ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ii) ਨੈਤਿਕ ਪੜਾਅ (The Ethical Stage)

ਨੈਤਿਕ ਸਟੇਜ ਦਾ ਸੰਬੰਧ ਹਰ ਵਿਅਕਤੀ ਨਾਲ ਹੁੰਦਾ ਹੈ। ਜਦੋਂ ਕਿ ਸੁਹਜਾਤਮਕ ਸਟੇਜ ਦਾ ਸਾਰਾ ਵਿਵਹਾਰ ਸਵੈ-ਕੇਂਦਰਤ ਹੁੰਦਾ ਹੈ। ਨੈਤਿਕ ਸਟੇਜ ਦਾ ਪ੍ਰਤਿਨਿਧ ਸਮੂਹ ਦੇ ਅੰਗ ਪ੍ਰਤੀ ਚੇਤਨ ਹੁੰਦਾ ਹੈ। ਉਹ ਆਪਣੇ ਆਪ ਨੂੰ ਕਮਿਊਨਿਟੀ ਦਾ ਅੰਗ ਸਮਝਦਾ ਹੈ ਅਤੇ ਸਮੂਹ ਦੀ ਅਜਿਹੀ ਭਾਵਨਾ ਉਸਦੇ ਆਚਰਨ ਦੀ ਅਗਵਾਈ ਕਰਨ ਵਾਲਾ ਸਿਧਾਂਤ ਬਣ ਜਾਂਦਾ ਹੈ। ਪਰ ਇਸ ਨੈਤਿਕ ਵਿਵਹਾਰ ਦੀਆਂ ਅੱਗੋਂ ਸਟੇਜਾਂ ਹੁੰਦੀਆਂ ਹਨ। ਨੀਵੀਂ ਪੱਧਰ ਵਾਲਾ ਵਿਅਕਤੀ ਉਹ ਹੁੰਦਾ ਹੈ ਜੋ ਅਜਿਹੀ ਕਲਪਨਾ ਕਰਦਾ ਹੈ ਕਿ ਉਹ ਨੈਤਿਕਤਾ ਦੀਆਂ ਸਾਰੀਆਂ ਲੋੜਾਂ ਨਾਲ ਆਪਣੀ ਸ਼ਕਤੀ ਦੁਆਰਾ ਨਿਆਂ ਕਰ ਸਕਦਾ ਹੈ। ਉੱਚੀ ਪੱਧਰ ਵਾਲਾ ਬੰਦਾ ਉਹ ਹੁੰਦਾ ਹੈ ਜਿਹੜਾ ਅਜਿਹਾ ਵਿਸ਼ਵਾਸ ਰੱਖਦਾ ਹੈ ਕਿ ਸੰਸਾਰ ਦੀਆਂ ਵਾਸ਼ਨਾਵਾਂ ਅਤੇ ਖ਼ਾਹਸ਼ਾਂ ਦਾ ਉਸ ਉਪਰ ਇਤਨਾ ਗ਼ਲਬਾ ਹੈ ਕਿ ਉਹ ਕੇਵਲ ਆਪਣੀ ਸ਼ਕਤੀ ਨਾਲ ਕੁੱਝ ਵੀ ਕਰ ਸਕਣ ਦੇ ਸਮਰੱਥ ਨਹੀਂ। ਜਿਸ ਦਾ ਅਜਿਹਾ ਵਿਸ਼ਵਾਸ ਬਣ ਜਾਂਦਾ ਹੈ ਉਹ ਧਾਰਮਿਕ ਸਟੇਜ ਦੇ ਯੋਗ ਹੋ ਜਾਂਦਾ ਹੈ।

(iii) ਧਾਰਮਿਕ ਪੜਾਅ (The Religious Stage)

ਇਸ ਸਟੇਜ ਦਾ ਮੁੱਖ ਲੱਛਣ ਇਹ ਹੈ ਕਿ ਸੰਬੰਧਤ ਬੰਦੇ ਨੂੰ ਇਸ ਗੱਲ ਦੀ ਪਹਿਚਾਣ ਹੋ ਜਾਂਦੀ ਹੈ ਕਿ ਉਹ ਅਸੀਮ ਨਾਲ਼ ਅਸੀਮ ਸੰਬੰਧਾਂ ਕਾਰਨ ਉਸਦੇ ਸਨਮੁੱਖ ਹੈ ਜਾਂ ਘੱਟ ਦਾਰਸ਼ਨਿਕ ਵਿਧੀ ਅਨੁਸਾਰ ਕਹਿ ਲਿਆ ਜਾਵੇ ਕਿ ਉਹ ਬਿਨਾਂ ਸ਼ਰਤ ਪ੍ਰਭੂ ਨਾਲ ਆਗਿਆਕਾਰੀ ਸੰਬੰਧ ਰੱਖਦਾ ਹੈ। ਇਸ ਸਟੇਜ ਵਿੱਚ ਵੀ ਦਰਜਾ ਬੰਦੀਆਂ ਹਨ। ਉਨ੍ਹਾਂ ਵਿਚੋਂ ਦੋ ਵੱਲ ਅਸੀਂ ਧਿਆਨ ਦੇਣਾ ਹੈ। ਜਿਨ੍ਹਾਂ ਨੂੰ ਕੀਰਕੇਗਾਰਦ ‘ਏ’ ਅਤੇ ‘ਬੀ’ ਕਹਿੰਦਾ ਹੈ। 'ਏ’ ਆਮ ਧਾਰਮਿਕ ਪੱਧਰ ਹੈ ਜੋ ਨੈਤਿਕ ਪੱਧਰ ਨਾਲ਼ ਨੇੜੇ ਦੇ ਸੰਬੰਧ ਪੈਦਾ ਕਰਨਾ ਆਸਾਨ ਕਰ ਦਿੰਦੀ ਹੈ। ਜਿਹੜਾ ਬੰਦਾ ਆਮ ਧਾਰਮਿਕ ਸਟੇਜ ਤੇ ਅੱਪੜ ਜਾਂਦਾ ਹੈ, ਉਹ ਮਹਿਸੂਸ ਕਰਦਾ ਹੈ ਕਿ ਉਹ ਪਰਮਾਤਮਾ ਦੀ ਗਤੀਸ਼ੀਲ ਸਹਾਇਤਾ ਬਿਨਾਂ ਨੈਤਿਕ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਪਰ ‘ਬੀ’ ਸਟੇਜ ਵਿੱਚ ਆਤਮਨਿਸ਼ਠਤਾ ਦੀ ਸਚਾਈ ਨਾਲ ਧਾਰਮਿਕ ਬੰਦਾ ਤੀਬਰ ਸਵੈ-ਚੇਤਨਾ ਰਾਹੀਂ ਰੱਬ ਨਾਲ ਸੰਬੰਧਾਂ ਦਾ ਗਿਆਨਵਾਨ ਹੋ ਨਿਬੜਦਾ ਹੈ। ਇਹੋ ਕਾਰਨ ਹੈ ਕਿ ਕੀਰਕੇਗਾਰਦ ਇਸ ਸਟੇਜ ਨੂੰ ‘ਛੁਪੇ ਜਜ਼ਬਾਤ ਦੀ ਧਾਰਮਿਕਤਾ’ ਕਹਿੰਦਾ ਹੈ। ਇਹ ਵਿਵਹਾਰ ਰਹੱਸਵਾਦੀਆਂ ਅਤੇ ਬਹੁਤ ਸਾਰੇ ਕਾਫ਼ਰਾਂ ਦਾ ਵੀ ਹੁੰਦਾ ਹੈ।

(iv) ਈਸਾਈ ਧਾਰਮਿਕ ਪੜਾਅ (Christian Religious Stage)

ਆਮ ਧਾਰਮਿਕ ਸਟੇਜ ਨੂੰ ਧਾਰਨ ਕਰਨ ਵਾਲਾ ਬੰਦਾ, ਤੁਰੰਤ ਜਾਂ ਕੁੱਝ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 27