ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਫ਼ਰਹਾਨਾ ਦੇ ਘਰ ਹੀ ਉਸਨੇ ਆਪਣੇ ਅਸਤਿਤਵ ਦੀ ਉਸਾਰੀ ਸੰਬੰਧੀ ਸੰਕੇਤ ਕੀਤਾ:
"ਆਪਣੇ ਸਾਰੇ ਕੰਮ ਮੈਂ ਆਪੂੰ ਕਰਨਾ ਚਾਹੁੰਨਾ"[1]

"ਉਸਨੂੰ ਪਤਾ ਸੀ ਪਈ ਉਹ ਉਹਨੂੰ ਘਰ ਜਵਾਈ ਬਣਾਕੇ ਆਪਣੇ
ਕੋਲ ਰੱਖਣਾ ਚਾਹੁੰਦੇ ਸਨ ਪਰ ਕਿਉਂ ਨਾ ਆਪਣੀ ਬਾਲ ਕੇ ਸੇਕੇ।"[2]
ਅਜਿਹੀ ਪ੍ਰੇਰਣਾ ਉਸਨੂੰ ਭਾਅ ਬਾਸੂ ਤੋਂ ਵੀ ਮਿਲੀ ਸੀ "ਪਈ ਉਹ ਕਿਸੇ ਦਾ ਰਾਖਵਾਂ ਬਣਕੇ ਕੌਡੀ ਨਹੀਂ ਖੇਡਣਾ ਚਾਹੁੰਦਾ।"[3]
ਇਕ ਵਾਰੀ ਫ਼ਰਹਾਨਾ ਰਾਤ ਦੇ ਹਨੇਰੇ ਵਿੱਚ ਆਪਣਾ ਬਿਸਤਰਾ ਤਿਆਗਕੇ ਉਹਦੀ ਅਨੈਕਸੀ ਵਿੱਚ ਆਈ:

"ਉਹਨੇ ਉਹਦੇ ਹੱਥ ਉੱਤੇ ਹੱਥ ਰੱਖ ਦਿੱਤਾ ਤੇ ਕਿੰਨਾ ਚਿਰ ਰੱਖੀ ਰਖਿਆ ਪਰ ਇਹ ਬੜਾ ਕੀਮਤੀ ਵੇਲਾ ਸੀ। ਇਹਦਾ ਹਰ ਪਲ ਸਹਿਕਵਾਨੀ ਦਾ ਸੀ। ਉਹਨੂੰ ਹੱਥ ਉੱਤੇ ਹੱਥ ਰੱਖਕੇ ਬਹੁਤਾ ਚਿਰ ਜ਼ਾਇਆ ਨਹੀਂ ਸੀ ਕੀਤਾ ਜਾ ਸਕਦਾ। ਉਹਨੇ ਹੱਥ ਫੜਕੇ ਚੁੰਮਿਆ ਤੇ ਉਹਨੂੰ ਆਪਣੇ ਵੱਲ ਖਿੱਚਿਆ ਪਰ ਉਹ ਖਲੋਤੀ ਰਹੀ।"[4]

"ਬਹਿ ਜਾ" ਉਹਨੇ ਹੱਥ ਨਾਲ ਬੋਲਕੇ ਆਖਿਆ। "ਨਹੀਂ ਮੈਂ ਏਸੇ ਤਰ੍ਹਾਂ ਠੀਕ ਆਂ?" ਉਹਦੇ ਹੱਥ ਦੱਸਿਆ।

ਇਥੇ ‘ਵਾਰਸ’ ਲਈ ਮਲਿਕ ਅੱਲ੍ਹਾ ਯਾਰ ਵੱਲੋਂ ਦਫ਼ਤਰ ਢੂੰਡਣ ਦਾ ਸੰਕੇਤ ਆਇਆ ਪਰ ਖ਼ਾਲਿਦ ਕਹਿੰਦਾ ਹੈ "ਤੂੰ ਕਾਇਮ ਰਹੀਂ"

"ਮੇਰਾ ਵਾਅਦਾ ਏ ਤੈਨੂੰ ਇੱਕ ਦਿਨ ਆ ਕੇ ਲੈ ਜਾਵਾਂਗਾ"[5]

ਅਨੈਕਸੀ ਦੇ ਹਨੇਰੇ ਵਿੱਚ ਉਪਰੋਕਤ ਘਟਨਾ ਕਿਰਿਆ ਨੂੰ ਡੀ.ਕੋਡ ਕੀਤਿਆਂ ਸਪਸ਼ਟ ਹੋ ਜਾਂਦਾ ਹੈ "ਏਸੇ ਤਰ੍ਹਾਂ ਠੀਕ" ਕਹਿਣ ਪਿੱਛੇ ਪਰ ਹੱਥ ਵਿੱਚ ਹੱਥ ਰੱਖਣ ਪਿੱਛੇ, ਵਾਰਿਸ ਦਾ ਸੰਕੇਤ ਆ ਜਾਣ ਕਾਰਨ, ਫ਼ਰਹਾਨਾ ਖੋਟੇ ਨਿਸ਼ਚੇ (Bad faith) ਵਿੱਚ ਵਿਚਰਦੀ ਅਤੇ ਸ਼ੰਕਾ ਦੀ ਸਥਿਤੀ ਵਿੱਚ ਹੈ। ਫਿਰ ਵੀ ਆਪਣਾ ਪੱਕਾ ਵਾਅਦਾ ਦਿੰਦੀ ਹੈ ਤੇ ਕਹਿੰਦੀ ਏ ਉਹ ਸਾਰੀ ਹਯਾਤੀ ਉਸਦੀ ਉਡੀਕ ਕਰ ਸਕਦੀ ਹੈ।

ਮਲਿਕ ਮੁਰਾਦ ਅਲੀ ਵੱਲੋਂ ਮਲਿਕ ਅੱਲ੍ਹਾ ਯਾਰ ਦੀ ਜਾਇਦਾਦ ਤੇ ਅੱਖ ਰੱਖਣ ਕਾਰਨ ਅਤੇ ਫ਼ਰਹ ਦੇ ਇਨਕਾਰ ਕਾਰਨ, ਵਾਰਸ ਨਾਲ ਰਿਸ਼ਤੇ ਦੀ ਗੱਲ ਖ਼ਤਮ ਹੋ ਗਈ। ਵਾਰਸ ਦੀਆਂ ਗ਼ਲਤ ਆਦਤਾਂ ਦਾ ਵੀ ਉਹ ਭੇਦ ਪਾ ਗਏ ਸਨ। ਫ਼ਰਹ ਨੇ ਦਰਿਆਬਾਦ ਵਿਖੇ ਖ਼ਾਲਿਦ ਦੇ ਮਕਾਨ ਦੇ ਨਕਸ਼ੇ ਦੀਆਂ ਲਕੀਰਾਂ ਵਾਹ ਕੇ ਵੀ ਭੇਜੀਆਂ।

ਪਰ ‘ਆਪਾ’ ਅਤੇ ਬਾਸੂ ਵੱਲੋਂ ਲਾਹੌਰ ਆ ਕੇ ਰਿਸ਼ਤੇ ਦੀ ਗੱਲ ਕਰਨ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 198

  1. ਉਹੀ, ਪੰ. 194
  2. ਉਹੀ
  3. ਉਹੀ
  4. ਉਹੀ
  5. ਉਹੀ, ਪੰ. 200