ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੌਲੀ-ਹੌਲੀ ਵਾਸ਼ਨਾਵਾਂ, ਇੱਛਾਵਾਂ ਦਾ ਧੂਆਂ ਲੋਪ ਹੋ ਜਾਏਗਾ ਤੇ ਤੁਸੀਂ ਸਾਫ਼ ਸਾਫ਼ ਵੇਖਣ ਦੇ ਸਮਰਥ ਹੋ ਜਾਓਗੇ।[1]

ਇਨ੍ਹਾਂ ਵਿਚਾਰਾਂ ਵਿੱਚ ਬੁੱਧਮੱਤ ਅਨੁਸਾਰ ਆਪਣੇ ਆਪ ਨੂੰ ਸਮਝੋ, ਆਪਣਾ ਮੂਲ ਪਛਾਣੋ (Know thyself) ਦਾ ਗਿਆਨ ਨਿਹਿਤ ਹੈ।

ਸਿਕੰਦਰ ਸ਼ਗਨ/ਅਪਸ਼ਗਨ ਵਿੱਚ ਵੀ ਵਿਸ਼ਵਾਸ ਕਰਦਾ ਸੀ। ਆਪਣੇ ਇਸ਼ਟ ਦੇਵੀ ਮਿੱਤਰਾ ਦੀ ਮੂਰਤੀ ਅੱਗੇ ਸਹਾਇਤਾ ਲਈ ਪ੍ਰਾਰਥਨਾ ਕਰਦੇ ਸਮੇਂ ਜਦੋਂ ਉਹ ਬੱਕਰੇ ਦੀ ਬਲੀ ਦੇਣ ਲੱਗਿਆ ਤਾਂ ਬੱਕਰਾ ਛੁਡਾਉਣ ਲਈ ਹੱਥ ਪੈਰ ਮਾਰਨ ਲੱਗਾ। ਯੂਨਾਨੀਆਂ ਅਨੁਸਾਰ ਇਹ ਅਸ਼ੁੱਭ/ਅਪਸ਼ਗਨ ਸੀ। ਇਸ ਲਈ ਸਿਕੰਦਰ ਐਲਾਨ ਕਰਦਾ ਹੈ:

"ਐਲਾਨ ਕਰ ਦੇਵੋ ਕਿ ਸਿਕੰਦਰ ਦੇਵਤਿਆਂ ਦੀ ਮਰਜ਼ੀ ਦੇ ਖਿਲਾਫ਼ ਨਹੀਂ ਜਾਏਗਾ। ਅਸੀਂ ਵਾਪਸ ਪਰਤ ਰਹੇ ਹਾਂ।" [2]

ਕਾਲਜਿੱਤ ਦੇ ਅਗਨ ਸਮਾਧ ਲੈਣ ਸਮੇਂ ਸਿਕੰਦਰ ਉਸਨੂੰ ਪੁੱਛਦਾ ਹੈ:

"ਕੀ ਫੇਰ ਸਚਮੁੱਚ ਕਦੇ ਦਰਸ਼ਨ ਨਹੀਂ ਹੋਣਗੇ"

"ਅਸੀਂ ਛੇਤੀ ਹੀ ਮਿਲਾਂਗੇ ਇੱਕ ਦੂਜੇ ਨੂੰ। ਤੂੰ ਮਨੁੱਖਤਾ ਦੇ ਸਿਰੇ ਦਾ ਇੱਕ ਪਾਸਾ ਏਂ ਅਤੇ ਮੈਂ ਦੂਜਾ ਪਾਸਾ।" ਕਾਲਜਿੱਤ ਨੇ ਉੱਤਰ ਦਿੱਤਾ।

ਸਿਕੰਦਰ ਉਸਦੀ ਪ੍ਰਤੀਕਾਤਮਕ ਭਾਸ਼ਾ ਨੂੰ ਨਾ ਸਮਝਦਾ ਹੋਇਆ ਪੁੱਛਦਾ ਹੈ- ਕਿੱਥੇ ਮਿਲਾਂਗੇ?"

ਉੱਤਰ ਮਿਲਿਆ:

ਮਾਰੂਥਲ ਵਿੱਚ।[3]

ਇਹੋ ਤਾਂ ਅਸਤਿਤਵਵਾਦ ਅਨੁਸਾਰ ਸ਼ੂਨਯ ਹੈ ਅਰਥਾਤ ਉਦੋਂ ਮਿਲਾਂਗੇ ਜਦੋਂ Being ਰੂਪਾਂਤਰਿਤ ਹੋ ਕੇ Nothingness ਵਿੱਚ ਬਦਲ ਚੁੱਕਿਆ ਹੋਵੇਗਾ।

ਅਸਤਿਤਵ ਦੇ ਜੋ ਅਰਥ ਕਿਸੇ ਵਿਅਕਤੀ ਲਈ ਹਨ ਉਹ ਅਰਥ ਵਿਸਤਾਰ ਦੇ ਰੂਪ ਵਿੱਚ ਕਿਸੇ ਕੌਮ ਜਾਂ ਰਾਜ ਲਈ ਹਨ, ਬੇਸ਼ਕ ਅਸੀਂ ਇਸ ਲਈ ਪ੍ਰਭੂਸਤਾ ਦੇ ਸ਼ਬਦ ਦਾ ਪ੍ਰਯੋਗ ਕਰਦੇ ਹਾਂ। ਇਨ੍ਹਾਂ ਦੋਹਾਂ ਸ਼ਬਦਾਂ ਦੇ ਅਰਥਾਂ ਵਿੱਚ ਉੱਨੀ ਇੱਕੀ ਦਾ ਹੀ ਅੰਤਰ ਹੈ। ਯੁੱਧ ਨਾਦ ਨਾਵਲ ਵਿੱਚ ਸਿਕੰਦਰ ਤਾਂ ਵਿਅਕਤੀਗਤ ਆਕਾਂਖਿਆ ਦਾ ਪ੍ਰਤੀਕ ਹੈ। ਵਿਅਕਤੀਗਤ ਆਕਾਂਖਿਆਵਾਂ ਸੰਬੰਧੀ ਜਾਲ਼ ਮਕੈਰੀ ਦਾ ਕਥਨ ਹੈ:

"So long as he is in flesh, man is never delivered from the temptations of the world."[4]

ਯੁੱਧ-ਨਾਦ ਨਾਵਲ ਵਿੱਚ ਪੂਰਬ ਈਸਾ ਕਾਲ ਵਿੱਚ ਪੰਜਾਬ ਚ ਨਿੱਕੇ ਨਿੱਕੇ ਗਣਰਾਜ ਆਪਣੇ ਹੋਂਦ ਲਈ ਲੜਦੇ ਵਿਖਾਏ ਗਏ ਹਨ। ਇਨ੍ਹਾਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 174

  1. ਉਹੀ
  2. ਉਹੀ, 190
  3. ਉਹੀ, 191
  4. John Macquarrie, An Existential Theology, P. 55