ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਿਹੇ ਦਰਵੇਸ਼ ਨੂੰ ਅੰਤਮ ਸਮੇਂ ‘ਰੋੜ ਚੱਬਣੇ’ ਅਤੇ ‘ਰੇਤ ਫੱਕਣੀ' ਪੈਂਦੀ ਏ। ਏਸੇ ਲਈ ਤਾਂ ਸਾਰਤਰ ਕਹਿੰਦਾ ਹੈ 'Man is a useless passion.'[1]

ਛੂਤ-ਛਾਤ ਅਤੇ ਜ਼ਾਤ-ਪਾਤ ਵਾਲੇ ਅਜਿਹੇ ਮਾਹੌਲ ਵਿੱਚ ਅੱਬਾਸ (ਬਾਸੂ) ਦਾ ਅਸਤਿਤਵ ਵੀ ਉੱਭਰਕੇ ਸਾਹਮਣੇ ਆਉਂਦਾ ਹੈ। ਉਹ ਕਬੱਡੀ ਦਾ ਇੱਕ ਵੱਡਾ ਖਿਡਾਰੀ ਹੈ। ਉਹ ਅਨੂੰ (ਅਨਵਰ ਘੁਮਿਆਰ) ਦਾ ਵੱਡਾ ਭਰਾ ਹੈ। ਉਸਦੇ ਪਿਉ ਦਾ ਨਾਂ ਕਰਮਦੀਨ ਹੈ। ਲਤ ਸ਼ਾਹ ਦੇ ਵਿਸਾਖੀ ਦੇ ਮੇਲੇ ਤੇ ਕਬੱਡੀ ਲਈ ਉਸਨੇ ਸ਼ੀਸ਼ਮ ਸਿੰਘ ਨਾਲ ਖੇਡਣ ਲਈ ਸਾਈ ਫੜ ਲਈ। ਚੌਧਰੀ ਅਕਬਰ ਉਸਨੂੰ ਬੁਲਾਕੇ ਕਹਿੰਦਾ ਹੈ ਕਿ ਇਹ ਮੁਕਾਬਲਾ ਵਕਾਰ ਦਾ ਸਵਾਲ ਹੈ। ਚੌਧਰੀ ਅਕਬਰ ਅਜਿਹੀ ਇੱਛਾ ਕਰੀਮਦੀਨ ਪਾਸ ਪ੍ਰਗਟ ਕਰਦਾ ਹੈ ਪਰ ਬਾਸੂ ਆਪਣੇ ਪਿਤਾ ਨੂੰ ਸਪਸ਼ਟ ਸ਼ਬਦਾਂ ਵਿੱਚ ਕਹਿੰਦਾ ਹੈ:———

"ਮੈਂ ਕੌਡੀ ਕਿਸੇ ਦੀ ਇੱਜ਼ਤ-ਬੇਇਜ਼ਤੀ ਵਾਸਤੇ ਨਹੀਂ ਖੇਡਦਾ ਆਂ ਤੇ ਇੰਜ ਮਾਂਗਵੀਆਂ ਰੋਟੀਆਂ ਖਾ ਕੇ ਚੌਧਰੀਆਂ ਅੱਗੇ ਗਹਿਣੇ ਪੈ ਕੇ ਜਿੱਤ ਵੀ ਗਿਆ ਤੇ ਮੈਨੂੰ ਖ਼ੁਸ਼ੀ ਨਹੀਂ ਹੋਣੀ, ਸਗੋਂ ਚੌਧਰੀਆਂ ਦਾ ਦਬੇਲ ਤੇ ਹਿਠਾੜੂ ਬਣ ਜਾਵਾਂਗਾ।"[2]

ਕਰਮਦੀਨ ਨੇ ਕਿਹਾ ਕਿ ਚੌਧਰੀ ਅਕਬਰ ਨਰਾਜ਼ ਹੋ ਜਾਵੇਗਾ ਤਾਂ ਬਾਸੂ ਉੱਤਰ ਦਿੰਦਾ ਹੈ:———

"ਹੋ ਜਾਏ, ਉਹ ਤੇ ਮੁਕਾਬਲੇ ਲਈ ਘੋੜੇ, ਕੁੱਤੇ ਤੇ ਲਵੇਰੇ ਵੀ ਪਾਲਦੇ ਨੇ। ਮੈਂ ਰਾਖਵਾਂ ਬਣਕੇ ਨਹੀਂ ਖੇਡ ਸਕਦਾ।"[3]

ਜਦੋਂ ਖ਼ਾਲਿਦ ਨੇ ਇਹੋ ਗੱਲ ਆਪਣੀ ਭੈਣ (ਬਾਸੂ ਦੀ ਮੰਗੇਤਰ) ਨੂੰ ਦੱਸੀ ਤਾਂ ਉਸ ਆਖਿਆ:———

"ਨਿਰਾ ਜ਼ੋਰ ਹੀ ਨਹੀਂ, ਅੰਦਰੋਂ ਵੀ ਬਹਾਦਰ ਏ ਤੇਰਾ ਭਾਅ ਬਾਸੂ।"

ਕਰੀਮਦੀਨ ਨੇ ਆਖਿਆ ਕਿ ਉਸਦਾ ਪੁੱਤਰ ਬਾਸੂ ਬੱਬਰ ਸ਼ੇਰ ਏ, ਅਤੇ ਜ਼ਰੂਰ ਜਿੱਤੇਗਾ। ਪਰ ਬਾਸੂ ਕਹਿੰਦਾ ਹੈ:———

"ਬਸ ਅੱਬਾ, ਤੂੰ ਮੈਨੂੰ ਬੰਦਾ ਈ ਰਹਿਣ ਦੇ।"[4]

ਦਰਅਸਲ ਬੰਦਾ ਬਣਨਾ ਹੀ ਮੁਸ਼ਕਲ ਹੈ ਅਤੇ ਇਹੋ ਗੱਲ ਕਿਸੇ ਵਿਅਕਤੀ ਦੇ ਪ੍ਰਮਾਣਿਕ ਅਸਤਿਤਵ ਦੀ ਨਿਸ਼ਾਨੀ ਹੁੰਦੀ ਏ।
ਇਸੇ ਮੌਕੇ ਹਾਸੇ ਹਾਸੇ ਵਿੱਚ ਅਨੁ ਨੇ ਕਿਹਾ:
"ਅੱਬਾਸ ਅਲੀ ਵਲਦ ਕਰੀਮਦੀਨ ਕੌਮ ਘੁਮਿਆਰ"
ਬਾਸੂ ਨੇ ਉੱਤਰ ਦਿੱਤਾ:———
'ਆਹੋ ਘੁਮਿਆਰ, ਘੁਮਿਆਰ ਬੰਦੇ ਈ ਹੁੰਦੇ ਨੇ।'[5]
ਕਬੱਡੀ ਵਿੱਚ ਸ਼ੀਸ਼ਮ ਸਿੰਘ ਹਾਰ ਜਾਂਦਾ ਹੈ। ਇਸ ਤੋਂ ਬਾਅਦ ਅਖਾੜੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 184

  1. Sartre Jean Paul, Being and Nothing (Tr.) Hazel Barnes, Washington Square Press, Newyork, 1992, P. 784
  2. ਮੁਹੰਮਦ ਮਨਸ਼ਾ ਯਾਦ, ਉਹੀ, ਪੰਨਾ 52
  3. ਉਹੀ
  4. ਉਹੀ
  5. ਉਹੀ