਕੇ ਸਮਝਾਉਣ ਦਾ ਸਮਾਂ ਵੀ ਨਹੀਂ ਸੀ। ਉਨ੍ਹਾਂ ਦਿਨਾਂ ਵਿੱਚ ਇੱਕ ਗ਼ਰੀਬ ਚੌਕੀਦਾਰ ਦਾ ਕਤਲ ਹੋ ਗਿਆ। ਇੱਕ ਦਿਨ ਕਾਨਵੋਕੇਸ਼ਨ ਵਾਲੇ ਦਿਨ ਹੋਸਟਲ ਨੰ:3 ਵਾਲਿਆਂ ਨੇ ਹੋਸਟਲ ਨੰ: 2 ਤੇ ਹਮਲਾ ਕਰ ਦਿੱਤਾ। ਲੜਦਿਆਂ ਹਟਾਉਣਾ ਵੀ ਮੁਸ਼ਕਲ ਸੀ। ਪੁਲੀਸ ਨੂੰ ਕੇਸ ਦੇਣਾ ਵੀ ਮੂਰਖਤਾ ਹੋਣੀ ਸੀ। ਡਾ. ਜੱਗੀ ਦੀ ਅਗਵਾਈ ਵਿੱਚ ਅਜਿਹਾ ਪ੍ਰਬੰਧ ਕੀਤਾ ਗਿਆ ਕਿ ਕਾਨਵੋਕੇਸ਼ਨ ਅਨੁਸ਼ਾਸ਼ਨ ਭਰਪੂਰ ਵਾਤਾਵਰਨ ਵਿੱਚ ਸਫ਼ਲ ਹੋ ਨਿਬੜੀ। ਤੀਜੀ ਘਟਨਾ ਮਾਰਚ 1973 ਦੇ ਫੇਅਰਵੈਲ ਸਮਾਗਮ ਸਮੇਂ ਵਾਪਰੀ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਮਹਿਮਾਨ ਵਜੋਂ ਬੁਲਾਇਆ ਹੋਇਆ ਸੀ। ਨਕਸਲਬਾੜੀ ਉਸਦੀ ਵਿਚਾਰਧਾਰਾ ਨਾਲ ਅਸਹਿਮਤ ਸਨ। ਗੁਰਬਖ਼ਸ਼

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 166