ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/242

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਵਿੱਚ ਲਕੋ ਲਕੋ ਚੋਰਾਂ ਵਾਂਗ ਕਰਦਾ ਹਾਂ ਉਹ ਸਭ ਕੁਝ ਮੇਰੀ ਕਵਿਤਾ ਅੰਦਰੋਂ ਰੰਗੇ ਹੱਥੀਂ ਫੜਿਆ ਜਾਂਦਾ ਹਾਂ।......... ਮੇਰੀ ਕਵਿਤਾ ਦਾ ਇਕ ਚੌਥਾਈ ਹਿੱਸਾ ਉਹ ਕਵਿਤਾਵਾਂ ਨੇ ਜੋ ਕਿਵੇਂ ਨਾ ਕਿਵੇਂ ਮੈਂ ਆਪਣੀ ਪਤਨੀ ਤੇ ਘਰ ਪਰਿਵਾਰ ਬਾਰੇ ਲਿਖੀਆਂ ਨੇ। ਤੇ ਚੌਥਾ ਹਿੱਸਾ ਉਹ ਕਵਿਤਾਵਾਂ ਨੇ ਜਿਨ੍ਹਾਂ ਨੂੰ ਲਿਖਣ ਦੀ ਇਜਾਜ਼ਤ ਮੇਰੀ ਪਤਨੀ ਨੇ ਪਤਾ ਨਹੀਂ ਕਿਵੇਂ ਦੇ ਦਿੱਤੀ। ਇਸਤੋਂ ਬਿਨਾਂ ਸ਼ਾਹਕੋਟ ਪਿੰਡ ਦੀਦ ਦੀਆਂ ਕਵਿਤਾਵਾਂ ਦਾ ਭਾਗ ਹੈ। ਦਰਅਸਲ ਇਹੋ ਤਥਾਤਮਕਤਾ ਜਾਂ ਫੈਕਟੀਸਿਟੀ ਹੈ ਜਿਸ ਵਿੱਚੋਂ ਉਹ ਆਪਣੇ ਕਾਵਿ-ਨਾਇਕ/ ਨਾਇਕਾਵਾਂ ਸਿਰਜਦਾ ਹੈ।

ਜਦੋਂ ਜਸਵੰਤ ਦੀਦ ਲਿਖਦਾ ਹੈ ਤਾਂ ਉਸਦੇ ਕੋਈ ਆਸ ਪਾਸ ਨਹੀਂ ਫਟਕ ਸਕਦਾ। ਉਹ ਲਿਖਦਾ ਹੈ, "ਮੇਰੇ ਇਸ ਜਨੂਨ ਨਾਲ ਮੇਰਾ ਘਰ ਬਾਹਰ ਮੇਰੇ ਨਾਲ ਔਖਾ ਹੋ ਜਾਂਦਾ ਹੈ। ਮੇਰੇ ਸੁਭਾਅ ਤੋਂ ਚਿੜ ਜਾਂਦਾ, ਪਰ ਮੈਂ ਆਪਣੇ ਇਸ ਅੜੀਅਲ ਸੁਭਾਅ ਦਾ ਕੀ ਕਰਾਂ?" ਉਸਦਾ ਅਜਿਹਾ ਸੁਭਾਅ ਫਰੈਡਰਿਕ ਨੀਤਸ਼ੇ ਦੇ ਸੁਭਾਅ ਨਾਲ਼ ਮਿਲਦਾ ਪ੍ਰਤੀਤ ਹੁੰਦਾ ਹੈ:

"When I am deep in work, no books are to be seen near me; I carefully guard against allowing any one to speak or think in my presence."[1]

ਮਰਦ-ਔਰਤ ਸੰਬੰਧਾਂ ’ਚੋਂ ਪੈਦਾ ਹੋਈਆਂ ਕੁੱਝ ਨਜ਼ਮਾਂ ਅਸਤਿਤਵਵਾਦੀ ਦ੍ਰਿਸ਼ਟੀ ਤੋਂ ਅਧਿਐਨ ਦੀ ਮੰਗ ਕਰਦੀਆਂ ਹਨ। ਇੱਕ ਕਵਿਤਾ ਹੈ ‘ਡਿਨਰ'। ਇਸ ਕਵਿਤਾ ਵਿੱਚ ਦੋਸਤ ਦੇ ਮਜਬੂਰ ਕਰਨ 'ਤੇ ਕਾਵਿ-ਪਰਸੋਨਾ ਉਸਦੇ ਘਰ ‘ਡਿਨਰ' ਤੇ ਜਾਣ ਲਈ ਸਹਿਮਤ ਹੋ ਜਾਂਦਾ ਹੈ। ਦੋਸਤ ਦੀ ਪਤਨੀ ਨੂੰ ਉਸਦਾ ਘਰ ਆਉਣਾ ਚੰਗਾ ਨਹੀਂ ਲੱਗਦਾ। ਇਸ ਕਵਿਤਾ ਨੂੰ ਉਪਰਲੀ ਤੈਹ (Surface layer) ਦੀ ਥਾਂ ਡੂੰਘ ਸੰਰਚਨਾ (Deep structure) ਅਨੁਸਾਰ ਸਮਝਣਾ ਬਣਦਾ ਹੈ। ਦੋਸਤ ਦੀ ਪਤਨੀ ਨਾ ਚਾਹੁੰਦਿਆਂ ਵੀ ਉਸਨੂੰ ਬੈਠਣ ਲਈ ਕਹਿੰਦੀ ਹੈ:

ਦੋਸਤ ਦੀ ਪਤਨੀ ਬੈਠਣ ਲਈ ਕਹਿੰਦੀ ਹੈ
ਉਸਦੇ ਮੱਥੇ ਦੀ ਤਿਊੜੀ 'ਚੋਂ ਨਿਕਲ
ਮੈਂ ਸੋਫ਼ੇ ਵਿੱਚ ਫਸ ਜਾਂਦਾ ਹਾਂ।[2]

ਇਨ੍ਹਾਂ ਪੰਕਤੀਆਂ ਵਿੱਚ ਬੈਠਣ ਲਈ ਕਹਿਣਾ Bad faith ਹੈ। ਇੱਕ ਰਸਮੀ ਵਿਵਹਾਰ ਹੈ। ਇਸ ਤੋਂ ਪਹਿਲਾਂ ਦੋਸਤ ਅਤੇ ਦੋਸਤ ਦੀ ਪਤਨੀ ਦੀ ਆਵਾਜ਼ ਦਾ ਆਵਾਜ਼ ਵਿੱਚ ਫਸਣਾ ਵੀ ਸੰਕੇਤ ਹੈ ਕਿ ਪਤਨੀ ਨਹੀਂ ਚਾਹੁੰਦੀ ਕਿ 'ਉਹ' ਮਹਿਮਾਨ ਘਰ ਆਵੇ। ਕੜਛੀ ਡਿੱਗਣ ਦੀ ਆਵਾਜ਼ ਵੀ ਮਹਿਮਾਨ ਪ੍ਰਤੀ ਨਿਰਾਦਰੀ ਦਾ ਪ੍ਰਤੀਕ ਹੈ। ਇਉਂ ਪਤਨੀ ਘਰ ਵਿੱਚ ਸ਼ਰਾਬ ਦੀ ਮਹਿਫ਼ਲ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 240

  1. H.J. Blackham, Six Existentionalist Thinkers, P 151
  2. ਜਸਵੰਤ ਦੀਦ, ਉਹੀ, ਪੰਨਾ-31