ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਾ ਲੈਂਦੀ ਹੈ। ਦਰਅਸਲ ਉਹ ਵੋਲਟੇਅਰ ਨਾਲ ਕਦੇ ਪਿਆਰ ਕਰਨ ਦੀ ਇਛੁੱਕ ਨਹੀਂ ਸੀ।

ਸਾਰਤਰ ਲਿਖਦਾ ਹੈ "Desire is the desire to invite other's desire."[1]

ਡੈਨਿਸ ਦੀ ਖਾਹਸ਼ ਨੂੰ ਉਤੇਜਿਤ ਕਰਨ ਲਈ ਉਹ ਕਾਮੁਕ ਭਾਸ਼ਾ ਦਾ ਪ੍ਰਯੋਗ ਕਰਦਾ ਹੈ:

"ਮੈਂ ਤੈਨੂੰ ਹਜ਼ਾਰ ਵਾਰ ਚੁੰਮਦਾ ਹਾਂ, ਮੇਰੀ ਆਤਮਾ ਤੇਰੀ ਆਤਮਾ ਨੂੰ ਚੁੰਮਦੀ ਹੈ, ਮੇਰਾ ਦਿਲ ਤੇਰੇ ਨਾਲ ਪਿਆਰ ਕਰਦਾ ਹੈ। ਮੈਂ ਤੇਰੇ ਸਰੀਰ ਦੇ ਸਾਰੇ ਮਨੋਹਰ ਅੰਗਾਂ ਨੂੰ ਚੁੰਮਦਾ ਹਾਂ।[2]

ਅਜਿਹੀਆਂ ਭਾਵਨਾਵਾਂ ਵਾਲੀ ਚਿੱਠੀ ਪੜ੍ਹਕੇ ਮੈਡਮ ਡੈਨਿਸ ਬਹੁਤ ਖੁਸ਼ ਹੁੰਦੀ ਹੈ ਅਤੇ ਚਿੱਠੀ ਦਾ ਉੱਤਰ ਦਿੰਦੀ ਹੈ:

"ਤੁਸੀਂ ਮੈਨੂੰ ਮਨਮੋਹਕ ਚਿੱਠੀ ਲਿਖੀ ਹੈ। ਚਿੱਠੀ ਪੜ੍ਹਕੇ ਮੈਂ ਇਸਨੂੰ ਚੁੰਮਿਆ। ਰੱਬ ਦੀ ਸਹੁੰ ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਤੁਹਾਡੀ ਕੋਈ ਪ੍ਰੇਮਕਾ ਨਹੀਂ। ਤੁਸੀਂ ਕਿਵੇਂ ਗੁਜ਼ਾਰਾ ਕਰਦੇ ਹੋ? ਤੁਸੀਂ? ਅਤੇ ਪਿਆਰ ਨਾ ਕਰੋਂ? .......ਤੁਹਾਡੀ ਪਿਆਰੀ ਚਿੱਠੀ ਲਈ ਮੇਰਾ ਹੁੰਗਾਰਾ ਇਹ ਹੈ ਕਿ ਤੁਹਾਡੇ ਪਿਆਰ ਭਰੇ ਸ਼ਬਦ ਪੜ੍ਹਕੇ ਮੈਂ ਦਿਲ ਦੀਆਂ ਡੂੰਘਾਣਾਂ ਤੱਕ ਬਭੂਕੇ ਵਾਂਗ ਲਾਟਾਂ ਬਣਨੋਂ ਨਾ ਰਹਿ ਸਕੀ। ਮੈਂ ਤੁਹਾਨੂੰ ਹਜ਼ਾਰ ਵਾਰ ਚੁੰਮਦੀ ਹਾਂ।[3]

ਅਸਤਿਤਵਵਾਦੀ ਨਜ਼ਰੀਏ ਤੋਂ ਦੋਵੇਂ ਧਿਰਾਂ ਸਵੈ-ਧੋਖਾ (Bad faith) ਵਿੱਚ ਹਨ। ਇੱਕ ਧਿਰ ਦੂਜੀ ਪਾਸੋਂ ਆਪਣਾ ਮਤਲਬ ਕੱਢਣ ਲਈ ਜਤਨਸ਼ੀਲ ਹੈ। ਇਸੇ ਤਰ੍ਹਾਂ ਐਮਲੀ ਡੂ ਚੈਟੀਲਿਟ ਦਾ ਵੋਲਟੇਅਰ ਨਾਲ ਪਿਆਰ ਦੁਚਿੱਤੀ ਭਰਿਆ ਹੈ। ਉਹ ਮੌਪਰਤੀਊਸ ਨੂੰ ਚਿੱਠੀਆਂ ਲਿਖਦੀ ਹੈ:

"......ਜਿਵੇਂ ਤੁਸੀਂ ਸੋਚੋਗੇ, ਮੈਂ ਕਿਧਰੇ ਬਾਹਰ ਨਹੀਂ ਜਾਵਾਂਗੀ ਜੇਕਰ ਤੁਸੀਂ ਮੈਨੂੰ ਧਰਵਾਸ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਘਰ ਵਿੱਚ ਇਕੱਲੀ ਵੇਖੋਗੇ। ਮੈਂ ਦਰਵਾਜ਼ਾ ਬੰਦ ਕਰ ਲਿਆ ਸੀ। ਪਰ ਮੈਂ ਮਹਿਸੂਸ ਕਰਦੀ ਹਾਂ ਕਿ ਅਜਿਹਾ ਕੋਈ ਸਮਾਂ ਨਹੀਂ ਜਦ ਤੁਹਾਨੂੰ ਮਿਲਕੇ ਮੈਨੂੰ ਜ਼ਿਆਦਾ ਆਨੰਦ ਨਹੀਂ ਆਵੇਗਾ।[4]

ਦਰਅਸਲ ਵੋਲਟੇਅਰ ਸਾਰੀ ਆਯੂ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਰਹਿੰਦਾ ਹੈ। ਬਿਮਾਰੀਆਂ ਅਤੇ ਦੁੱਖਾਂ ਕਾਰਨ ਉਸਦਾ ਲਹਿਜਾ ਤਰਸ ਭਰਿਆ ਹੋ ਜਾਂਦਾ ਹੈ। ਇੱਕ ਵਾਰੀ ਉਹ ਮੈਡਮ ਡੀ ਬਰਨੀਅਰਜ਼ ਨੂੰ ਤਰਲੇ ਵਾਲੇ ਲਹਿਜੇ ਵਿੱਚ ਕਹਿੰਦਾ ਹੈ:

"ਜਿੰਨਾਂ ਛੇਤੀ ਹੋ ਸਕੇ ਪੈਰਿਸ ਆ ਜਾਵੋ। ਮੈਂ ਤੁਹਾਨੂੰ ਹੱਥ ਬੰਨ੍ਹਕੇ ਬੇਨਤੀ ਕਰਦਾ ਹਾਂ। ਤੁਸੀਂ ਮੈਨੂੰ ਅਜਿਹੀ ਭਿਆਨਕ ਖਾਰਸ਼ ਨਾਲ ਪੀੜਤ ਵੇਖੋਗੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 223

  1. Donald Palmer, Sartre, P. 97
  2. ਉਹੀ, ਪੰ. 133
  3. ਉਹੀ, ਪੰ. 133
  4. ਉਹੀ, ਪੰ. 86