ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ। ਉਸਦਾ ਕਾਰੋਬਾਰ ਬੜਾ ਵੱਡਾ ਸੀ। ਉਸਦੀਆਂ ਤਿੰਨਾਂ ਧੀਆਂ ਦੇ ਨਾਂ ਸਨ———ਫ਼ਰਹਾਨਾ, ਰਿਜ਼ਵਾਨਾ ਤੇ ਫ਼ਰਜ਼ਾਨਾ। ਖ਼ਾਲਿਦ ਲਾਹੌਰ ਵਿੱਚ ਲਾਅ ਕਰ ਰਿਹਾ ਸੀ। ਕਦੇ ਕਦੇ ਉਹ ਮਲਿਕ ਅੱਲਾ ਯਾਰ ਖਾਂ ਦੇ ਘਰ ਜਾਂਦਾ। ਇੱਕ ਦਿਨ ਉਹ ਵੇਖਕੇ ਹੈਰਾਨ ਹੋਇਆ ਕਿ ਉਸਦੀ ਚੰਗੀ ਸੇਵਾ ਹੋ ਰਹੀ ਹੈ। ਫ਼ਰਹਾਨਾ ਉਸਨੂੰ ਸਾਰਿਆਂ ਸਾਹਮਣੇ ਦੁਪੱਟੇ ਤੇ ਉਂਗਲੀ ਵਲ੍ਹੇਟਦੀ ਮਿਲੀ। ਦ੍ਰਿਸ਼ ਵਿਗਿਆਨ ਅਨੁਸਾਰ ਇਹ ਉਸਦੇ ਮੁਟਿਆਰ ਹੋਣ ਦਾ ਚਿੰਨ੍ਹ ਬਣਦਾ ਹੈ। ਖ਼ਾਲਿਦ ਐਲ ਐਲ ਬੀ ਪਰੀਖਿਆ ਦੇ ਚੁੱਕਾ ਸੀ। ਉਸਦੀ ਰਿਹਾਇਸ਼ ਲਈ ਮਲਿਕ ਪਰਿਵਾਰ ਨੇ ਅਨੈਕਸੀ ਵਾਲਾ ਕਮਰਾ ਖ਼ਾਲੀ ਕਰ ਦਿੱਤਾ ਸੀ। ਉਸ ਨੂੰ ਘਰ ਦਾ ਜੀਅ ਹੀ ਸਮਝਿਆ ਜਾਂਦਾ ਸੀ। ਫ਼ਰਹਾਨਾ ਨਾਲ ਉਸਦੀ ਨੇੜਤਾ ਵਧਦੀ ਗਈ। ਇਕੱਠੇ ਫ਼ਿਲਮ ਵੇਖਣ ਜਾਂਦੇ। ਉਹ ਇਕ ਦਿਨ ਪਿੰਡ ਲਈ ਤਿਆਰ ਹੋਇਆ ਅੰਦਰੋਂ ਗਾਣੇ ਰਿਕਾਰਡ ਦੀ ਆਵਾਜ਼ ਆ ਰਹੀ ਸੀ, 'ਅਬ ਕਬ ਆਉਗੇ'। ਖ਼ਾਲਿਦ ਘਰ ਪੁੱਜਾ। ਉਹ ਅਸਮਾਨ ਦੇ ਤਾਰੇ ਵੇਖਣ ਲੱਗਾ। ਇੱਕ ਥਾਵੇਂ ਤਿੰਨ ਤਾਰੇ ਨਾਲੋ ਨਾਲ ਸਨ। ਇੱਕ ਸ਼ੋਖ, ਦੂਜਾ ਜਰਾ ਮੱਧਮ ਤੇ ਤੀਜਾ ਬਿਲਕੁੱਲ ਫਿੱਕਾ ਫਿੱਕਾ। ਦ੍ਰਿਸ਼ ਵਿਗਿਆਨ ਅਨੁਸਾਰ ਇਹ ਤਿੰਨੋਂ ਤਾਰੇ ਫ਼ਰਹਾਨਾ, ਰਿਜ਼ਵਾਨਾ ਅਤੇ ਫ਼ਰਜ਼ਾਨਾ ਦਾ ਪ੍ਰਤਿਨਿਧਤਵ ਕਰਦੇ ਪ੍ਰਤੀਤ ਹੁੰਦੇ ਹਨ।

ਇੱਕ ਵਾਰ ਰਾਵਲ ਪਿੰਡੀ ਤੋਂ ਸ਼ਹਿਨਾਜ਼ ਆਉਂਦੀ ਐ ਜੋ ਖ਼ਾਲਿਦ ਨਾਲ ਸਾਲੀਆਂ ਵਾਲੇ ਮਖੌਲ ਕਰਦੀ ਰਹਿੰਦੀ ਸੀ। ਅਨੈਕਸੀ ਵਿੱਚ ਸਾਰੇ ਗਾ ਰਹੇ ਸਨ ਵਾਰੋ ਵਾਰੀ। ਜਦੋਂ ਖ਼ਾਲਿਦ ਨੇ ਗਾਣਾ ਗਾਇਆ ਤਾਂ ਸ਼ਹਿਨਾਜ਼ ਆਖਿਆ:

"ਹੱਛਾ, ਆਵਾਜ਼ ਵੀ ਚੰਗੀ ਏ, ਮੈਂ ਤਾਂ ਸਮਝੀ ਸਾਂ ਘੱਗੂ ਘੋੜਾ ਈ ਏ।"
ਖ਼ਾਲਿਦ ਆਖਿਆ:
"ਤੁਸੀਂ ਠੀਕ ਸਮਝਿਆ ਸੀ, ਅਜੇ ਤੱਕ ਘੱਗੂ
ਘੋੜਾ ਈ ਆਂ, ਬੰਦਾ ਨਹੀਂ ਬਣਿਆ।"[1]

ਅਸਤਿਤਵਵਾਦੀ ਦ੍ਰਿਸ਼ਟੀ ਅਨੁਸਾਰ ਇਹ ਸੰਵਾਦ ਮਹੱਤਵਪੂਰਨ ਹੈ, ਅਜੇ ਤਾਂ ਉਹ ਪੜ੍ਹਦਾ ਹੀ ਰਿਹਾ। ਅਸਤਿਤਵ ਦਾ ਵਿਕਾਸ ਮੈਂ ਤੁੰ ਸੰਬੰਧਾਂ ਰਾਹੀਂ ਦੁਨੀਆਂ ਵਿੱਚ ਵਿਚਰਕੇ ਹੁੰਦਾ ਹੈ।

ਉਨ੍ਹਾਂ ਦੋਵਾਂ (ਫ਼ਰਹਾਨਾ ਅਤੇ ਖ਼ਾਲਿਦ) ਦੇ ਜੀਵਨ ਦਾ ਮਹੱਤਵਪੂਰਨ ਸਮਾਂ ਉਹ ਸੀ ਜਦੋਂ ਉਹ ਰੇਲਗੱਡੀ (ਰੇਲਕਾਰ) ਵਿੱਚ ਲਾਹੌਰ ਤੋਂ ਰਾਵਲਪਿੰਡੀ ਤੱਕ ਦਾ ਪੰਜ ਘੰਟਿਆਂ ਦਾ ਸਫ਼ਰ ਇਕੱਠੇ ਕਰਦੇ ਨੇ। ਇੱਕ ਔਰਤ ਅਤੇ ਇਕ ਬੰਦਾ ਉਨ੍ਹਾਂ ਨੂੰ ਵੇਖ ਰਹੇ ਨੇ ਅਤੇ ਉਹ ਦੋਵੇਂ ਉਨ੍ਹਾਂ ਪਾਸੋਂ ਉਨ੍ਹਾਂ ਦਾ ਸਵੈ ਖੋਹ ਕੇ ਉਨ੍ਹਾਂ ਦੇ ਮਿਲ ਬੈਠਣ ਤੇ Hell in the other people ਸਾਬਤ ਹੋ ਰਹੇ ਹਨ। ਫ਼ਰਹਾਨਾ ਅੱਗੇ ਉਹ ਆਪਣੀ ਚੇਤਨਾ ਦੁਆਰਾ ਆਪਣੇ 'ਸਵੈ' ਦੀ ਢੂੰਡ ਨੂੰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 196

  1. ਮੁਹੰਮਦ ਮਨਸ਼ਾ ਯਾਦ, ਉਹੀ, ਪੰਨਾ 148