ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਲੋਂ ਬੇਹਾਲ ਹੋਇਆ ਸਿਸਕੀਆਂ ਲੈਂਦਾ ਭੁੱਖਾ ਹੀ ਸੌਂ ਗਿਆ ਸੀ। ਅਜਿਹੇ ਸੰਵੇਦਨਸ਼ੀਲ ਲਾਡੀ ਨਾਲ ਹੁਣ ਪਤਾ ਨਹੀਂ ਕੀ ਵਾਪਰ ਰਿਹਾ ਹੋਣੈਂ। ਗਰੇਵਾਲ ਅਧ ਸੁੱਤਾ ਜਿਹਾ ਨੀਂਦ 'ਚੋਂ ਬਰੜਾਇਆ... ਲਾਡੀ...! ਜਕੋ-ਤੱਕੀ ਵਿੱਚ ਖੜ੍ਹਾ ਸੁੱਤੇ ਪਏ ਮਾਮੇ ਨੂੰ ਨਿਹਾਰਦਾ ਰਿਹਾ ਪਰ ਉਠਾਉਣ ਲਈ ਪਤਾ ਨਹੀਂ ਕਿਸ ਨਮੋਸ਼ੀ ਖੁਣੋਂ ਹੀਆ ਨਾ ਕਰ ਸਕਿਆ।

"ਤੂੰ ਨਿਸ਼ਚਿੰਤ ਸੌ ਮਾਮਾ। ਮੈਂ ਮਰਿਆ ਨਹੀਂ ਅਜੇ...।' ਪਤਾ ਨਹੀਂ
ਉਸਨੇ ਮਾਮੇ ਨੂੰ ਕਿਹਾ... ਜਾਂ ਖੌਰੇ ਆਪਣੇ ਆਪ ਨੂੰ... ਜਾਂ ਸ਼ਾਇਦ
ਘਰ ਵਾਲੀ ਨੂੰ ...।'[1]

ਵੱਡੇ ਤੜਕਿਉਂ ਹੀ ਮਾਮਾ ਜਾਣ ਲਈ ਤਿਆਰ ਹੋ ਗਿਆ। ਰਾਮੂ ਨੂੰ ਬਿੜਕ ਆ ਗਈ। ਮਾਮਾ ਗੇਟ ਨੂੰ ਤਾਲਾ ਵੇਖ ਕੇ ਕੰਧ ਹੀ ਟੱਪਣ ਲੱਗਾ ਸੀ। ਚਾਬੀ ਦੇ ਬਹਾਨੇ ਰਾਮੂ ਨੇ ਗਰੇਵਾਲ ਨੂੰ ਜਗਾ ਦਿੱਤਾ। ਗਰੇਵਾਲ ਬੀਵੀ ਦੇ ਸ਼ਾਲ ਦੀ ਬੁੱਕਲ ਮਾਰਦਾ ਕਮਰਿਉਂ ਬਾਹਰ ਆਇਆ। ਇਥੇ ‘ਬੀਵੀ ਦੇ ਸ਼ਾਲ ਦੀ ਬੁੱਕਲ' ਵੀ ਬੀਵੀ ਦੇ ਕਾਬੂ ਵਿੱਚ ਹੋਣ ਦਾ ਅਸਤਿਤਵੀ ਚਿੰਨ੍ਹ (Existential Symbol) ਹੈ। ਗਰੇਵਾਲ ਮਾਮੇ ਨੂੰ ਨੇਰ੍ਹੇ ਹੀ ਠੰਢ ਵਿੱਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ।

ਮਾਮਾ ਰੁੱਖੇ ਲਹਿਜੇ ਵਿਚ ਕਰੜੀ ਵਾਜੇ ਬੋਲਿਆ ‘ਨਈਂ ਸਰਦਾਰ
ਸਾਹਿਬ ਤੁਸੀਂ ਰਾਮ ਕਰੋ। ਪਿੰਡ ਫ਼ਿਕਰ ਕਰਦੇ ਹੋਣਗੇ-ਰੁਕ ਕੇ ਮੈਂ ਕੀ
ਕਰਨੈਂ? ਤੂੰ ਆਪਣੀ ਗੱਡੀ ਰੋੜ੍ਹ ... ਮੈਂ ਚੱਲਦਾਂ ...।'[2]

ਮਾਮਾ ਕਿਸੇ ਪ੍ਰਕਾਰ ਦੀ ਗੱਲ ਕਰਨ ਦੇ ਮੂਡ ਵਿੱਚ ਨਹੀਂ ਸੀ। ਉਸਦੇ ਚਿਹਰੇ 'ਤੇ ਗ਼ਮ ਦੀ ਡੂੰਘੀ ਭਾਹ ਸੀ। ਉਸਦੀਆਂ ਅੱਖਾਂ ਵਿੱਚ 'ਅਸਹਿ ਹਤਕ' ਦਾ ਪਰਛਾਵਾਂ ਸੀ। 'ਕੰਬਲੀ ਦੀ ਬੁੱਕਲ ਨੂੰ ਹੋਰ ਘੁੱਟਦਾ ਸੰਵਾਰਦਾ ਛਿਪਣ ਹੋ ਗਿਆ।' ਇਹ ਵਾਕ ਵੀ ਆਪਣੇ ਗੁਆਚੇ ਅਸਤਿਤਵ ਨੂੰ ਮੁੜ ਸੰਭਾਲਣ ਦੇ ਯਤਨ ਦਾ ਚਿੰਨ੍ਹ ਹੈ। |

ਇਨ੍ਹਾਂ ਸਾਰੀਆਂ ਘਟਨਾਵਾਂ ਦੇ, ਤ੍ਰਿਕਾਲਾਂ ਤੋਂ ਵੱਡੇ ਤੜਕੇ ਤੱਕ, ਵਾਪਰਨ ਦਾ ਅਸਤਿਤਵੀ ਵਿਸ਼ਲੇਸ਼ਣ (Existential Analysis) ਕਰਨਾ ਬਣਦਾ ਹੈ:

‘ਪਿੱਛੇ-ਪਿੱਛੇ ਆਉਂਦਾ ਗਰੇਵਾਲ ਪਤਾ ਨਹੀਂ ਕਿਉਂ ਨਾ ਆਵਾਜ਼ ਮਾਰ ਸਕਿਆ, ਤੇ ਨਾ ਅੱਗੋਂ ਹੋ ਕੇ ਬਾਹੋਂ ਪਕੜ ਰੱਸੇ ਜਾਂਦੇ ਮਾਮੇ ਨੂੰ ਰੋਕ ਮਨਾ ਸਕਿਆ। ਉਸਦਾ ਉੱਠਿਆ ਹੱਥ ਬਿਨ ਸੈਨਤ ਮੁੜ ਆਇਆ... ਖੁਲ੍ਹਿਆ ਮੂੰਹ ਬੇਸ਼ਬਦ ਰਿਹਾ ਤੇ ਮਾਮਾ ਤੁਰ ਗਿਆ।'

ਇਹ 'ਪਤਾ ਨਹੀਂ ਕਿਉਂ' ਦਾ ਅਸਤਿਤਵਵਾਦੀ ਵਿਸ਼ਲੇਸ਼ਣ ਇੰਜ ਹੋ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 258

  1. ਉਹੀ, ਪੰਨਾ-25
  2. ਉਹੀ, ਪੰਨਾ-26