ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/240

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

when I lie to myself, I hide the truth from me."[1]

ਇਸ ਪਰਿਭਾਸ਼ਾ ਅਨੁਸਾਰ ਕਾਵਿ-ਨਾਇਕ ਜੋਗੀ ਤਾਂ ਬਣ ਗਿਆ, ਗੇਰੂ ਕੱਪੜੇ ਵੀ ਪਹਿਨ ਲਏ ਪਰ ਜੋਗੀਆਂ ਵਾਲੀ ਜ਼ਿੰਮੇਵਾਰੀ ਤੋਂ ਭਾਂਜ ਹੈ, ਤ੍ਰਿਸ਼ਨਾਵਾਂ ਦੁਨਿਆਵੀ ਬੰਦਿਆਂ ਵਾਲੀਆਂ ਹਨ। ਜਿੱਥੋਂ ਤੱਕ ਜਨਮਾਂ ਦਾ ਸੰਬੰਧ ਹੈ। ਬੰਦਾ ਇਕੋ ਜਨਮ ਵਿੱਚ ਕਈ ਵਾਰ ਮਰਦਾ/ਜੰਮਦਾ ਰਹਿੰਦਾ ਹੈ। ਜੋਗੀ 'ਗਜਾਧਾਰੀ' ਪਹਿਲਾਂ ਗ੍ਰਹਿਸਥ ਵਿੱਚ ਹੀ ਸੀ, ਜੋਗੀ ਬਣਕੇ ਉਸਨੇ ਆਪਣੇ ਮੌਲਿਕ ਪਰਾਜੈਕਟ (Original project) ਵਿੱਚ ਤਬਦੀਲੀ ਕਰਕੇ ਨਵਾਂ ਜਨਮ ਧਾਰਨ ਕਰ ਲਿਆ ਪਰ ਖ਼ਾਹਸ਼ਾਂ ਤੋਂ ਤੋੜ ਵਿਛੋੜਾ ਨਹੀਂ ਕਰ ਸਕਿਆ। ਇਸੇ ਲਈ ਤਾਂ ਦੀਦ ਦਾ ਕਾਵਿ-ਪਰਸੋਨਾ (The poetic persona) ਕਾਵਿ ਨਾਇਕਾ ਨੂੰ ਕਹਿੰਦਾ ਹੈ:

ਮੇਰੇ ਤੇ ਸ਼ੱਕ ਨ ਕਰ ਬੀਬੀ!
....ਉਹੀ ਗਜਾਧਾਰੀ ਹਾਂ
ਮੈਂ ਜੋ ਤੇਰੇ ਸਾਹਾਂ ਅੰਦਰ
ਆਪਣਾ ਕਮੰਡਲ ਭੁੱਲ ਗਿਆ ਸੀ
ਜਨਮ ਪਿਛਲੇ
ਖ਼ੈਰ ਪਾ ਜੋਗੀ ਨੂੰ
ਮੁਕਤ ਕਰ।[2]

ਖ਼ਾਹਸ਼ਾਂ ਦਾ ਕਮੰਡਲ ਭੁੱਲ ਕੇ ਗਏ ਜੋਗੀ ਨੂੰ ਮੁੜ ਆਪਣੀ ਮੁਕਤੀ ਲਈ (ਮੁਕਤੀ ਨੂੰ ਇੱਥੇ ਪ੍ਰਮਾਣਿਕ ਅਸਤਿਤਵ ਸਮਝਿਆ ਜਾ ਸਕਦਾ ਹੈ)ਗ੍ਰਹਿਸਥ ਦੇ ਦੁਆਰ ਪੁੱਜਣਾ ਪੈਂਦਾ ਹੈ। ਹੁਣ ਉਹ ਕਾਲੇ ਜੰਗਲਾਂ 'ਚੋਂ 'ਆਪਣੇ ਅੰਦਰ ਉੜਦਾ ਡੰਗ ਕਢਾਉਣ ਖ਼ਾਤਰ ਨਫ਼ਰਤ ਅਤੇ ਗੁੱਸੇ ਦੀਆਂ ਪਿਆਰ ਭਰੀਆਂ ਛਮਕਾਂ ਖਾਣ ਲਈ ਤਿਆਰ ਹੈ। ਪਰ ਪਤਨੀ/ਮਹਿਬੂਬਾ ਵੀ ਹੁਣ ਉਸ ਨੂੰ ਸਬਕ ਸਿਖਾਉਣਾ ਲੋਚਦੀ ਹੈ- 'ਹੁਣੇ ਆਈ ਕਹਿਕੇ ਲੁਕ ਛਿਪ ਜਾਂਦੀ ਹੈ ਤੇ ਉਹ ਉਡੀਕ ਵਿੱਚ ਜੜ੍ਹ (ਅਸਤਿਤਵਹੀਣ) ਹੋ ਜਾਂਦਾ ਹੈ। ਕਦੀ ਕਾਵਿ-ਪਰਸੋਨੇ ਦੀ ਗੈਰ ਹਾਜ਼ਰੀ ਵਿੱਚ ਇੱਕ ਮਾਲੀ ਵੀ ਉਸ ਵੱਲ ‘ਬਿਲਕੁਲ’ ਉਹਦੇ ਵਾਂਗ ਝਾਕਿਆ ਸੀ। ਖੋਟੇ ਨਿਸ਼ਚੇ ਦੀ ਇੱਕ ਹੋਰ ਉਦਾਹਰਨ ‘ਚੋਰਨੀ' ਕਵਿਤਾ ਵਿੱਚ ਉਪਲਬਧ ਹੈ:

ਕਦੀ ਬਾਪ ਕਹਿੰਦੀ
ਕਦੀ ਵੀਰ
ਜੋ ਕਹਿਣਾ ਚਾਹੁੰਦੀ
ਕਹਿ ਨਾ ਹੁੰਦਾ।[3]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 238

  1. Donald Palmer, Sartre, p. 78
  2. ਜਸਵੰਤ ਦੀਦ, ਉਹੀ, ਪੰਨਾ-45
  3. ਉਹੀ, ਪੰਨਾ-70