ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਾਲਿਦ ਨਾਲ ਇਉਂ ਯਾਰੀ ਨਿਭਾਉਣ ਬਦਲੇ ਅਤੇ ਮਾਨਵੀ ਕੀਮਤਾਂ ਦਾ ਰੱਖਿਅਕ ਹੋਣ ਕਾਰਨ ਉਸਦਾ ਅਸਤਿਤਵ ਪ੍ਰਮਾਣਿਕ ਹੈ।

ਅਨਵਾਰ (ਅਨੂੰ) ਬਾਸੂ ਦਾ ਛੋਟਾ ਭਰਾ ਸੀ। ਜਦੋਂ ਬਾਸੂ ਦੀਆਂ ਲੱਤਾਂ ਨੂਰੇ ਅਤੇ ਗ਼ਫੂਰੇ ਨੇ ਭੰਨ ਦਿੱਤੀਆਂ ਅਤੇ ਬਾਸੂ ਦੀ ਇੱਕ ਲੱਤ ਕੱਟਣੀ ਪੈ ਗਈ ਤਾਂ ਰੋਟੀ ਖਾਣ ਤੋਂ ਪਹਿਲਾਂ ਰੋਟੀ ਹੱਥ ਵਿੱਚ ਲੈ ਕੇ ਉਸ ਆਖਿਆ:

"ਭਾਅ ਮੈਨੂੰ ਏਸ ਰਿਜ਼ਕ ਦੀ ਸਹੁੰ .....ਜੇ ਤੇਰਾ ਬਦਲਾ ਨਾ ਲਵਾਂ ਦੋਵਾਂ ਭਰਾਵਾਂ ਦੀਆਂ ਦੋਵੇਂ ਲੱਤਾਂ ਨਾ ਵੱਢਾਂ।"[1]

ਇਸ ਘਟਨਾ ਤੋਂ ਬਾਅਦ ਅਨਵਾਰ ਦੇ ਮਨ ਤੇ ਅਜਿਹਾ ਅਸਰ ਹੋਇਆ ਕਿ ਸਾਰੀ ਦੁਨੀਆਂ ਤੋਂ ਹੀ ਬਦਲਾ ਲੈਣ ਦੀ ਸੋਚਣ ਲੱਗਾ। ਹਰ ਇੱਕ ਨੂੰ ਔਖਾ ਹੋ ਕੇ ਬੋਲਣਾ, ਨਿੱਕੀ ਜੇਹੀ ਗੱਲ ਤੇ ਭੜਕਣਾ, ਭਾਂਡੇ ਭੰਨਣੇ, ਬੂਹਾ ਖੁਲ੍ਹਣ 'ਚ ਦੇਰੀ ਹੋਣ 'ਤੇ ਤਖ਼ਤੇ ਭੰਨਣਾ, ਪਸ਼ੂਆਂ ਨੂੰ ਕੁੱਟਣਾ ਆਦਿ। ਉਸਦਾ ਰੋਜ਼ਾਨਾ ਦਾ ਕੰਮ ਹੋ ਗਿਆ ਜਿਸਨੂੰ ਅਸਤਿਤਵਵਾਦੀ ਮਨੋਵਿਗਿਆਨ (Existential psychology) ਅਨੁਸਾਰ ਹੀ ਸਮਝਿਆ ਜਾ ਸਕਦਾ ਸੀ। ਉਹ ਬਾਸੂ ਨੂੰ ਕਹਿੰਦਾ ਹੈ:———

"ਮੇਰਾ ਜੀ ਕਰਦਾ ਏ" ਅਨੂੰ ਕਚੀਚੀ ਵੱਟਕੇ ਆਖਦਾ, "ਮੇਰੇ ਕੋਲ ਮਸ਼ੀਨ ਗੰਨ ਹੋਵੇ ਤੇ ਬੰਦੇ ਮਾਰਨ ਦਾ ਲਸੰਸ 'ਤੇ ਮੈਂ ਹਰ ਰੋਜ਼ ਸੌ ਬੰਦੇ ਮਾਰਾਂ .......।"[2]

ਉਹ ਪੜਾਈ ਛੱਡ ਦੇਣੀ ਚਾਹੁੰਦਾ ਸੀ। ਆਖਦਾ ਸੀ, "ਜਦੋਂ ਮੈਂ ਕਤਲ ਦੇ ਇਲਜ਼ਾਮ ਵਿੱਚ ਇੱਕ ਦੇਹੁੰ ਫਾਹੇ ਈ ਲੱਗਣਾ ਏਂ, ਫੇਰ ਪੜ੍ਹਾਈ ਦਾ ਕੀ ਫ਼ਾਇਦਾ।"[3]

ਤੇ ਫਿਰ ਇੱਕ ਦਿਨ ਵੱਡੀ ਮਸੀਤ ਦੇ ਲਾਊਡ ਸਪੀਕਰ ਤੇ ਲੋਕਾਂ ਨੇ ਸੁਣਿਆ:

"ਇਕ ਜ਼ਰੂਰੀ ਐਲਾਨ ਸੁਣੋ, ਮੈਂ ਅਨੂੰ ਘੁਮਿਆਰ ਬੋਲ ਰਿਹਾ ਹਾਂ। ਤੁਹਾਨੂੰ ਪਤਾ ਏ ਗ਼ਫੂਰਾ ਤੇ ਨੂਰਾ ਜੇਲੋਂ ਛੁੱਟ ਕੇ ਆ ਗਏ ਨੇਂ। ਤੁਹਾਨੂੰ ਇਹ ਵੀ ਪਤਾ ਏ ਪਈ ਉਹਨਾਂ ਮੇਰੇ ਭਾਅ ਬਾਸੂ ਦੀ, ਜਿਹੜਾ ਬਾਰਾਂ- ਵਾਸ ਵਿੱਚ ਕੌਡੀ ਦਾ ਸਭ ਤੋਂ ਵੱਡਾ ਖਿਡਕਾਰ ਸੀ, ਲੱਕ ਭੰਨੀ ਸੀ। ਅਦਾਲਤ ਦੀ ਸਜ਼ਾ ਉਹ ਭੁਗਤ ਆਏ ਨੇਂ ਪਰ ਭਾਅ ਦੀ ਟੁੱਟੀ ਹੋਈ ਲੱਤ ਨਹੀਂ ਜੁੜੀ ਨਾ ਜੁੜ ਸਕਦੀ ਏ ਮੈਂ ਮਸੀਤ ਵਿੱਚ ਖਲੋ ਕੇ ਐਲਾਨ ਕਰਨਾਂ ਆਂ ਪਈ ਮੈਂ ਉਹਨਾਂ ਕੋਲੋਂ ਏਸ ਦੇ ਬਦਲਾ ਜ਼ਰੂਰ ਲਵਾਂਗਾ ਪਰ ਉਹਨਾਂ ਵਾਂਗ ਧੋਖੇ ਨਾਲ ਨਹੀਂ, ਲਲਕਾਰ ਕੇ। ਮੀਏਂ ਹੋਰੀਂ ਬੜੇ ਗੁੱਸੇ ਨਾਲ ਮੇਰੇ ਕੋਲੋਂ ਲਾਊਡ-ਸਪੀਕਰ ਖੋਹਣ ਲੱਗੇ ਆਉਂਦੇ ਨੇ ਪਰ ਮੈਂ ਐਲਾਨ ਕਰ ਦਿੱਤਾ ਏ।"ਹਵਾਲੇ ਵਿੱਚ ਗਲਤੀ:Invalid <ref> tag; refs with no name must have content

ਕੁੱਝ ਸਮੇਂ ਬਾਅਦ ਗ਼ਫੂਰਾ ਤੇ ਨੂਰਾ ਆਪਣੇ ਭਰਾ ਸਰਵਰ ਹੱਥੋਂ ਹੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 187

  1. ਉਹੀ, ਪੰ. 81
  2. ਉਹੀ, ਪੰ. 82
  3. ਉਹੀ