ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਚਾ ਦਿੱਤੀ ਸੀ। ਸੌ ਤੋਂ ਵੱਧ ਨਗਰ ਮਿੱਟੀ ਵਿੱਚ ਮਿਲਾ ਦਿੱਤੇ। ਮਾਵਾਂ, ਧੀਆਂ ਅਤੇ ਬੱਚਿਆਂ ਤੱਕ ਨੂੰ ਵੀ ਮੁਆਫ਼ ਨਾ ਕੀਤਾ। ਅਜੈ ਮਿੱਤਰ ਪੂਰੇ ਕਰੋਧ ਵਿੱਚ ਆ ਕੇ ਆਪਣੇ ਆਪ ਨੂੰ ਕਹਿਣ ਲੱਗਾ:

"ਐ ਨਿਰਦਈ ਫਿਲਿਪਸ, ਮੈਂ ਵਿਪਾਸ਼ਾ ਦੀ ਸਹੁੰ ਖਾਕੇ ਪ੍ਰਤਿਗਿਆ ਕਰਦਾ ਹਾਂ ਕਿ ਇਨ੍ਹਾਂ ਨਿਰਦੋਸ਼ ਬੱਚਿਆਂ, ਇਸਤਰੀਆਂ ਦੀ ਮੌਤ ਦਾ ਬਦਲਾ ਲਵਾਂਗਾ, ਜਦ ਤੱਕ ਮੇਰੀਆਂ ਬਾਹਵਾਂ ਵਿੱਚ ਸ਼ਸਤਰ ਚੁੱਕਣ ਦੀ ਸ਼ਕਤੀ ਹੈ, ਜਦ ਤੱਕ ਮੇਰੇ ਸਵਾਸ ਚਲਦੇ ਹਨ.....।"[1]

ਹੁਣ ਇੱਕ ਪਾਸੇ ਸਿਕੰਦਰ ਦਾ ਵਿਅਕਤੀਗਤ ਅਹੰਕਾਰ ਸੀ ਅਤੇ ਦੂਜੇ ਪਾਸੇ ਗਣਤੰਤਰਾਂ ਦਾ ਸਵੈ-ਅਭਿਮਾਨ। ਦਰਅਸਲ ਸਿਕੰਦਰ ਨੂੰ ਸੰਸਾਰ ਵਿਜੇਤਾ ਕਹਿਲਾਉਣ ਦਾ ਅਹੰਕਾਰ ਅਤੇ ਦੂਜੇ ਬੰਨੇ ਗਣਰਾਜਾਂ ਦੀ ਸੁਤੰਤਰਤਾ ਅਤੇ ਪ੍ਰਤਿਸ਼ਠਾ ਦਾ ਸਵੈ-ਅਭਿਮਾਨ ਸੀ। ਅਜਿਹੇ ਸਵੈ-ਅਭਿਮਾਨ ਸੰਬੰਧੀ ਹੀ ਨੀਤਸ਼ੇ ਵਿਅਕਤੀਆਂ ਨੂੰ ਚੇਤਨ ਕਰਦਾ ਹੈ:

"Behind thy thoughts and feelings, my brother, there is a mighty lord, An unknown sage....it is called Self; it dwelleth in the body, It is thy body."[2]

ਅਜੈ ਮਿੱਤਰ ਨਿਡਰ ਵਿਅਕਤਿਤਵ ਦਾ ਸਵਾਮੀ ਹੈ। ਇਨ੍ਹਾਂ ਗਣਰਾਜਾਂ ਦੇ ਯੁੱਧਾਂ ਵਿੱਚ ਸਿਕੰਦਰ ਨੂੰ ਕਰਾਰੀ ਹਾਰ ਹੁੰਦੀ ਹੈ। ਉਸਦੀ ਫੌਜ ਅਤੇ ਉਹ ਆਪ ਵੀ ਵਾਪਸ ਜਾਣ ਦੀ ਤਿਆਰੀ ਕਰ ਰਹੇ ਹਨ। ਫ਼ਿਲਿਪਸ ਮਾਰਿਆ ਜਾਂਦਾ ਹੈ। ਉਸਦਾ ਜਮ੍ਹਾਂ ਕੀਤਾ ਧਨ ਚਾਣਕਯ ਦੇ ਇਸ਼ਾਰੇ 'ਤੇ ਚੰਦਰ ਗੁਪਤ ਜ਼ਬਤ ਕਰ ਲੈਂਦਾ ਹੈ ਅਤੇ ਮਗਧ ਰਾਜ ਲਈ ਵਰਤਨ ਵਾਸਤੇ ਸੋਚਦਾ ਹੈ। ਸਿਕੰਦਰ ਦੀਆਂ ਜਿੱਤਾਂ ਸਮੇਂ ਹੋਰਨਾਂ ਮੁਲਕਾਂ ਨੇ ਉਸਨੂੰ ਰੁਖ਼ਸਾਨਾ ਅਤੇ ਸਤਾਤਿਰਾ ਵਰਗੀਆਂ ਔਰਤਾਂ ਭੇਟ ਕੀਤੀਆਂ ਪਰ ਕਿਸੇ ਵੀ ਪੰਜਾਬੀ ਗਣਰਾਜ ਨੇ ਉਸਨੂੰ ਆਪਣੀ 'ਧੀ' ਨਹੀਂ ਦਿੱਤੀ। ਜਿਸ ਧੀ ਮਾਧਵੀ ਦਾ ਉਧਾਲਾ ਹੋਇਆ, ਉਸ ਨੇ ਵੀ ਆਪਣੀ ਇੱਜ਼ਤ ਬਚਾਕੇ ਰੱਖੀ। ਅਜੈ ਮਿੱਤਰ ਦੇ ਸੰਘਰਸ਼ ਨੇ ਸਿਕੰਦਰ ਨੂੰ ਮਹਾਨ ਕਹਿਣ ਦੀ ਥਾਂ ‘ਧਾੜਵੀਂ’ ਅਤੇ ‘ਲੁਟੇਰੇ’ ਦੀ ਪਦਵੀ ਜੋਗਾ ਹੀ ਬਣਾਕੇ ਰੱਖ ਦਿੱਤਾ।

ਅਖੀਰ ਤੇ ਵਿਜੈ ਮਿੱਤਰ ਚਾਣਕਯ ਨੂੰ ਮਗਧ ਰਾਜ ਸੰਬੰਧੀ ਜਨਪਦਾਂ ਦੀ ਸਹਾਇਤਾ ਕੇਵਲ ਇਸ ਸ਼ਰਤ ਤੇ ਦੇਣ ਦਾ ਵਾਅਦਾ ਕਰਦਾ ਹੈ ਕਿ ਜਨਪਦਾਂ ਦੀ ਸੁਤੰਤਰਤਾ, ਉਨ੍ਹਾਂ ਦੀ ਪ੍ਰਭੂਸੱਤਾ ਅਤੇ ਅਸਤਿਤਵ ਕਾਇਮ ਰਹਿਣਾ ਚਾਹੀਦਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 178

  1. ਉਹੀ, ਪੰਨਾ 174
  2. Thus Spake Zarthustra, Ch. 4