ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਫ਼ਤਰ ਸਭ ਠੀਕ ਹੋਵੇ।[1]
(ਇਹ ਸਾਰੀ ਚਿੰਤਾ ਆਦਮੀ ਦੀ ਖੱਬੀ ਅੱਖ ਫਰਕਣ 'ਚੋਂ ਪੈਦਾ ਹੁੰਦੀ ਹੈ)
"ਬਾਪੁ ਨੇ ਫ਼ੋਨ ਫੜਿਆ ਹੈ
ਗਲੇ 'ਚ ਫਸੀ ਭੁੱਬ ਖੰਘੂਰੇ ਨਾਲ ਸਾਫ਼ ਕੀਤੀ ਹੈ-
ਕਾਕਾ ਸਾਨੂੰ ਕੁੱਝ ਨਹੀਂ ਚਾਹੀਦਾ-
ਅਸੀਂ ਤਾਂ।[2]

ਸਾਰਤਰ ਦਾ ਇੱਕ ਅਸਤਿਤਵੀ ਨੁਕਤਾ ਹੈ- ਭੌਂ ਬਨਾਮ ਆਕਾਰ (Ground vs. figure) ਕਾਵਿ-ਪਰਸੋਨਾ ਆਪਣੇ ਕਿਸੇ ਮਿੱਤਰ ਨੂੰ ਮਿਲਣ ਦਿੱਲੀ ਜਾਂਦਾ ਹੈ ਪਰ ਉਹ ਉਥੇ ਨਹੀਂ। ਉਸ ਬਾਰੇ ਚਿੰਤਕ ਪਤਾ ਨਹੀਂ ਕੀ ਕੁੱਝ ਆਖੀ ਜਾ ਰਹੇ ਹਨ। ਕਾਵਿ ਪਰਸੋਨਾ ਦਿੱਲੀ ਤਾਂ ਹੈ ਪਰ ਆਪਣੇ ਤੋਂ ਬਿਨਾਂ:

ਕਿ ਤੇਰੇ ਬਿਨਾ ਦਿੱਲੀ
ਸੁੰਨ ਹੈ, ਭੀੜ ਹੈ, ਕੁਰਪਟ ਹੈ।[3]

ਸਾਹ ਕੋਈ ਜਿਉਂਦਾ ਜਾਗਦਾ ਬੰਦਾ ਹੀ ਲੈ ਸਕਦਾ ਹੈ। ਸਾਹ ਨਾਲ ਹੀ ਅਸਤਿਤਵ ਹੈ। ਸਾਹ ਬੰਦ ਤਾਂ ਸਮਝੋ ਮਨੁੱਖੀ ਅਸਤਿਤਵ ਦਾ ਖ਼ਾਤਮਾ। ਇੰਜ ਸਾਹ ਸ਼ਬਦ ਦਾ ਪ੍ਰਯੋਗ ਵਿਭਿੰਨ ਪ੍ਰਸੰਗਾਂ ਵਿੱਚ ਵਰਤਿਆ ਉੱਪਲਬਧ ਹੈ ਜਿਵੇਂ ਸਾਹਾਂ ਅੰਦਰ ਪਾਣੀ, ਸਾਹਾਂ ਅੰਦਰ ਗੇਂਦ, ਠੰਢਾ ਸਾਹ, ਬਾਪੂ ਸਾਹਾਂ ਅੰਦਰ, ਸਾਹਾਂ ਵਿੱਚ ਫਸਾ ਲਏ, ਸਾਹਾਂ ਦੀਆਂ ਰਸੀਆਂ, ਉੱਖੜੇ ਸਾਹਾਂ ਦੀ ਆਵਾਜ਼, ਨਾੜਾਂ 'ਚ ਸਾਹ, ਸਾਹਾਂ ਅੰਦਰ ਵਰਾਟ ਸਮੁੰਦਰ, ਸਾਹਾਂ 'ਚ ਕੁੰਡਲੀ, ਸਾਹਾਂ ਕਦਮਾਂ ਆਵਾਜ਼, ਵਗਦੇ ਸਾਹਾਂ ਅੰਦਰ, ਗਲੇ 'ਚ ਫਸੀ ਭੁੱਬ, ਸਾਹਾਂ ਦਿਮਾਗਾਂ ਨੂੰ ਚੀਰਦੀ ਆਦਿ। ਇਵੇਂ ਉੜ, ਉੜਦਾ, ਉਡਣਾ, ਉੜੀ ਆਦਿ ਸ਼ਬਦ ਵਿਭਿੰਨ ਪ੍ਰਸੰਗਾਂ ਵਿੱਚ ਕਾਵਿ-ਨਾਇਕ ਦੇ ਅਸਤਿਤਵ ਨੂੰ ਰੂਪਮਾਨ ਕਰਦੇ ਹਨ।

ਕਮੰਡਲ ਕਾਵਿ-ਸੰਗ੍ਰਹਿ ਵਿੱਚ ਕਵੀ ਨੇ ਅਧਿਆਤਮ ਦੇ 'ਧੁੰਦਲੇ ਦਵਾਰਾਂ' ਨੂੰ ਵੀ ਛੋਹਿਆ ਹੈ। ਜਿਵੇਂ ਕਿ ਅਸੀਂ ਇਸ ਅਧਿਐਨ ਦੇ ਆਰੰਭ ਵਿੱਚ ਹੀ ਵੇਖਿਆ ਹੈ ਕਿ ਕਵੀ ਨੇ ਇਸ ਸੰਗ੍ਰਹਿ ਦਾ ਨਾਮਕਰਨ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚੋਂ ਲਿਆ ਹੈ। ਕਵੀ ਨੂੰ ਗਿਲਾ ਹੈ ਕਿ

ਰੌਸ਼ਨੀਆਂ ਦੇ ਹੜ੍ਹ ਅੰਦਰ।
ਮੱਥੇ ਦੀ ਤਿਊੜੀ ਨਾ ਟੁੱਟੀ।[4]
ਕਿਹਾ ਜਾ ਸਕਦਾ ਹੈ ਕਿ ਗਿਆਨ ਦੇ ਵਿਸਫੋਟ ਨਾਲ ਵੀ ਬੰਦੇ ਨੂੰ ਆਪਣੇ ‘ਸਵੈ' ਦੀ ਸਮਝ ਨਹੀਂ ਆਈ।
ਇਹ ਕੀ ਛਾਲਾਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 245

  1. ਉਹੀ, ਪੰਨਾ-56
  2. ਉਹੀ, ਪੰਨਾ-57
  3. ਉਹੀ, ਪੰਨਾ-79
  4. ਉਹੀ, ਪੰਨਾ-121