ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਹਰਮੁਖੀ ਦਰਸ਼ਕ ਵਿੱਚ ਸੁਤੰਤਰਤਾ ਦਾ ਜਜ਼ਬਾ ਪੈਦਾ ਕਰਦਾ ਹੈ। ਉਦੋਂ ਸੁਤੰਤਰਤਾ ਲੋੜ ਦੇ ਰੂਪ ਵਿੱਚ ਸਾਕਾਰ ਹੋ ਜਾਂਦੀ ਹੈ।

ਨੋਟ: (ਉਪਰੋਕਤ ਚਾਰੇ ਸੰਕਲਪ, ਦਰਅਸਲ, ਹੀਗਲ ਸਿਧਾਂਤ ਅਨੁਸਾਰ ਹਨ ਜਿਨ੍ਹਾਂ ਬਾਰੇ ਕੀਰਕੇਗਾਰਦ ਜਾਣਕਾਰੀ ਦਿੰਦਾ ਹੈ।

ਸੋਚਣ ਵਾਲੀ ਹੋਂਦ (The Existing Thinker)

ਸੰਕਲਪਾਂ ਦੇ ਉਪਰੋਕਤ ਸੰਸਾਰ ਵਿਰੁੱਧ ਕੀਰਕੇਗਾਰਦ ਨੇ ਬਗਾਵਤ ਕੀਤੀ। ਉਹ ਅਜਿਹਾ ਕਰਨ ਲਈ ਪ੍ਰਤਿਬਧ ਸੀ ਕਿਉਂਕਿ ਉਸ ਪਾਸ ਜੀਵਨ ਦਾ ਵੱਖਰਾ ਅਨੁਭਵ ਸੀ ਜੋ ਕਿ ਉਸ ਵਿੱਚ ਜਨਮ ਸਮੇਂ ਤੋਂ ਹੀ ਪੈਦਾ ਹੋ ਗਿਆ ਸੀ। ਉਹ ਅਸਤਿਤਵ ਦੇ ਸਿਸਟਮ ਨੂੰ ਸਥਾਪਤ ਕਰਨ ਦੀ ਸੰਭਾਵਨਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ। ਇਸਦਾ ਭਾਵ ਇਹ ਨਹੀਂ ਕਿ ਉਹ ਅਜਿਹੇ ਕਿਸੇ ਸਿਸਟਮ ਦੀ ਸੰਭਾਵਨਾ ਤੋਂ ਇਨਕਾਰੀ ਸੀ। ਉਸਦਾ ਵਿਚਾਰ ਸੀ ਕਿ ਰੱਬ ਲਈ ਅਸਤਿਤਵ ਦਾ ਇੱਕ ਆਪਣਾ ਸਿਸਟਮ ਸੀ ਪਰ ਅਜਿਹਾ ਸਿਸਟਮ ਬੰਦੇ (Human Being) ਲਈ ਨਹੀਂ ਹੋ ਸਕਦਾ। ਜਦੋਂ ਹੀਗਲ, ਸੋਚ-ਹੋਂਦ (Thinking=Being) ਦਾ ਦਾਅਵਾ ਕਰਦਾ ਸੀ ਤਾਂ ਕੀਰਕੇਗਾਰਦ ਨੇ ਸਿੱਧ ਕੀਤਾ ਕਿ ਇਹ ਦੁਹਰਾਓ (ਇਕ ਗੱਲ ਕਹਿਣ ਲਈ ਦੋ ਸ਼ਬਦਾਂ ਦਾ ਪ੍ਰਯੋਗ) ਹੈ ਅਰਥਾਤ ਵੱਖ-ਵੱਖ ਸ਼ਬਦਾਂ ਦੀ ਵਰਤੋਂ ਨਾਲ ਇੱਕੋ ਸੰਕਲਪ ਤਿਆਰ ਕੀਤਾ ਗਿਆ ਹੈ ਕਿਉਂਕਿ ਬੰਦੇ (Being) ਨੂੰ ਕਲਪਨਾਤਮਕ ਹੋਂਦ ਮੰਨਿਆ ਗਿਆ ਹੈ। ਕੀਰਕੇਗਾਰਦ ਅਨੁਸਾਰ ਹੀਗਲ ਦਾ ਦਾਅਵਾ Thinking=Thinking ਤੋਂ ਵੱਧ ਕੁੱਝ ਵੀ ਨਹੀਂ। |

ਕੀਰਕੇਗਾਰਦ ਨੇ ਅਸਤਿਤਵ ਦੀ ਤਾਰਕਿਕਤਾ ਵਾਲੇ ਵਿਚਾਰ ਨੂੰ ਵੀ ਰੱਦ ਕਰ ਦਿੱਤਾ। ਦੂਜੇ ਬੰਨੇ ਰਸਮੀ ਤਰਕ ਵਿੱਚ ਇਹ ਤਰਕਸੰਗਤ ਹੈ ਅਤੇ ਇਹ ਅਮੂਰਤ ਸ਼੍ਰੇਣੀਆਂ ਦੀ ਸਥਾਪਨਾ ਦਾ ਸੰਦ ਹੈ- ਅਸਤਿਤਵ ਜਾਂ ਯਥਾਰਥ ਦੀ ਸਮਝ ਲਈ ਨਹੀਂ।

ਕੀਰਕੇਗਾਰਦ ਇਕਾਗਰਤਾ (Meditation) ਦਾ ਵੀ ਵਿਰੋਧੀ ਸੀ। ਉਸਨੇ ਕਿਹਾ ਕਿ ਹੋਂਦ ਵਿੱਚ ਅਜਿਹੀਆਂ ਸ਼ਕਤੀਆਂ ਵੀ ਹਨ ਜਿਨ੍ਹਾਂ ਬਾਰੇ ਮੈਡੀਟੇਟ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਨੇਕੀ ਅਤੇ ਬਦੀ ਵਿਚਕਾਰ ਭਿੰਨਤਾ।

ਜੇਕਰ ਹੀਗਲ ਇਨ੍ਹਾਂ ਸਭ ਗ਼ਲਤ ਨਤੀਜਿਆਂ 'ਤੇ ਪੁੱਜਾ, ਕੀਰਕੇਗਾਰਦ ਅਨੁਸਾਰ, ਇਸਦਾ ਕਾਰਨ ਹੈ ਕਿ ਉਹ ਖ਼ੁਦ ਸੋਚ ਰਹੇ ਅਸਤਿਤਵ ਬਾਰੇ ਭੁੱਲ ਗਿਆ। ਉਹ ਆਪਣੇ ਸਿਸਟਮ ਵਿੱਚ ਅਸਤਿਤਵ ਨੂੰ ਸ਼ਾਮਲ ਕਰਨਾ ਭੁੱਲ ਗਿਆ ਨਹੀਂ ਤਾਂ ਉਹ ਇਹ ਲੱਭ ਲੈਂਦਾ ਕਿ ਅਸਤਿਤਵ ਵਿਵਸਥਾ ਵਿੱਚ ਆਉਣ ਦਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ)/24