ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/227

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਫ਼ਰਾਂਸ ਵਿੱਚ ਨਿਰਦੋਸ਼ੇ ਜੀਨ ਕੈਲਸ ਅਤੇ ਸਿਰਵਨ ਨੂੰ ਬਿਨਾਂ ਅਪੀਲ, ਵਕੀਲ, ਦਲੀਲ ਤਸੀਹੇ ਦੇ ਕੇ ਮਾਰਿਆ ਜਾਂਦਾ ਹੈ ਤਾਂ ਉਸਦਾ ਅੰਦਰਲਾ ਇਨਸਾਨ (Conscience) ਉਚੇਰੇ ਸਰੋਕਾਰਾਂ ਲਈ ਕਿਰਿਆਸ਼ੀਲ ਹੋ ਜਾਂਦਾ ਹੈ। ਉਸ ਸਮੇਂ ਦੇ ਫਰਾਂਸ ਨੂੰ ਉਹ ਜ਼ਹਿਰੀਲਾ ਸੱਪ ਕਹਿੰਦਾ ਹੈ। ਫ਼ਰੈਂਚ ਈਸਟ ਇੰਡੀਆ ਕੰਪਨੀ ਦੇ ਜਰਨੈਲ ਲੈਲੀ ਟੋਲੈਂਡਲ ਦੀ ਅੰਗਰੇਜ਼ ਈਸਟ ਇੰਡੀਆ ਹੱਥੋਂ ਹਾਰ ਕਾਰਨ ਅਤੇ ਇੱਕ ਹੋਰ ਯਤੀਮ ਲੜਕੇ ਲਾ ਬੈਰੇ ਨੂੰ ਦਿੱਤੇ ਤਸੀਹੇ ਵੀ ਵੋਲਟੇਅਰ ਦੀ ਆਤਮਾ ਨੂੰ ਹਲੂਣਦੇ ਹਨ। ਵੋਲਟੇਅਰ ਦੀਆਂ ਲਿਖਤਾਂ ਦਾ ਏਨਾ ਅਸਰ ਹੋਇਆ ਕਿ ਲਾ ਬੈਰੇ ਤੋਂ ਪਿੱਛੋਂ ਕਿਸੇ ਨੂੰ ਵੀ ਕੁਫ਼ਰ ਲਈ ਮੌਤ ਦੇ ਘਾਟ ਨਾ ਉਤਾਰਿਆ ਗਿਆ।

ਜੀਵਨ ਦੇ ਅੰਤਮ ਦਿਨਾਂ ਵਿੱਚ ਉਹ ਸੋਨੇ ਦੀਆਂ ਘੜੀਆਂ ਬਣਾਉਣ ਲਈ ਜਨੇਵਾ ਤੋਂ ਕਾਰੀਗਰ ਮੰਗਵਾਉਂਦਾ ਹੈ। ਉਸਦੇ ਜਿਉਂਦੇ ਜੀਅ ਲੋਕਾਂ ਉਸਦਾ ਸ਼ਾਨਦਾਰ ਬੁੱਤ ਬਣਾਇਆ।

ਨਾਵਲ ਦੇ ਅੰਤ ਤੇ ਲੇਖਕ ਉਸਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਵਿੱਚ ਚਰਚਾ ਕਰਦਿਆਂ ਉਸਦੇ ਅਸਤਿਤਵ ਨੂੰ ਮਾਨਵਵਾਦੀ (Humanist) ਵਜੋਂ ਪੇਸ਼ ਕਰਦਾ ਹੈ:

ਇਕ: ਉਸਨੇ ਕੈਲਸ, ਸਰਵਨ, ਲਾ ਬੈਰੇ ਅਤੇ ਮੋਮਬੈਲੀ ਦਾ ਬਦਲਾ
ਲਿਆ
ਦੂਜੀ: ਕਵੀ, ਫ਼ਿਲਾਸਫ਼ਰ, ਇਤਿਹਾਸਕਾਰ-ਉਸਨੇ ਮਨੁੱਖੀ ਆਤਮਾ
ਨੂੰ ਮਹਾਨ ਸ਼ਕਤੀ ਦਿੱਤੀ ਅਤੇ ਸਾਨੂੰ ਆਜ਼ਾਦ ਹੋਣ ਲਈ
ਤਿਆਰ ਕੀਤਾ।
ਤੀਜੀ: ਉਸਨੇ ਸਹਿਣਸ਼ੀਲਤਾ ਦੀ ਪ੍ਰੇਰਣਾ ਦਿੱਤੀ। ਉਸਨੇ ਦਾਸ ਪ੍ਰਥਾ ਅਤੇ ਰਜਵਾੜਾ ਸ਼ਾਹੀ ਵਿਰੁੱਧ ਮੁੜ ਅਧਿਕਾਰਾਂ ਦੀ ਪ੍ਰਾਪਤੀ ਕੀਤੀ।
ਇੰਜ ਵੋਲਟੇਅਰ ਦਾ ਅਸਤਿਤਵ ਪ੍ਰਮਾਣਿਕਤਾ ਅਤੇ ਅਪ੍ਰਮਾਣਿਕਤਾ ਦਾ ਰਲਵਾਂ-ਮਿਲਵਾਂ ਪ੍ਰਭਾਵ ਦਿੰਦਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 225