ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੁੱਤਾ ਉਸਦੇ ਸਾਰੇ ਗਹਿਣੇ ਲੁਹਾ ਲੈਂਦਾ ਹੈ ਤਾਂ ਕਿ ਇਨ੍ਹਾਂ ਨਾਲ ਮੁਕਦਮਾ ਲੜ ਸਕੇ। ਉਸਦੇ ਦੌੜ ਜਾਣ ਤੇ ਸਾਬਾਂ ਸ਼ੋਰ ਮਚਾਉਂਦੀ ਹੈ ਕਿ ਕੋਈ ਸਾਹਿਬ ਜੀ ਨੂੰ ਮਾਰ ਗਿਆ। ਬੁੱਢਣ ਸ਼ਾਹ ਤੇ ਅੰਮਾਂ ਦੋਵੇਂ ਵੈਣ ਪਾਉਂਦੇ ਹਨ ਬੁੱਢਣ ਸ਼ਾਹ ਆਪਣੇ ਪੁੱਤ ਦੇ ਅਜਾਈਂ ਜੀਵਨ ਗੁਆ ਦੇਣ ’ਤੇ ਦੁਖੀ ਹੈ। ਉਸਨੂੰ ਦੁੱਖ ਹੈ ਕਿ ਉਸਦਾ ਪੁੱਤਰ ਨਾ ਹੀਰੋ ਬਣ ਸਕਿਆ, ਨਾ ਵਿਲੇਨ। ਏਦੂੰ ਤਾਂ ਕਮਿਉਨਿਸਟ ਹੀ ਬਣ ਜਾਂਦਾ। ਉਹ ਤਾਂ ਵਿੱਚ ਵਿਚਾਲੇ ਹੀ ਲਟਕਦਾ ਰਹਿ ਗਿਆ।

ਥਾਣੇਦਾਰ ਚੌਧਰੀ ਹਸਨ ਮੁਹੰਮਦ ਦੇ ਆਉਣ ਤੇ ਬੁੱਢਣ ਸ਼ਾਹ ਨੂੰ ਆਪਣੀ ਇੱਜ਼ਤ ਬਚਾਉਣ ਦੀ ਕਾਹਲ ਪੈ ਜਾਂਦੀ ਹੈ। ਉਹ ਥਾਣੇਦਾਰ ਨੂੰ ਰਿਸ਼ਵਤ ਦਿੰਦਾ ਹੈ। ਥਾਣੇਦਾਰ ਤਫ਼ਤੀਸ਼ ਕਿਸੇ ਹੋਰ ਪਾਸੇ ਟੋਰਨ ਲਈ ਸਹਿਮਤ ਹੋ ਜਾਂਦਾ ਹੈ। ਸਾਬਾਂ ਤੋਂ ਥਾਣੇਦਾਰ ਪੁੱਛਦਾ ਹੈ ਕਿ ਇਸਦਾ ਦੁਸ਼ਮਣ ਕੌਣ ਹੋ ਸਕਦਾ ਹੈ ਤਾਂ ਸਾਬਾਂ ਦੇ ਬੋਲ ਨੋਟ ਕਰਨੇ ਬਣਦੇ ਹਨ:

"ਮੈਨੂੰ ਗਰੀਬਣੀ ਨੂੰ ਕਾਹਦਾ ਪਤਾ, ਚੌਧਰੀ ਜੀ? ਕੁੱਝ ਦਿਹਾੜੇ ਹੋਏ ਨੇ, ਨਾਦਿਰ ਖਾਂ ਏਥੇ ਬਹਿ ਕੇ ਸਾਹਿਬ ਜੀ ਨੂੰ ਮੰਦਾ ਬੋਲਿਆ ਹਾ। ਨਾਲੇ ਧਮਕਾਇਉਸ। ਡਾਢਾ ਰੌਲਾ ਪਿਆ ਆਹੀ।"[1]

ਥਾਣੇਦਾਰ ਮੁਸੱਲੀਆਂ ਦੀ ਪਾਰਗਾਮੀ ਚੇਤਨਾ (Transcendence of consciousness) ਤੇ ਹੈਰਾਨ ਹੈ ਜਿਨ੍ਹਾਂ ਨੂੰ ਫ਼ੌਜਦਾਰੀ ਕਾਨੂੰਨ ਦੇ ਅੱਗੇ ਪਿੱਛੇ ਦੀ ਪੂਰੀ ਸਮਝ ਹੈ। ਨਾਦਿਰ ਤੇ ਇਕਤਦਾਰ ਦੋ ਵੱਖ ਵੱਖ ਰਾਜਨੀਤਕ ਪਾਰਟੀਆਂ ਨਾਲ ਸੰਬੰਧਤ ਹਨ। ਨਾਦਿਰ ਦੀ ਪਾਰਟੀ ਦੀ ਚੋਣਾਂ ਵਿੱਚ ਹਾਰ ਵੀ ਇਸ ਕੇਸ ਦੇ ਉੱਧਰ ਪਲਟਣ ਦਾ ਕਾਰਨ ਬਣੀਂ। ਸਾਬਾਂ ਨੂੰ ਥਾਣੇਦਾਰ ਆਪਣੇ ਨਾਲ ਲੈ ਜਾਂਦਾ ਹੈ।

ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਘਟਨਾ-ਕਿਰਿਆ-ਵਿਗਿਆਨ ਦੀ ਦ੍ਰਿਸ਼ਟੀ (Phenomenologically) ਤੋਂ ਵਾਚਦਿਆਂ ਇਉਂ ਪ੍ਰਤੀਤ ਹੁੰਦਾ ਹੈ ਕਿ ਕਿਤਨੀ ਦੇਰ ਤੋਂ ਰੁੱਤਾ ਅਤੇ ਸਾਬਾਂ ਇਕਤਦਾਰ ਦੇ ਘਰ ਵਿੱਚ ਰਹਿ ਰਹੇ ਸਨ। ਕਿੰਨੀ ਦੇਰ ਤੋਂ ਉਹ ਉਸ ਪਾਸੋਂ ਆਪਣੇ ਵਾਸਤਵਿਕ ਆਪੇ ਬਾਰੇ ਸਮਝ ਪ੍ਰਾਪਤ ਕਰ ਰਹੇ ਸਨ। ਪਹਿਲਾਂ ਕਿਉਂ ਨਾ ਕਦੇ ਇਕਤਦਾਰ ਦੇ ਮਨ ਵਿੱਚ ਸਾਬਾਂ ਪ੍ਰਤੀ ਕਾਮੁਕ ਸੋਚ ਆਈ। ਕਾਰਨ ਸਪਸ਼ਟ ਹੈ ਕਿ ਉਹ ਨਾਦਿਰ ਸ਼ਾਹ ਦੀਆਂ ਉਨ੍ਹਾਂ ਗੱਲਾਂ ਦੇ ਅਸਰ ਹੇਠ ਆ ਗਿਆ ਜਿਨ੍ਹਾਂ ਵਿੱਚ ਉਹ ਦੱਸ ਗਿਆ ਕਿ ਉਹ ਤਾਂ ਆਪਣੇ ਰਾਹਕਾਂ ਦੀਆਂ ਧੀਆਂ/ਨੂੰਹਾਂ ਨਾਲ ਹਮੇਸ਼ਾ ਹੀ ਆਨੰਦ ਮਾਣਦਾ ਰਿਹਾ ਹੈ। ਇਉਂ ਨਾਦਿਰ ਸ਼ਾਹ ਦੀਆਂ ਗੱਲਾਂ ਨੇ ਇਕਤਦਾਰ ਦੇ ਮਨ ਵਿੱਚ ਸਾਬਾਂ ਪ੍ਰਤੀ ਕਾਮੁਕ ਰੁਚੀ ਪੈਦਾ ਕਰ ਦਿੱਤੀ। ਇਉਂ ਅਜਿਹਾ ਕਾਰਾ ਕਰਨਾ ਉਸਦੇ ਆਪਣੇ ਮਨ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 210

  1. ਉਹੀ, ਪੰ. 81