ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸਦੀ ਦਾਦੀ ਪਾਸ ਛੱਡ ਚੁੱਕੇ ਹੁੰਦੇ ਹਨ। 'ਸਾਬਾਂ' ਦੀ ਮਮਤਾ ਆਪਣੇ ਪਿੱਛੇ ਰਹੇ ਬੱਚੇ ਲਈ ਮੋਹ ਦਾ ਪ੍ਰਗਟਾਵਾ ਕਰਦੀ ਹੋਈ ਉਦਾਸ ਹੁੰਦੀ ਹੈ ਪਰ ‘ਰੁੱਤਾ’ ਉਸ ਨੂੰ ਮੁਸੱਲੀ-ਜੀਵਨ ਤੇ ਝਾਤ ਪੁਆਉਂਦਾ ਸਮਝਾਉਂਦਾ ਹੈ ਕਿ ਉਨ੍ਹਾਂ ਦੇ ਸਦੀਆਂ ਤੋਂ ਤਿੰਨ ਹੁਨਰ ਹਨ ਜਿਨ੍ਹਾਂ ਸਦਕਾ ਉਹ ਦਿਨ-ਕਟੀ ਕਰਦੇ ਆ ਰਹੇ ਹਨ-ਇਹ ਹਨ ‘ਕਰਾਂ ਪੈਰਾਂ ਦੀ ਵਰਤੋਂ', ਚੋਰੀ ਤੇ ਝੁੰਮਰ। ਉਹ ਹਮੇਸ਼ਾ ਕਰਕੇ ਖਾਂਦੇ ਨੇ। ਕੰਮ ਨਾ ਲੱਭੇ ਚੋਰੀ ਕਰਦੇ ਹਨ ਪਰ ਮੰਗਦੇ ਨਹੀਂ। ਮੰਗਣ ਦੀ ਥਾਂ ਉਧਾਰ ਲੈ ਸਕਦੇ ਹਨ। ਉਨ੍ਹਾਂ ਲਈ ਕਿਸੇ ਵੀ ਕੰਮ ਦਾ ਮੇਹਣਾ ਨਹੀਂ। ਹਰ ਕੰਮ ਦੀ ਤਕਨੀਕ ਹੁੰਦੀ ਹੈ। ਬੰਦੇ ਨੂੰ ਕੰਮ ਕਰਨ ਦੀ ਜਾਚ ਨੂੰ ਹੀ ਤਕਨੀਕ ਕਹਿੰਦੇ ਹਨ। ਬਿਜਲੀ ਦੇ ਆਉਣ ਨਾਲ ਉਨ੍ਹਾਂ ਦੀ ਚੋਰੀ ਦੀ ਤਕਨੀਕ ਨੂੰ ਢਾਹ ਲੱਗੀ ਹੈ। ਸੰਸਾਰ ਵਿੱਚ ਆ ਰਹੀ ਤਬਦੀਲੀ ਤੋਂ ‘ਰੁੱਤਾ’ ਪਰੇਸ਼ਾਨ ਹੈ। 'ਰੁੱਤਾ' ਕੁਵੇਲਾ ਹੁੰਦਾ ਵੇਖਕੇ ਸਾਹਮਣੇ 'ਸੱਯਦਾਂ' ਦੇ ਪਿੰਡ ਠਹਿਰਨ ਦੀ ਸੰਭਾਵਨਾ (Possibility) ਪ੍ਰਗਟ ਕਰਦਾ ਹੈ। ਸਿਪਾਹੀ ਦੇ ਮੁੜ ਆਉਣ ਤੇ ਉਹ ਦੱਸਦੇ ਹਨ ਕਿ ਉਹ ਰਾਏ ਸਲਾਬਤ ਦੀ ਝੋਕ ਤੋਂ ਉਜੜਕੇ ਆਏ ਹਨ। ਇਹੋ ਇਸ ਨਾਟਕ ਦੇ ਮੁੱਖ ਪਾਤਰਾਂ ਦੀ ਫੈਕਟੀਸਿਟੀ ਹੈ।

ਇਤਨੇ ਨੂੰ ਸੱਯਦ ਇਕਤਦਾਰ ਅਲੀ, ਇੱਕ ਵੱਡੇ ਸਰਦਾਰ ਦਾ ਪੁੱਤਰ, ਜੋ ਲਾਹੌਰ ਯੂਨੀਵਰਸਿਟੀ ਵਿੱਚ ਰਹਿਕੇ, ਮੁਸਲੀਆਂ ਬਾਰੇ ਥੀਸਿਸ ਲਿਖ ਰਿਹਾ ਹੈ,ਪ੍ਰਵੇਸ਼ ਕਰਦਾ ਹੈ ਅਤੇ ਮੁਢਲੀ ਜਾਣਕਾਰੀ ਉਪਰੰਤ ਆਪਣੇ ਘਰ ਵੱਖਰੇ ਕਮਰੇ ਵਿੱਚ ਉਨ੍ਹਾਂ ਦੀ ਠਹਿਰ ਕਰ ਦਿੰਦਾ ਹੈ। ਬਦਲੇ ਵਿੱਚ ਉਹ ਦੋਵੇਂ ਸੱਯਦਾਂ ਦੇ ਘਰ ਕੰਮ-ਕਾਰ ਕਰਨ ਲੱਗ ਜਾਂਦੇ ਹਨ। ਸੀਨ ਦੂਜੇ ਵਿੱਚ ਉਹ ਇਕਤਦਾਰ ਦੇ ਘਰ ਸੈੱਟ ਹੋ ਕੇ ਪ੍ਰਸੰਨ ਹਨ। ਇਸੇ ਸੀਨ ਵਿੱਚ ਇਕਤਦਾਰ ਮੁਸੱਲੀ ਰੁੱਤੇ ਨੂੰ ਉਨ੍ਹਾਂ ਦੀ ਇਤਿਹਾਸਕਤਾ ਤੋਂ ਚੇਤਨ ਕਰਦਾ ਹੋਇਆ ਦੱਸਦਾ ਹੈ:-

'ਰੁੱਤਿਆ, ਮੁਸੱਲੀ ਪੰਜਾਬ ਦਾ ਮੁੱਢ ਕਦੀਮ ਨੇ, ਮੁੱਢ ਕਦੀਮ। ਪੰਜਾਬ ਨੇ ਪਹਿਲਾਂ ਪਹਿਲ ਤੁਹਾਨੂੰ ਹੀ ਜਨਮ ਦਿੱਤਾ ਏ ਤੇ ਪਹਿਲਾਂ ਪਹਿਲ ਤੁਸੀਂ ਈ ਪੰਜਾਬ ਦੀ ਕੰਘੀ ਪੱਟੀ ਕੀਤੀ ਏ।'[1]

ਇਕਤਦਾਰ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਰੁੱਤਾ ਜੋ ਕਿ ਪੂਰੇ ਦਾ ਪੂਰਾ Being-in-itself ਸੀ, ਉਸ ਵਿੱਚ Being-for-itself ਬਣਨ ਦੀ ਸੰਭਾਵਨਾ ਉਜਾਗਰ ਹੁੰਦੀ ਵਿਖਾਈ ਦਿੰਦੀ ਹੈ:

ਰੁੱਤਾ: 'ਕਿੰਨੀ ਭੈੜੀ ਗੱਲ ਏ ਸ਼ਾਹ ਜੀ! ਆਪਣਾ ਵਜੂਦ
ਭੁਲਾ ਦਿੱਤਾ ਏ, ਜੀਹਨੇ ਆਪਣੇ ਆਪ ਨੂੰ ਨਾ ਲੱਧਾ,
ਉਹਨੇ ਰੱਬ ਨੂੰ ਨਾ ਲੱਧਾ?[2]

ਇਕਤਦਾਰ ਦੱਸਦਾ ਹੈ ਕਿ ਹਮਲਾਵਰਾਂ ਨੇ ਸਾਨੂੰ ਸਾਡੇ ਪੰਜਾਬੀ ਅਦਬ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 204

  1. ਮੇਜਰ ਇਸਹਾਕ ਮੁਹੰਮਦ, ਮੁਸੱਲੀ (ਡਰਾਮਾ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 11, 2012, ਪੰ. 49
  2. ਉਹੀ, ਪੰ. 50