ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/257

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

the truth from her/him, but when I lie to myself, I hide
the truth from me.'[1]

ਅਸਤਿਤਵਵਾਦੀ ਦ੍ਰਿਸ਼ਟੀ ਤੋਂ ਗਰੇਵਾਲ ਸਿਫ਼ਰ (Cipher) ਸਥਿਤੀ ਵਿੱਚ ਵਿਚਰ ਰਿਹਾ ਹੈ। ਉਸ ਲਈ ਮਾਨਵੀ ਰਿਸ਼ਤੇ ਪੇਚੀਦਾ ਹੋ ਗਏ ਹਨ। ਇੱਕ ਬੰਨੇ ਵੱਡੇ ਘਰ ਦੀ ਧੀ (ਉਹਦੀ ਪਤਨੀ) ਹੈ; ਦੂਜੇ ਬੰਨੇ ਸਾਧਾਰਨ ਨਾਨਕਾ ਪਰਿਵਾਰ। ਇੱਕ ਧਿਰ ਨੂੰ ਸਹਾਇਤਾ ਦੀ ਲੋੜ ਹੈ, ਦੂਜੀ ਧਿਰ ਕੁੱਝ ਵੀ ਕਰਨ ਤੋਂ ਇਨਕਾਰੀ ਹੈ। ਉਸਦੀ ਸਿਫ਼ਰ ਦੀ ਸਥਿਤੀ ਦੁਨਿਆਵੀ ਸੱਚ ਨਾਲ ਟੱਕਰ ਲੈਣ ਦੀ ਥਾਂ ਕੇਵਲ ਓਪਰੇ ਜਿਹੇ ਵਰਤ-ਵਿਉਹਾਰ ਤੱਕ ਸੀਮਤ ਹੋ ਗਈ ਹੈ। ਇੱਕੋ ਗੱਲ ਜੋ ਉਸਨੂੰ ਵਾਰ-ਵਾਰ ਤੰਗ ਕਰ ਰਹੀ ਹੈ, ਉਹ ਹੈ ਨਾਨਕਿਆਂ ਦਾ ਮੋਹ। ਇਉਂ ਉਸਦੀ ਅੰਤਹਕਰਨ ਪਿਆਰ ਸੰਘਰਸ਼ (Loving Struggle) ਵਿੱਚ ਨਪੀੜੀ ਜਾ ਰਹੀ ਹੈ।

ਦ੍ਰਿਸ਼ ਬਦਲਦਾ ਹੈ। ਮਹਿਤੇ ਦੇ ਘਰ ਮਹਿਫ਼ਲ ਹੈ। ਮਹਿਤਾ ਉਸਨੂੰ ਕਾਫ਼ੀ ਸਮਝਾ ਰਿਹਾ ਹੈ। ਦਾਰੂ-ਮੀਟ ਚੱਲ ਰਿਹਾ ਹੈ ਪਰ ਗਰੇਵਾਲ ਦੀ ਜ਼ਮੀਰ (Conscience) ਉਸਦੇ ਮੁਖੋਂ ਸੱਚ ਅਖਵਾ ਰਹੀ ਹੈ। ਇਹ ਸੱਚ ਗਰੇਵਾਲ ਦੀ ਫੈਕਟੀਸਿਟੀ ਵਿੱਚੋਂ ਹੀ ਹੋਂਦ ਗ੍ਰਹਿਣ ਕਰਦਾ ਹੈ:

‘ਤੂੰ ਨਹੀਂ ਜਾਣਦਾ ਮਹਿਤਾ, ਮੇਰੀ ਮਾਮੇ ਨਾਲ ਕਿੰਨੀ ਅਟੈਚਮੈਂਟ ਹੈ।
ਮੇਰੇ ਲਈ ਉਹਨਾਂ... ਮੇਰੇ ਪਿਉ ਤੋਂ ਵੱਧ ... ਯੂ ਡੱਟ ਨੋ ... ਲਾਡੀ ਮੇਰੇ
ਪੁੱਤਾਂ ਅਰਗਾ... ਮੈਥੋਂ ਹੁਣ ਮਾਮਾ ਜੀ ਦੇ ਮੱਥੇ ਨਹੀਂ ਲੱਗਿਆ ਜਾਂਦਾ...
ਮਾਮੀ ਨੂੰ...।[2]

ਇਹ ਬੋਲ ਗਰੇਵਾਲ ਦੀ ਜ਼ਮੀਰ ਦੇ ਬੋਲ ਹਨ। ਜ਼ਮੀਰ ਸਵੈ ਨੂੰ ਸਵੈ ਦਾ ਸੰਬੋਧਨ ਹੁੰਦਾ ਹੈ। ਇਹ ਸਵੈ ਨੂੰ ਦੋਸ਼ੀ ਵੀ ਠਹਿਰਾ ਸਕਦੀ ਹੈ, ਸਵੈ ਪ੍ਰਤੀ ਨਿਰਣਾ ਵੀ ਦੇ ਸਕਦੀ ਹੈ। ਸੱਚ ਤਾਂ ਇਹ ਹੈ ਕਿ ਇਹ ਚਿੰਤਾ/ਫ਼ਿਕਰ ਦੀ ਬਣਤਰ ਦਾ ਭਾਗ ਹੁੰਦੀ ਹੈ। ਮਾਰਟਿਨ ਹਾਈਡਿਗਰ ਜ਼ਮੀਰ ਸੰਬੰਧੀ ਇਉਂ ਕਹਿੰਦਾ ਹੈ:

The Conscience that calls, accuses and judges is already with in structure of care.[3]

ਮਹਿਤਾ ਆਮ ਮੁੰਡੀਰ ਦੀ ਗੱਲ ਕਰਦਾ ਹੈ ਪਰ ਗਰੇਵਾਲ ਲਾਡੀ ਨੂੰ ਆਮ ਮੁੰਡੀਰ ਵਰਗਾ ਨਹੀਂ ਸਮਝਦਾ। ਦੋਵੇਂ ਔਰਤਾਂ ਅਤੇ ਮਹਿਤਾ ਉਸ ਨਾਲ ਔਖੇ ਭਾਰੇ ਹੁੰਦੇ ਹਨ। ਉਹ ਤਿੰਨੇ ਅੱਜ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਗਰੇਵਾਲ ਨੂੰ, ਗੁਆਚਿਆ ਜੇਹਾ ਮਹਿਸੂਸ ਕਰਦੇ ਹਨ। ਮਹਿਤਾ ਸਮਝਾਉਂਦਾ ਹੈ ਕਿ ਮੰਨ ਲਓ ਕਿ ਲਾਡੀ ਨੂੰ ਅਗਲਿਆਂ ਨੇ ਸੋਧਤਾ। ਇਹ ਬੋਲ ਸੁਣਕੇ ਗਰੇਵਾਲ ਭੈ-ਭੀਤ ਹੁੰਦਾ ਹੈ। ਮਹਿਤਾ ਕਹਿੰਦਾ ਹੈ ਕਿ ਉਹ ਸੋਧੇ, ਜਾਂ ਚੁੱਕੇ ਹੋਏ ਦਾ ਪਿੱਛਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 255

  1. Ibid, P-78
  2. ਜਸਵਿੰਦਰ ਸਿੰਘ (ਡਾ.), ਉਹੀ, ਪੰਨਾ-20
  3. Martin Heidegger, Six Existential Thinkers, Ibid, P-97