ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰੱਬ ਆਪਣੀ ਰੱਬਤਾ ਦੀ ਭਾਸ਼ਾ ਅੰਦਰ ਬੋਲਦਾ ਹੈ।
ਸਿਰਫ਼ ਬੰਦਾ ਹੀ ਉਸਦੇ ਭੇਤ ਕੁਝ ਕੁਝ ਖੋਲਦਾ ਹੈ।[1]
ਅਖ਼ੀਰ ਬੰਸਰੀ ਬੰਦੇ ਪਾਸ ਆਉਂਦੀ ਹੈ:
ਤੇ ਆਈ ਬੰਸਰੀ/ਬੰਦੇ ਦੇ ਹੋਠਾਂ ਨਾਲ ਜੁੜਕੇ
ਹਵਾ ਵਿੱਚ ਗੂੰਜਿਆ/ਬੰਸੀ ਦਾ ਰਾਗ ਮਲ੍ਹਾਰ ਮੁੜਕੇ।[2]
ਇੰਜ ਸਥਿਤੀ ਆਸ਼ਾਵਾਦੀ ਮੋੜ ਕੱਟ ਜਾਂਦੀ ਹੈ।

'ਧੁਖਦਾ ਜੰਗਲ' ਵਿਚਲੀ ‘ਮੈਂ' ਆਪਣੇ ਸਵੈ ਨੂੰ ਹੀ ਨਹੀਂ ਸਮਝਦੀ ਬਲਕਿ ਪੰਜਾਬ ਦੇ ਕਾਲੇ ਦਿਨਾਂ ਦੀ ਪੂਰੀ ‘ਤੂੰ’ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਜੰਗਲ (ਪੰਜਾਬ) ਵਿੱਚ ਲੱਗੀ ਪੂਰੀ ਅੰਗ ਦਾ ਜ਼ਿੰਮੇਵਾਰ ਕੌਣ ਹੈ? ਅੱਗ ਦੀ ਵਾਛੜ ਪਾਣੀ ਕਿੰਜ ਬਣ ਸਕਦੀ ਹੈ? ਇਨਸਾਫ਼ ਦੀ ਕਸਵੱਟੀ ਤੋਂ ਕੌਣ ਡਰਿਆ ਸੀ? ਜੇ ਕਰ ਸਭ ਦਲੀਲਾਂ, ਅਪੀਲਾਂ ਖ਼ਤਮ ਨੇ ਅਤੇ ਨਿਆਂ ਪਾਲਿਕਾ ਦੇ ਦਰ ’ਤੇ ਜਾਣਾ ਵੀ ਪ੍ਰਵਾਨ ਨਹੀਂ ਤਾਂ ਫਿਰ ਕਿਹੜਾ ਬੂਹਾ ਖੜਕਾਇਆ ਜਾਵੇ ਜਿੱਥੋਂ ਇਨਸਾਫ਼ ਮਿਲ ਸਕੇ? ਤਾਣੀ ਉਲਝਾਉਣੀ ਵੀ ਅਤੇ ਸੁਲਝਾਉਣੀ ਵੀ ‘ਤੂੰ ਦੇ ਅਧਿਕਾਰ ਹੇਠ ਸੀ? ਉਲਝੀ ਤਾਣੀ ਦਾ ਲਾਭ ਵੀ 'ਤੂੰ’ ਨੇ ਪ੍ਰਾਪਤ ਕਰਨਾ ਸੀ ਪਰ ‘ਤੂੰ’ ਦੇ ਬਣਾਏ ਪੀਰ ਨੂੰ ਹੀ ਜਦੋਂ ਜੰਗਲ (ਪੰਜਾਬ) ਧਿਆਉਣ ਲੱਗ ਪਿਆ ਫਿਰ ‘ਤੂੰ' ਨਾਰਾਜ਼ ਕਿਉਂ ਹੋਇਆ? ਨਿਰਭੈਤਾ ਦੀਆਂ ਨਸੀਹਤਾਂ ਨਾਲ ਸੰਵਰਨ ਵਾਲਾ ਤਾਂ ਕੁੱਝ ਵੀ ਨਹੀਂ ਸੀ। ਮਨ-ਚਾਹੀ ਸਿਖ਼ਰ 'ਤੇ ਸਾਰੀ ਖੇਲ ਪੁਚਾਉਣਾ ਵੀ ‘ਤੂੰ’ ਦੇ ਹੀ ਵੱਸ ਵਿੱਚ ਸੀ? ਧੁਖਦੇ ਜੰਗਲ ਦੀ ਅੱਗ ਬੁਝਣ ਦੀ ਸੰਭਾਵਨਾ ਤਾਂ ਸੀ ਪਰ 'ਮੈਂ' ਪਾਸ ਬੱਦਲ ਦੀ ਅਣਹੋਂਦ ਸੀ। ਸਾਰਾ ਜੰਗਲ ਸ਼ੂਕ ਰਿਹਾ ਸੀ। ਕੱਲੇ ਕੱਲੇ ਬੰਦੇ ਨੂੰ ਸਮਝਾਉਣਾ ਕਾਵਿ-ਮੈਂ ਲਈ ਕਠਿਨ ਸੀ। ਇੰਜ ‘ਮੈਂ' ‘ਤੂੰ' ਸੰਬੰਧਾਂ ਨੂੰ ਰੂਪਮਾਨ ਕਰਦਿਆਂ ਪੰਜਾਬ ਦੀ ਪੀੜ ਨੂੰ ਉਜਾਗਰ ਕੀਤਾ ਗਿਆ ਹੈ। ਕੱਲਾ ਕੱਲਾ ਰੁੱਖ ਕਿਸੇ ਦਲੀਲ ਨਾਲ ਹੀ ਸਮਝਾਇਆ ਜਾ ਸਕਦਾ ਸੀ। ਕੱਲਾ ਕੱਲਾ ਰੁੱਖ (ਬੰਦਾ) ਆਪਣੇ ‘ਸਵੈ' ਕਾਰਨ ਮਜ਼ਬੂਤ ਬਣ ਸਕਦਾ ਹੈ। ਵਿੰਟਸਨ ਚਰਚਿਲ ਦਾ ਕਹਿਣਾ ਹੈ "«Solitary trees, if they grow at all, grow strong."[3]

ਦਰਅਸਲ ਸੁਰਜੀਤ ਪਾਤਰ ਦੇ ਕਾਵਿ-ਸੰਗ੍ਰਹਿ ਦਾ ਡੂੰਘਾ ਅਧਿਐਨ ਕੀਤਿਆਂ ਅਨੇਕਾਂ ਅਸਤਿਤਵੀ ਸਰੋਕਾਰ ਹੱਥ ਆਉਣ ਦੀ ਸੰਭਾਵਨਾ ਹੈ, ਅਸਾਂ ਤਾਂ ਗੋਹੜੇ ’ਚੋਂ ਪੂਣੀ ਹੀ ਕੱਤੀ ਹੈ, ਕਿਉਂਕਿ ਉਹ ਬੰਦੇ ਦੇ ਮਨ ਦਾ ਪੱਤਰਕਾਰ ਹੈ:

ਉਹ ਜੰਗ ਜਿਹੜੀ ਹਰ ਸਮੇਂ ਬੰਦੇ ਦੇ ਮਨ 'ਚ ਹੈ
ਯਾਰੋ ਮੈਂ ਓਸ ਜੰਗ ਦਾ ਨਾਮਾਨਿਗਾਰ ਹਾਂ।[4]
ਡਬਲਊ.ਬੀ.ਯੇਟਸ ਨੇ ਇਕ ਥਾਂ ਠੀਕ ਹੀ ਕਿਹਾ ਹੈ:
"We make out of the quarrel with others, rhetoric; but out

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 235

  1. ਉਹੀ
  2. ਉਹੀ
  3. The Tribune Nov. 11.2013
  4. ਸੁਰਜੀਤ ਪਾਤਰ, ਉਹੀ, ਪੰ. 69