ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਤਿੰਨੋਂ ਮਿਲਕੇ ਬੰਦੇ ਦੀ ਖ਼ਦੀ ਬਣਦੀਆਂ ਹਨ[1]

ਅਸਤਿਤਵਵਾਦੀ ਦ੍ਰਿਸ਼ਟੀ ਤੋਂ ਇਨ੍ਹਾਂ ਤਿੰਨਾਂ ਹਾਲਤਾਂ ਦਾ ਅਧਿਐਨ-ਇਤਿਹਾਸਕਤਾ (Historicity), ਤਥਾਤਮਕਤਾ (Facticity), ਅਤੇ ਸੰਭਾਵਨਾ (Possibility) ਦੇ ਅੰਤਰਗਤ ਕੀਤਾ ਜਾਂਦਾ ਹੈ।

ਇਤਿਹਾਸ ਅਨੁਸਾਰ ਅਤੇ ਵਰਤਮਾਨ ਸਮੇਂ ਵਿੱਚ ਜੋ ਕੁੱਝ ਮੁਸੱਲੀਆਂ ਨਾਲ ਹੋ ਚੁੱਕਾ ਜਾਂ ਹੋ ਰਿਹਾ ਹੈ, ਉਸਦੀ ਸਮਝ ਤਾਂ ‘ਰੁੱਤਾ’ ਨੂੰ ਪੈ ਗਈ ਹੈ ਪਰ ਉਹ ਅਗਲੇਰੀ ਸੰਭਾਵਨਾ ਬਾਰੇ ਇਕਤਦਾਰ ਤੋਂ ਮਾਰਗ-ਦਰਸ਼ਨ ਮੰਗਦਾ ਹੈ ਜਿਸਦਾ ਸਪਸ਼ਟ ਉੱਤਰ ਦਿੰਦਿਆਂ ਇਕਤਦਾਰ ਕਹਿੰਦਾ ਹੈ ਕਿ ਉਹ ਇਨਕਲਾਬ ਦੀ ਥਿਊਰੀ ਤਾਂ ਸਮਝਾ ਸਕਦਾ ਹੈ। ਪਰ ਇਸ ਨੂੰ ਅਮਲ ਵਿੱਚ ਲਿਆਉਣ ਲਈ ਉਨ੍ਹਾਂ ਨੂੰ ਕੋਈ ਹੋਰ ਗੁਰੂ ਧਾਰਨ ਕਰਨਾ ਪਵੇਗਾ। ਇਹ ਅਸਲ ਵਿੱਚ ਸਮਕਾਲੀ ਬੁੱਧੀਜੀਵੀਆਂ ਤੇ ਵਿਅੰਗ ਹੈ ਜੋ ਇਨਕਲਾਬੀ ਸਿਧਾਂਤ ਦੇ ਗਿਆਤਾ ਤਾਂ ਹਨ ਪਰ ਇਸਨੂੰ ਅਮਲ ਵਿੱਚ ਲਿਆਉਣ ਤੋਂ ਕੰਨੀਂ ਕਤਰਾਉਂਦੇ ਹਨ ਕਿਉਂਕਿ ਉਨ੍ਹਾਂ ਦੀਆਂ ਤਾਂ ਜੀਵਨ ਦੀਆਂ ਸਭ ਲੋੜਾਂ ਪੂਰੀਆਂ ਹਨ। ਇਥੇ ਇਕਤਦਾਰ ਗੁੱਡ-ਫੇਥ ਵਿੱਚ ਗੱਲ ਕਰ ਰਿਹਾ ਹੈ ਪਰ ਰੁੱਤਾ ਨੂੰ ਜੋ ਚੇਤਨਾ ਪ੍ਰਾਪਤ ਹੋ ਗਈ, ਉਸਨੇ ਉਸਨੂੰ ਬੇਚੈਨ ਕੀਤਾ ਹੋਇਆ ਹੈ। ਇਸ ਥਾਂ ਤੇ ਇਕਤਦਾਰ ਪ੍ਰਤਿਬਿੰਬਤ ਚੇਤਨਾ (Reflected consciousness) ਨੂੰ ਅਪ੍ਰਤੀਬਿੰਬਤ ਚੇਤਨਾ (unreflected consciousness) ਵਿੱਚ ਤਬਦੀਲ ਕਰ ਦਿੰਦਾ ਹੈ ਅਤੇ ਸੰਸਾਰ ਦੇ ਵੱਖ-ਵੱਖ ਮੁਸੱਲੀਆਂ ਦੇ ਨਾਂ ਦੱਸਣ ਲੱਗ ਪੈਂਦਾ ਹੈ ਜਿਵੇਂ ਰੂਮ ਵਿੱਚ ਸਪਾਰਟੀਕਸ, ਮੱਕੇ ਵਿੱਚ ਬਲਾਲ ਹਬਸ਼ੀ ਅਤੇ ਮਦੀਨੇ ਵਿੱਚ ਅਬੂ ਜ਼ਰਗੁਫ਼ਾਰੀ ਆਦਿ। ਇਕਤਦਾਰ ਹੜੱਪੇ, ਮੋਂਹਿੰਜੋਦਾਰੋ ਅਤੇ ਸਾਂਦਲਬਾਰ ਦੀ ਗੱਲ ਕਰਦਿਆਂ ਆਪਣੇ ਸੰਵਾਦ ਦੇ ਅਸਲ ਨੁਕਤੇ ਤੋਂ ਪਰਾਹਨ ਕਰਨ ਵਿੱਚ ਸਫ਼ਲ ਹੋ ਜਾਂਦਾ ਹੈ। ਉਹ ਜਾਤ-ਪਾਤ ਦੀ ਵਿਆਖਿਆ ਕਰਦਿਆਂ ਸਾਰਿਆਂ ਤੋਂ ਹੇਠ ਮੁਸੱਲੀਆਂ ਨੂੰ ਸਮਝਦਾ ਹੈ। ਮੁਸੱਲੀਆਂ ਪਾਸੋਂ ਜਲਾਦਾਂ ਦਾ ਕੰਮ ਲੈਣ ਸੰਬੰਧੀ ਸਾਬਾਂ ਆਪਣਾ ਸੰਵਾਦ ਪੇਸ਼ ਕਰਦੀ ਹੈ। ਇਕਤਦਾਰ ਦੇ ਸਿਧਾਂਤ ਅਨੁਸਾਰ ਜੇਕਰ ਰੁੱਤਾ ਅਤੇ ਸਾਬਾਂ ਆਪਣਾ ਅਸਤਿਤਵ ਬੁਲੰਦ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵਿਵਸਥਾ ਦੀ ਪੌੜੀ ਨੂੰ ਉਲਟਾਉਣਾ ਪਵੇਗਾ, ਉਸਦਾ ਇਹ ਕਹਿਣਾ ਵੀ ਸੱਚ ਹੈ ਕਿ ਉਨ੍ਹਾਂ ਵਰਗੇ ਬੰਦਿਆਂ (ਮੱਧ-ਵਰਗ) ਨੂੰ ਇਸ ਉਲਟਾ ਨਾਲ ਹੋਈ ਫ਼ਰਕ ਨਹੀਂ ਪੈਣਾ ਕਿਉਂਜੋ ਉਹ ਪਹਿਲਾਂ ਹੀ ਵਿਚਕਾਰਲੇ ਡੰਡੇ ਹਨ। ਇੰਜ ਇਕਤਦਾਰ ਮੱਧ-ਵਰਗ ਨੂੰ ਸੁਰੱਖਿਅਤ ਰੱਖਣ ਦਾ ਇਛੁੱਕ ਹੈ, ਉਹ ਇਹ ਵੀ ਸੁਝਾਓ ਦਿੰਦਾ ਹੈ ਕਿ ਮੱਧ-ਵਰਗ ਦੇ ਖਿਲਾਫ਼ ਉਨ੍ਹਾਂ ਨੂੰ ਕੁੱਝ ਕਰਨ ਦੀ ਲੋੜ ਨਹੀਂ, ਕੇਵਲ ਨਾਲ ਮਿਲ ਕੇ ਰੱਖਣ ਦੀ ਲੋੜ ਹੈ। ਉਸਦੀ ਸਿੱਖਿਆ ਹੈ ਕਿ ਵਿਸ਼ਵਾਸ ਕੇਵਲ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 206

  1. ਉਹੀ