ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ ਹੈ। ਇਸ ਵਾਕੰਸ਼ ਨੂੰ ਡੀ.ਕੋਡ ਕੀਤਿਆਂ ਹੇਠ ਲਿਖੇ ਕਾਰਨ ਸਮਝ ਵਿਚ ਪੈਂਦੇ ਹਨ:

(ਉ) ਮਹਿਤਾ ਦਾ ਕਹਿਣਾ: ਮੰਨ ਲੈ ਸੋਧਤਾ ਅਗਲਿਆਂ... ਤੂੰ ਕਰੇਂ ਪਿੱਛਾ
ਬਖ਼ਸ਼ਣਗੇ... ਤੂੰ ਸਰਕਾਰੀ ਬੰਦਾ ਏਂ।
(ਅ) ਪਤਨੀ ਦੀ ਪੈਸਿਵ ਵਾਇਲੈਂਸ (Passive Violence) (ਚੁਭਵਾਂ
ਅਪਮਾਨ)
ਆਏ ਵਿਲ ਸੀ ਯੂ, ਡਾਂਟ ਬਾਦਰ?

ਇਉਂ ਮਨ ਹੀ ਮਨ ਵਿਚ ਗਰੇਵਾਲ ਨੂੰ ਜਾਨ ਦਾ ਖ਼ਤਰਾ, ਸਰਕਾਰੀ ਨੌਕਰੀ ਨੂੰ ਖ਼ਤਰਾ ਅਤੇ ਪਤਨੀ ਦੀ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕਥਾਕਾਰ ਦੀ ਖੂਬੀ ਇਹ ਹੈ ਕਿ ਉਹ ਇਨ੍ਹਾਂ ਕਾਰਨਾਂ ਨੂੰ ਕਹਿੰਦਾ ਨਹੀਂ, ਵਿਖਾਉਂਦਾ ਹੈ। ਪਾਠਕ ਦੇ ਚਿੰਤਨ ਲਈ ਅਣ ਕਿਹਾ (Unsaid) ਛੱਡਦਾ ਹੈ। ਫ਼ਰਾਂਸਿਸੀ ਚਿੰਤਕ ਜਕ ਦੈਰਿਦਾ (Jacques Derrida) 'ਅਣਕਹੇ’ ਨੂੰ 'ਕਹੇ’ ਦਾ ਭਾਗ ਮੰਨਦਾ ਹੈ। ਇਨ੍ਹਾਂ ਪਰਿਸਥਿਤੀਆਂ ਨੇ ਗਰੇਵਾਲ ਦੀ ਹੋਂਦ ਹੈ ਹੈਮਲਟਨੁਮਾ ਕਰਾਂ ਜਾਂ ਨਾ ਕਰਾਂ (To be or not to be) ਕਰ ਦਿੱਤੀ ਹੈ। ਇਹੋ ਇਸ ਕਥਾ ਦਾ ਦੁਖਾਂਤ ਹੈ। ਪਾਤਰ ਨੂੰ ਖ਼ਦ ਇਸ ਦਾ ਜ਼ਿੰਮੇਵਾਰ (Character is destiny) ਬਣਾ ਦਿੱਤਾ ਹੈ।

ਅਸਤਿਤਵਵਾਦੀ ਚਿੰਤਕ ਪਾੱਲ ਟਿਲਿੱਕ (Paul Tilliclh) ਅਨੁਸਾਰ ਹਰ ਬੰਦੇ ਦੇ ਜੀਵਨ ਵਿੱਚ ਨਜਿੱਠਣ ਲਈ ਅਨੇਕਾਂ ਸਰੋਕਾਰ ਹੁੰਦੇ ਹਨ ਪਰ ਕਈ ਵਾਰ ਕੋਈ ਇੱਕ ਸਰੋਕਾਰ ਜ਼ਿਆਦਾ ਮਹੱਤਵ ਵਾਲਾ (Ultimate Concern) ਹੁੰਦਾ ਹੈ। ਅਜਿਹੇ ਮਹੱਤਵ ਵਾਲੇ ਸਰੋਕਾਰ ਨਾਲ ਪਹਿਲ ਦੇ ਆਧਾਰ ਤੇ ਨਜਿੱਠਣਾ ਪੈਂਦਾ ਹੈ ਭਾਵੇਂ ਹੋਰ ਕਿੰਨੇ ਹੀ ਗੋਣ ਸਰੋਕਾਰ ਕਿਉਂ ਨਾ ਤਿਆਗਣੇ ਪੈਣ। ਪਰ ਗਰੇਵਾਲ ਸਾਹਿਬ ਤਾਂ ਪਤਨੀ ਦੀ ਧੌਂਸ ਹੇਠ ਮਹਿਤਾ ਦਾ ਡਿਨਰ ਨੂਕਰਾਉਣ ਦੀ ਹਿੰਮਤ ਵੀ ਨਹੀਂ ਕਰ ਸਕਿਆ। ਜੀਵਨ ਵਿੱਚ ਅਜਿਹੇ ਸਮੇਂ ਹੌਸਲੇ (Courage to be) ਦੀ ਲੋੜ ਹੁੰਦੀ ਹੈ। ਸੰਕਟ ਸਮੇਂ ਜੋ ਬੰਦਾ ਹੌਸਲਾ ਵਿਖਾਕੇ ਰਿਸਕ ਲੈਂਦਾ ਹੈ, ਭਾਵੇਂ ਉਹ ਸੰਘਰਸ਼ ਵਿਚ ਅਸਫ਼ਲ ਹੋ ਜਾਵੇ, ਉਸਨੂੰ ਮੁਆਫ਼ ਕੀਤਾ ਜਾ ਸਕਦਾ ਹੈ, ਸੰਘਰਸ਼ਹੀਣ ਨੂੰ ਨਹੀਂ, ਕਿਉਂਕਿ ਯਤਨ ਨਾ ਕਰਨ ਵਾਲੇ ਦੀ ਤਾਂ ਹੋਂਦ ਹੀ ਬੇਮਾਅਨਾ ਹੁੰਦੀ ਹੈ। ਪਰ ਹੌਸਲੇ ਜਾਂ ਰਿਸਕ ਲੈਣ ਦਾ ਗੁਣ ਕਥਾ-ਨਾਇਕ ਨਹੀਂ ਵਿਖਾ ਸਕਿਆ।

ਮੰਨਿਆ ਕਿ ਗਰੇਵਾਲ ਅਫ਼ਸਰ ਹੈ। ਆਪਣੀ ਫੈਕਟੀਸਿਟੀ ਨਾਲ ਭਾਵੁਕ ਲਗਾਉ ਵੀ ਰੱਖਦਾ ਹੈ। ਸਹਾਇਤਾ ਕਰਨ ਦਾ ਫ਼ੈਸਲਾ ਵੀ ਕਰਦਾ ਹੈ। ਉਹ ਇਸ ਸੰਕਟ ਨੂੰ ਸਮਝਕੇ ਅਤੀ ਅਧਿਕ ਤਰਲੋਮੱਛੀ ਵੀ ਹੁੰਦਾ ਹੈ। ਅੰਤਾਂ ਦਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 259