ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਵਾਹ ਨਹੀਂ ਪਰ ਆਪਣੇ ਪੇਕਿਆਂ ਦੇ, ਜੇ ਕਿਸੇ ਦੇ ਕੰਡਾ ਵੀ ਚੁਭ ਜਾਵੇ ਤਾਂ ਖਬਰ ਲੈਣ ਭੱਜ ਕੇ ਪਹੁੰਚਦੀ ਹੈ।

ਅਜਿਹੀ ਤਥਾਤਮਕਤਾ ਵਿੱਚੋਂ ਹੀ ਕਥਾ-ਬਿਰਤਾਂਤ ਆਪਣੀ ਹੋਂਦ ਹਿਣ ਕਰਦਾ ਹੈ। ਭੂਪਿੰਦਰ ਸਿੰਘ ਦੇ ਪਿਆਰੇ ਭਤੀਜੇ ਲਾਡੀ ਨੂੰ 'ਉਹ' ਲੈ ਗਏ ਹਨ। ਲਿਜਾਣ ਵਾਲੀਆਂ ਉਹ ਧਿਰਾਂ ਦੋ ਸਕਦੀਆਂ ਹਨ। ਇੱਕ ਤਾਂ ਉਹ ਸਮੇਂ ਦੀ ਪੁਲੀਸ ਹੋ ਸਕਦੀ ਹੈ। ਦੂਸਰੇ 'ਉਹ’ ਸਮੇਂ ਦੇ ਗਰਮ ਖਿਆਲੀਏ ਨੌਜਵਾਨ ਹੋ ਸਕਦੇ ਹਨ। ਦੋਨਾ ਵਿੱਚੋਂ ਕੋਈ ਵੀ ਹੋਵੇ। ਪੋਤਾ ਤਾਂ ਦਾਦੇ-ਦਾਦੀ ਲਈ ਵਿਆਜ ਹੁੰਦਾ ਹੈ। ਦਾਦੀ ਦਾ ਰੋ-ਰੋ ਕੇ ਬੁਰਾ ਹਾਲ ਹੁੰਦਾ ਹੈ। ਇਸ ਸਮੇਂ ਪਰਿਵਾਰ ਭੁਪਿੰਦਰ ਸਿੰਘ ਦੀ ਸਹਾਇਤਾ ਬਾਰੇ ਵਿਚਾਰਦਾ ਹੈ ਤਾਂ ਲਾਡੀ ਦਾ ਬਾਪੂ ਸੁਰਜੀਤ ਸਿੰਘ ਇਸ ਗੱਲ ਦੇ ਹੱਕ ਵਿਚ ਨਹੀਂ ਕਿ ਉਸਦਾ ਬਾਪੂ ਕਿਸੇ ਸਿਫ਼ਾਰਸ਼ ਲਈ ਭੁਪਿੰਦਰ ਸਿੰਘ ਪਾਸ ਜਾਵੇ ਕਿਉਂਕਿ ਉਹ ਉਸਦੇ ਵਿਵਹਾਰ ਨੂੰ ਆਪਣੀ ਭੈਣ ਦੇ ਵਿਆਹ ਸਮੇਂ ਅਤੇ ਰਜਿਸਟਰੀ ਲਈ ਪੈਸੇ ਮੰਗਣ ਸਮੇਂ ਵੇਖ ਚੁੱਕਾ ਸੀ। ਫਿਰ ਵੀ ਸੁਰਜੀਤ ਨੂੰ ਉਸਦੀ ਮਾਂ ਨੇ ਝਿੜਕਿਆ ਅਤੇ ਬਚਨ ਸਿੰਘ ਨੂੰ ਭੁਪਿੰਦਰ ਸਿੰਘ ਪਾਸੋਂ ਅਜਿਹੇ ਔਖੇ ਸਮੇਂ ਸਹਾਇਤਾ ਲੈਣ ਲਈ ਭੇਜ ਦਿੱਤਾ। ਭੁਪਿੰਦਰ ਸਿੰਘ ਨੂੰ ਮਾਮੀ ਦਾ ਮੋਹ-ਪਿਆਰ ਯਾਦ ਸੀ। ਮਾਮੇ ਵੱਲੋਂ ਕੀਤੀ ਗਈ ਹਮਦਰਦੀ ਵੀ ਯਾਦ ਸੀ। ਉਂਜ ਵੀ ਪੰਜਾਬੀ ਰਿਸ਼ਤੇ-ਨਾਤਿਆਂ ਵਿੱਚ ਮਾਪਿਆਂ ਦਾ ਸਥਾਨ ਵਿਸ਼ੇਸ਼ ਹੈ। ਐਵੇਂ ਤਾਂ ਨਹੀਂ ਡਾ. ਮੁਹੰਮਦ ਰਫ਼ੀ ਨੇ ਇਹ ਸ਼ਿਅਰ ਲਿਖਿਆ:

ਮਾਸੜ-ਫੁੱਫੜ, ਚਾਚੇ-ਤਾਏ ਆਪਣੀ ਥਾਂ

ਰਫ਼ੀ ਮੁਹੰਮਦਾ ਮਾਮੇ, ਮਾਮੇ ਹੁੰਦੇ ਨੇ।[1]

ਕਹਾਣੀ ਦਾ ਆਰੰਭ ਜਿਸ ਵਾਤਾਵਰਨ ਵਿੱਚੋਂ ਉਘਾੜਿਆ ਗਿਆ ਹੈ ਉਸ ਦਾ ਦ੍ਰਿਸ਼ ਕਥਾਕਾਰ ਨੇ ਬੜਾ ਸੰਖੇਪ ਤਿੰਨ ਕੁ ਪੰਕਤੀਆਂ ਵਿੱਚ ਪੇਸ਼ ਕੀਤਾ ਹੈ:

ਸ਼ਹਿਰ ਦਾ ਸਾਫ਼-ਸੁਥਰਾ ਖੁਲ੍ਹਾ ਏਰੀਆ, ਚੌੜੀਆਂ ਤੇ ਪੱਕੀਆਂ ਸੜਕਾਂ ...
ਵੱਡੇ ਅਫ਼ਸਰਾਂ ਦੇ ਬੰਗਲਿਆਂ ਦੀ ਲੰਮੀ ਕਤਾਰ... ਸਰਦਾਰ ਭੂਪਿੰਦਰ
ਸਿੰਘ ਗਰੇਵਾਲ, ਐਕਸੀਅਨ ਸਿੰਚਾਈ ਵਿਭਾਗ ਦਾ ਸਜਿਆ ਸੰਵਾਰਿਆ ਘਰ![2]

ਇਸ ਬੰਗਲੇ ਦੇ ਪਿਛਲੇ ਗੱਦੇਦਾਰ ਘਾਹ ਤੇ ਬਾਂਸ ਵਾਲੀ ਵੱਡੀ ਕੁਰਸੀ 'ਤੇ ਬੈਠਾ ਬਜ਼ੁਰਗ ਬਚਨ ਸਿੰਘ ਵਕਤ ਨੂੰ ਧੱਕਾ ਦੇ ਰਿਹਾ ਹੈ। ਅਸਤਿਤਵਵਾਦੀ ਦ੍ਰਿਸ਼ਟੀ ਤੋਂ ਕਿਸੇ ਦੀ ਉਡੀਕ ਵਿੱਚ ਸਮਾਂ ਗੁਜ਼ਰਦਾ ਹੀ ਪ੍ਰਤੀਤ ਨਹੀਂ ਹੁੰਦਾ। ਅਜਿਹਾ ਜਾਪਣ ਲੱਗ ਪੈਂਦਾ ਹੈ ਜਿਵੇਂ ਘੜੀਆਂ ਖੜੋ ਗਈਆਂ ਹੋਣ। ਇਹੋ ਅਸਤਿਤਵੀ ਕਾਲਿਕਤਾ (Temporality of existence) ਹੁੰਦੀ ਹੈ। ਇਸੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 250

  1. ਉਹੀ, ਪੰਨਾ-25 ਮੁਹੰਮਦ ਰਫ਼ੀ (ਡਾ.) ਸੱਤ ਰੰਗੀਆਂ ਡੋਰਾਂ, ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ, 2009, ਪੰਨਾ-46
  2. ਜਸਵਿੰਦਰ ਸਿੰਘ (ਡਾ.), ਉਹੀ, ਪੰਨਾ-15