ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ। ਧੀ ਨੂੰ ਮਾਂ ਅਤੇ ਉਹਨੂੰ ਇੱਕ ਦਿਲਦਾਰ ਬੀਵੀ ਮਿਲ ਜਾਏਗੀ।

ਪਰ ਜ਼ੀਨਤ ਜਦੋਂ ਘਰ ਆਈ ਤਾਂ ਨੈਨਤਾਰਾ ਨੂੰ ਬਹੁਤ ਬੁਰਾ ਭਲਾ ਬੋਲੀ। ਘਰੋਂ ਨਿੱਕਲ ਜਾਣ ਲਈ ਕਹਿ ਦਿੱਤਾ। ਉਸ ਨੇ ਧਮਕੀ ਦਿੱਤੀ ਕਿ ਜੇ ਨੱਜੀ ਅਤੇ ਨੈਨਾ ਇਸ ਘਰ ਆਈਆਂ ਤਾਂ ਉਹ ਆਤਮ ਹੱਤਿਆ ਕਰ ਲਵੇਗੀ। ਖ਼ਾਲਿਦ ਦੇ ਇਹ ਕਹਿਣ ਤੇ ਕਿ ਇਹ ਕੁੜੀ ਯਤੀਮ ਏ। ਜ਼ੀਨਤ ਨੇ ਆਖਿਆ ਕਿ ਇਹ ਉਸਦਾ ਘਰ ਹੈ ਯਤੀਮਖ਼ਾਨਾ ਨਹੀਂ। ਫਲਸਰੂਪ ਨੈਨਤਾਰਾ ਨੂੰ ਇੱਕ ਹੋਸਟਲ ਵਿੱਚ ਘੋਲ ਦਿੱਤਾ ਗਿਆ। ਨੈਨਤਾਰਾ ਦੇ ਜਾਣ ਤੋਂ ਬਾਅਦ ਘਰ ਨੂੰ ਧਾਰਮਿਕ ਰੀਤੀ-ਰਿਵਾਜ਼ ਅਨੁਸਾਰ ਪਵਿੱਤਰ ਕੀਤਾ ਗਿਆ। ਖ਼ਾਲਿਦ ਤੋਂ ਕੁਰਾਨ ਤੇ ਹੱਥ ਰੱਖਕੇ ਕਸਮ ਖ਼ੁਆਈ ਕਿ ਉਹ ਦੂਜਾ ਵਿਆਹ ਨਹੀਂ ਕਰੇਗਾ। ਜ਼ੀਨਤ ਦਾ ਪਿਉ, ਮਲਿਕ ਮੁਰਾਦ ਪਾਸ, ਆਪਣੀ ਧੀ ਦੀ ਮੱਦਦ ਲਈ ਆਇਆ ਪਰ ਮਲਿਕ ਦੀ ਨੂੰਹ ਆਸ਼ੀ ਨੇ ਸਹੁਰੇ ਨੂੰ ਇਸ ਕੰਮ ਵਿੱਚ ਦਖ਼ਲ ਦੇਣੋਂ ਵਰਜ ਦਿੱਤਾ। ਪਰ ਮਲਿਕ ਤਾਂ ਔਰਤਾਂ ਨੂੰ ਦੂਜੇ ਦਰਜੇ ਦੀਆਂ ਸ਼ਹਿਰੀ ਮੰਨਦਾ ਸੀ। ਉਸ ਆਖਿਆ:———

ਇਹ ਮਰਦਾਂ ਦੇ ਕਰਨ ਵਾਲੀਆਂ ਗੱਲਾਂ ਨੇ ਅਸੀਂ ਔਰਤਾਂ ਤੋਂ ਸਲਾਹਵਾਂ ਨਹੀਂ ਲੈਂਦੇ। ਪਰ ਕੁੱਝ ਸਮੇਂ ਬਾਅਦ ਕਿਸੇ ਗੱਡੀ ਦੀ ਟੱਕਰ ਨਾਲ ਖ਼ਾਲਿਦ ਦਾ ਸਕੂਟਰ ਨਹਿਰ ਵਿੱਚ ਡਿੱਗ ਪਿਆ। ਖ਼ਾਲਿਦ ਤਾਂ ਤੈਰ ਕੇ ਬਚ ਗਿਆ ਪ੍ਰੰਤੂ ਜ਼ੀਨਤ ਨਹਿਰ ਵਿੱਚ ਡੁੱਬਦਿਆਂ ਪੁਕਾਰਦੀ ਰਹੀ, ਬਚ ਨਾ ਸਕੀ। ਬੇਸ਼ਕ ਜ਼ੀਨਤ ਖ਼ਾਲਿਦ ਦੀ ਵਫ਼ਾਦਾਰ ਪਤਨੀ ਸੀ। ਉਹ ਘਰ ਨੂੰ ਮਸੀਤ ਵਾਂਗ ਪਵਿੱਤਰ ਰੱਖਣਾ ਆਪਣਾ ਫ਼ਰਜ਼ ਸਮਝਦੀ ਸੀ। ਉਸਦੀਆਂ ਅੱਖਾਂ ਦੁਨਿਆਵੀਂ ਜਜ਼ਬਿਆਂ ਤੋਂ ਖ਼ਾਲੀ ਸਨ। ਉਸਦਾ ਅਸਤਿਤਵ ਵਿਕਾਸ (Transcend) ਨਹੀਂ ਕਰ ਸਕਿਆ ਅਤੇ ਉਹ ਜ਼ਿਆਦਾਤਰ ਸਵੈ ਦੀ ਹੋਂਦ ਵਿੱਚ (Being-in-itself) ਹੀ ਰਹੀ: ਬੇਸ਼ਕ ਉਹ ਇੱਕ ਚੰਗੀ ਔਰਤ ਸੀ ਪਰ ਇਹ ਗੱਲ ਬਰਦਾਸ਼ਤ ਨਹੀਂ ਸੀ ਕਰ ਸਕਦੀ ਕਿ ਕੋਈ ਉਹਦੀ ਮੁਹੱਬਤ ਤੇ ਸੁਹਾਗ ਉੱਤੇ ਡਾਕਾ ਮਾਰੇ।

ਸਕੀਨਾ ਖੋਟੇ ਨਿਸ਼ਚੇ (Bad faith) ਵਾਲੀ ਪਾਤਰ ਹੈ। ਉਹਨੇ ਆਪਣੇ ਪਤੀ ਨਾਲ ਮਿਲਕੇ ਸੁਨਿਆਰਾਂ ਦੀ ਕੁੜੀ ਨਜਮਾ (ਨੱਜੀ) ਨਾਲ ਧੋਖਾ ਕੀਤਾ। ਉਹਦਾ ਪਤੀ ਖ਼ਾਲਿਦ ਵੱਲੋਂ ਕੁੱਬੇ ਜੁਲਾਹੇ ਤੋਂ ਚਿੱਠੀਆਂ ਲਿਖਵਾਉਂਦਾ ਅਤੇ ਨੱਜੀ ਨੂੰ ਜਾ ਦਿੰਦਾ। ਇਸੇ ਵਿਸ਼ਵਾਸ ਵਿੱਚ ਨੱਜੀ ਸਰਵਰ ਦੇ ਕੁੱਤਿਆਂ ਵਾਲੇ ਡੇਰੇ ਜਾ ਫਸੀ ਅਤੇ ਆਪਣੀ ਜ਼ਿੰਦਗੀ ਬਰਬਾਦ ਕਰ ਬੈਠੀ। ਸਕੀਨਾ ਅਤੇ ਚਾਂਦੇ ਦੇ ਰੋਲ ਕਾਰਨ ਹੀ ਪੁਲਿਸ ਨੇ ਥਾਣੇ ਬੁਲਾਕੇ ਖ਼ਾਲਿਦ ਦਾ ਕੁਟਾਪਾ ਕੀਤਾ। ਏਸੇ ਘਟਨਾ ਕਾਰਨ ਮਲਿਕ ਅੱਲਾ ਯਾਰ ਦਾ ਪਰਿਵਾਰ ਕੁੱਝ ਸਮੇਂ ਲਈ ਖ਼ਾਲਿਦ ਤੋਂ ਨਿਰਾਸ਼ ਹੋ ਗਿਆ। ਇਹ ਤਾਂ ਇੱਕ ਵੱਖਰੀ ਗੱਲ ਹੈ ਕਿ ਨਜ਼ਮਾ ਅਤੇ ਖ਼ਾਲਿਦ ਨੇ ਉਸਨੂੰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 193