ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੀ ਮੇਰੇ ਸਾਰੇ ਸਰੀਰ ਉੱਪਰ ਫੈਲੀ ਹੋਈ ਹੈ।

ਖੁਸ਼ਕਿਸਮਤੀ ਨਾਲ ਮੈਂ ਜਾਣਦਾ ਹਾਂ ਕਿ ਮੇਰੇ ਵਰਗੇ ਬੀਮਾਰ
ਬੰਦੇ ਨਾਲ ਰਹਿਣ ਵਾਸਤੇ ਤੁਹਾਡੇ ਵਿੱਚ ਕਾਫ਼ੀ ਨੇਕੀ ਅਤੇ
ਦੋਸਤੀ ਹੈ। ਜਦ ਤੁਸੀਂ ਵਾਪਸ ਆਓਗੇ, ਆਪਾਂ ਇੱਕ ਦੂਜੇ ਨੂੰ
ਚੁੰਮਾਂਗੇ ਨਹੀਂ, ਪਰ ਆਪਣੇ ਦਿਲ ਬੋਲਣਗੇ।"[1]

ਪਰ ਮੈਡਮ ਪੈਰਿਸ ਨਹੀਂ ਆਉਂਦੀ। ਉਸਦੀ ਹੋਂਦ ਦਾ ਦੁਖਾਂਤ ਇਹ ਹੈ ਕਿ ਉਹ ਇਤਨੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਕਿ ਮੁਟਿਆਰ/ ਅਧੇੜ ਔਰਤਾਂ ਨੇ ਬਿਮਾਰ ਬੰਦੇ ਨੂੰ ਪਿਆਰ ਕਰਕੇ ਕੀ ਲੈਣਾ? ਜੇ ਕੋਈ ਉਸਦੇ ਸੰਪਰਕ ਵਿੱਚ ਆਕੇ ਕੁੱਝ ਸਮਾਂ ਠਹਿਰਦੀ ਵੀ ਹੈ ਤਾਂ ਉਸਦੇ ਪੈਸੇ ਕਰਕੇ। ਅਜਿਹੀ ਸਥਿਤੀ ਵਿੱਚ ਜਾਨ੍ਹ ਮਕੈਰੀ ਨਾਲ ਸਹਿਮਤ ਹੋਣਾ ਪੈਂਦਾ ਹੈ:

"Man exists authentically when his original possibilities, belonging to his being as man, are fulfilled. His existence is inauthentic when his possibilities are projected on something alien to himself. In that case the self in lost and scattered."[2]

ਵੋਲਟੇਅਰ ਦੀ ਕਲਮ ਸ਼ੁਰੂ ਤੋਂ ਫ਼ਰਾਂਸ ਦੇ ਕੁਸ਼ਾਸ਼ਨ ਅਤੇ ਧਰਮ ਦੀ ਦੁਰਵਰਤੋਂ ਵਿਰੁੱਧ ਵਗਦੀ ਰਹੀ। ਉਹ ਇਨ੍ਹਾਂ ਵਿਰੁੱਧ ਲਿਖਦਾ ਵੀ ਰਿਹਾ, ਸਜ਼ਾ ਦੇ ਡਰ ਤੋਂ ਬਚਣ ਲਈ ਕਈ ਪ੍ਰਕਾਸ਼ਨਾਵਾਂ ਤੋਂ ਮੁਕਰਦਾ ਵੀ ਰਿਹਾ। ਸਮਾਂ ਹੀ ਅਜਿਹਾ ਸੀ। ਉਹ ਕਲਮ ਨੂੰ ਤਲਵਾਰ ਵਾਂਗ ਚਲਾਉਂਦਾ ਹੋਇਆ, ਬਚਾਓ ਵਿੱਚ ਹੀ ਬਚਾਓ ਹੈ ਦੇ ਸਿਧਾਂਤ ਤੇ ਵੀ ਚਲਦਾ ਰਿਹਾ। ਵਿਸ਼ਵਕੋਸ਼ ਦੀ ਸੱਤਵੀਂ ਜਿਲਦ ਦੇ ਪ੍ਰਕਾਸ਼ਿਤ ਹੋਣ ਨਾਲ ਹਾਲਾਤ ਬਿਗੜ ਜਾਂਦੇ ਹਨ। ਵੋਲਟੇਅਰ ਆਪਣਾ ਗੁੱਸਾ ਪ੍ਰਗਟ ਕਰਦਿਆਂ ਡੀ. ਐਲਬਰਟ ਨੂੰ ਲਿਖੀ ਚਿੱਠੀ ਵਿੱਚ ਧਾਰਮਿਕ ਕੱਟੜਵਾਦੀਆਂ ਦੀ ਨਿੰਦਿਆ ਕਰਦਾ ਹੈ। ਫਿਰ ਵੀ ਕਿਸੇ ਡਰ ਅਧੀਨ ਉਹ ਆਪਣੀ ਸੋਚ ਵਿੱਚ ਤਿਲਕਦਾ ਰਹਿੰਦਾ ਹੈ। ਕਦੇ ਇੱਕ ਪਾਸੇ ਹੋ ਜਾਂਦਾ ਹੈ, ਕਦੇ ਦੂਜੇ ਪਾਸੇ। ਵਿਸ਼ਵਕੋਸ਼ ਨਾਲੋਂ ਸੰਬੰਧ ਖ਼ਤਮ ਕਰਨ ਦਾ ਐਲਾਨ ਵੀ ਕਰ ਦਿੰਦਾ ਹੈ। ਫਰਨੀ ਟਰਨੀ ਦੀਆਂ ਜਾਇਦਾਦਾਂ ਖਰੀਦਕੇ ਖੇਤੀ ਆਰੰਭ ਕਰਦਾ ਹੈ। ਆਪਣੀ ਮੌਲਿਕ ਯੋਜਨਾ (Original project) ਵਿੱਚ ਤਬਦੀਲੀ ਲਿਆਕੇ ਲੋਕਾਂ ਦੇ ਦੁਖ-ਸੁਖ ਦਾ ਭਾਈਵਾਲ ਬਣਦਾ ਹੈ। ਗਰੀਬੀ ਨੂੰ ਨੇੜਿਉਂ ਤੱਕਦਾ ਹੈ। ਲੋਕਾਂ ਦੀ ਮੱਦਦ ਕਰਦਾ ਹੈ। ਇੱਕ ਲੜਕੀ ਨੂੰ ਗੋਦ ਲੈ ਕੇ ਉਸਦੀ ਚੰਗੀ ਸਿੱਖਿਆ ਦਾ ਪ੍ਰਬੰਧ ਕਰਦਾ ਹੈ। ਫ਼ਿਲਾਸਫ਼ੀ ਆਫ਼ ਡਿਕਸ਼ਨਰੀ ਤਿਆਰ ਕਰਦਾ ਹੈ। ਭਿਖਾਰੀਆਂ ਵਰਗੇ ਜੀਵਨ ਤੋਂ ਤਰੱਕੀ ਕਰਕੇ ਬਹੁਤ ਅਮੀਰ ਹੋ ਜਾਂਦਾ ਹੈ। ਵੱਡੇ ਵੱਡੇ ਲੋਕਾਂ ਨੂੰ ਵਿਆਜ 'ਤੇ ਰਕਮਾਂ ਦਿੰਦਾ ਹੈ। ਵਿਆਜ ਮਰਦਾ ਵੇਖਕੇ ਦੁਖੀ ਹੁੰਦਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 224

  1. ਉਹੀ, ਪੰ. 43
  2. ohn Macquarrie, An Existential Theology, P. 128