ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/232

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੰਜ ਇਸ ਕਾਵਿ-ਸੰਗ੍ਰਹਿ ਵਿੱਚ ‘ਕਾਵਿ-ਨਾਇਕ` ਮੌਤ ਨੂੰ Robert Frost ਦੇ ਕਾਵਿ-ਨਾਇਕ ਵਾਂਗ ਹੀ ਯਾਦ ਕਰਦਾ ਹੈ:

"I sang of death-but-had I known
The many deaths one must have died
Before he came to meet his own."[1]

ਫਰੈਡਰਿਕ ਨੀਤਸ਼ੇ ਆਪਣੀ ਪੁਸਤਕ Thus spake Zarthustra ਦੇ

Self-surpassing ਕਾਂਡ ਵਿੱਚ Will to power ਦੀ ਗੱਲ ਕਰਦਾ ਹੋਇਆ ਦੱਸਦਾ ਹੈ ਕਿ ਮਾਲਕ ਅਤੇ ਨੌਕਰ (ਕਾਬਜ਼ ਅਤੇ ਅਧੀਨ) ਦੋਵੇਂ ਆਪਣੀ ਹੋਂਦ ਨੂੰ ਮਹੱਤਵ ਦੇਣ ਦੇ ਇੱਛੁਕ ਹੁੰਦੇ ਹਨ। ਇਸੇ ਵਿਚਾਰ ਨੂੰ ਅਸੀਂ ਸੁਰਜੀਤ ਪਾਤਰ ਦੀ ‘ਖੂਬ ਨੇ ਇਹ ਝਾਂਜਰਾਂ' ਵਿੱਚ ਵੇਖ ਸਕਦੇ ਹਾਂ:

ਪੌਣ ਟੋਲੇ ਹੋਂਦ ਆਪਣੀ ਦਾ ਸਬੂਤ,

ਬਣਿਆ ਰਹਿ ਪਤਿਆ ਜਿਹਾ ਕੰਬਣ ਲਈ।[2]

ਇਸ ਸ਼ੇਅਰ ਨੂੰ ਡੀ.ਕੋਡ ਕੀਤਿਆਂ ਸਮਝ ਪੈਂਦੀ ਹੈ ਕਿ ਸ਼ਕਤੀਸ਼ਾਲੀ ਬੰਦੇ ਆਪਣੀ ਸ਼ਕਤੀ ਦੀ ਪਰੀਖਿਆ ਕਮਜ਼ੋਰਾਂ ਤੇ ਦਬਾਅ ਪਾ ਕੇ ਕਰਦੇ ਹਨ। ਪਰ ਕਮਜ਼ੋਰ ਵਿਅਕਤੀ ਵੀ ਸ਼ਕਤੀਸ਼ਾਲੀ ਤਾਕਤ ਤੋਂ ਵਿਛੋੜਾ ਚਾਹੁੰਦਾ ਹੈ। ਤਾਂ ਕਿ ਉਸ ਨੂੰ ਵੀ ਆਪਣੀ ਹੋਂਦ (ਅਸਤਿਤਵ) ਦਾ ਪਤਾ ਲੱਗ ਸਕੇ। ਫਰੈਡਰਿਕ ਨੀਤਸ਼ੇ ਲਿਖਦਾ ਹੈ:

"Wherever I found a living thing, there
found I Will to Power, even in the will
of the servant found I the Will to be master."[3]

ਸੁਰਜੀਤ ਪਾਤਰ ਦੇ ਨਿਮਨਲਿਖਤ ਸ਼ੇਅਰ ਵਿੱਚ ਕਮਜ਼ੋਰ ਅਸਤਿਤਵ ਸ਼ਕਤੀਸ਼ਾਲੀ ਤੋਂ ਵਿਛੜਕੇ ਆਪਣੇ ‘ਸਵੈ' ਨੂੰ ਸਮਝਣ ਦਾ ਇਛੁੱਕ ਹੈ:

ਵਿਛੜਨਾ ਚਾਹੁੰਦਾ ਹਾਂ ਮੈਂ ਤੇਰੇ ਤੋਂ ਹੁਣ

ਅਰਥ ਆਪਣੀ ਹੋਂਦ ਦੇ ਜਾਨਣ ਲਈ।[4]

ਅਸਤਿਤਵਵਾਦੀ ਜੀਵਨ ਦੀਆਂ ਵਿਭਿੰਨ ਸੰਭਾਵਨਾਵਾਂ ਨੂੰ ਕਦੇ ਵੀ ਨਜ਼ਰ-ਅੰਦਾਜ਼ ਨਹੀਂ ਕਰਦੇ। ਰੱਬ ਨੂੰ ਯਾਦ ਨਾ ਕਰਨ ਕਰਕੇ, ਦੂਜਿਆਂ ਦਾ ਹੱਕ ਖਾਣ ਬਦਲੇ ਅਤੇ ਕਿਸੇ ਦਾ ਦਰਦੀ ਨਾ ਬਣਨ ਕਰਕੇ ਕਾਵਿ-ਨਾਇਕ ਨੂੰ ਗੁਨਾਹਗਾਰ ਮੰਨੇ ਜਾਣ ਦੀ ਸੰਭਾਵਨਾ ਹੈ ਪਰ ਕਾਵਿ-ਨਾਇਕ ਇਨਕਲਾਬ ਦੀ ਸੰਭਾਵਨਾ ਵੀ ਵੇਖਦਾ ਹੈ:

ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤਕ ਦੇਖਾਂ

ਤੇ ਉਸ ਕਿਤਾਬ ਨੂੰ ਫਿਰ ਇਨਲਾਬ ਤਕ ਦੇਖਾਂ।[5]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 230

  1. N.K. Sharma, Existential Concerns of Robert Frost, Ess Ess Publishers, Chandigarh, 1995, P. 97
  2. ਸੁਰਜੀਤ ਪਾਤਰ, ਉਹੀ, ਪੰ. 67
  3. Friedrich Nietzsche, Thus Spake Zarthustra Ch. 34
  4. ਸੁਰਜੀਤ ਪਾਤਰ, ਉਹੀ, ਪੰ. 67
  5. ਉਹੀ, ਪੰ. 49