ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿੰਦਾ ਹੈ|[1]
(ਕ) ਫੁੱਲਾਂ ਦੀ ਲਾਲੀ ਅੱਗ-ਰੰਗੀ ਹੋ ਸਕਦੀ ਹੈ, ਪਰ ਉਸ ਵਿੱਚ ਅੱਗ
ਵਰਗਾ ਸੇਕ ਨਹੀਂ ਹੁੰਦਾ।[2]
(ਖ) ਕਿਸੇ ਨਾਲ ਗੱਲ ਕੀਤਿਆਂ ਗੱਲ ਪਰਾਈ ਹੋ ਜਾਂਦੀ ਹੈ।[3]
(ਗ) ਦੂਰੀ-ਏ-ਮੰਜ਼ਿਲ ਕਾ ਮਤਲਬ ਕੁਛ ਨਹੀਂ
ਬਸ ਇਰਾਦੋਂ ਕੀ ਕਮੀ ਕਾ ਨਾਮ ਹੈ।[4]

ਸੰਖੇਪ ਰੂਪ ਵਿੱਚ ਆਖਿਆ ਜਾ ਸਕਦਾ ਹੈ ਕਿ ਇਸ ਆਤਮ-ਕਥਾ ਦੇ ਆਧਾਰ ਤੇ ਪ੍ਰੋ (ਡਾ.) ਰਤਨ ਸਿੰਘ ਜੱਗੀ ਆਪਣੇ ਫ਼ੈਸਲੇ ਆਪਣੀ ਮਰਜ਼ੀ ਨਾਲ ਲੈਣ ਅਤੇ ਉਨ੍ਹਾਂ ਉੱਤੇ ਬਿਨਾਂ ਕਿਸੇ ਬਾਹਰੀ ਦਬਾਅ ਦੇ ਅਮਲ ਕਰਨ ਕਾਰਨ ਪ੍ਰਮਾਣਿਕ ਅਸਤਿਤਵ ਅਤੇ ਗਤੀਸ਼ੀਲ ਸ਼ਖ਼ਸੀਅਤ ਦੇ ਸਵਾਮੀ ਵਜੋਂ 'ਸਵੈ' ਦਾ ਪ੍ਰਗਟਾਵਾ ਕਰਨ ਵਿੱਚ ਸਫ਼ਲ ਹੈ। ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦਾ ਡਾ. ਜੱਗੀ ਦੀ ਸ਼ਖ਼ਸੀਅਤ ਦੇ ਪ੍ਰਮੁੱਖ ਗੁਣਾਂ ਵਜੋਂ ਉੱਭਰਦੇ ਹਨ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 168

  1. ਉਹੀ, ਪੰ. 177
     
  2. ਉਹੀ, ਪੰ. 182
  3. ਉਹੀ, ਪੰ. 91
  4. ਉਹੀ, ਪੰ. 70