ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਚ (Truth)

ਸੱਚ ਇਕੇਂਦਰਿਤ ਅਤੇ ਵਿਲੱਖਣ ਹੈ। ਸੱਚ ਦਾ ਵਾਸਾ ਤੁਹਾਡੇ ਸਿਰ ਵਿੱਚ ਹੈ। ਮੇਰੇ ਲਈ ਕੋਈ ਸੱਚ ਨਹੀਂ, ਕਿਉਂਕਿ ਕੁੱਝ ਵੀ ਮੈਥੋਂ ਪਰੇ ਨਹੀਂ। ਜਿਤਨੀ ਦੇਰ ਤੁਸੀਂ ਸੱਚ ਵਿੱਚ ਵਿਸ਼ਵਾਸ ਕਰੋਗੇ, ਤੁਸੀਂ ਆਪਣੇ ਆਪ ਤੇ ਵਿਸ਼ਵਾਸ ਨਹੀਂ ਕਰੋਗੇ। ਕੇਵਲ ਤੁਸੀਂ ਹੀ ਸੱਚ ਹੈ।

ਬੂਬਰ Stirner ਦੇ ਇਨ੍ਹਾਂ ਉਕਤ ਵਿਚਾਰਾਂ ਨਾਲ ਸਹਿਮਤ ਹੈ।

ਧਰਮ ਬਨਾਮ ਰੱਬ (Religion vs God)

ਮਾਰਟਿਨ ਬੂਬਰ ਅਨੁਸਾਰ 'ਧਰਮ ਨਿਸ਼ਾਨੇ ਤੋਂ ਉੱਕ ਗਿਆ ਹੈ।' ਰੱਬ ਵਸਤੂਆਂ ਵਾਂਗ ਵਸਤੂ ਨਹੀਂ ਹੈ। ਵਸਤੂਆਂ ਦੇ ਤਿਆਗ ਨਾਲ ਉਸਨੂੰ ਪਾਉਣਾ ਮੁਸ਼ਕਲ ਹੈ। ਉਹ ਬ੍ਰਹਿਮੰਡ ਵੀ ਨਹੀਂ ਹੈ। ਉਹ ਤਾਂ ਹੋਂਦ-ਮਨਫ਼ੀ ਹਿਮੰਡ ਹੈ। ਉਸਨੂੰ ਮਨਫ਼ੀ ਮੰਨਕੇ ਜਾਂ ਲਘੂਕਰਨ Reduction ਕਰਕੇ ਵੀ ਨਹੀਂ ਸਮਝਿਆ ਜਾ ਸਕਦਾ।

ਨਿਲੰਬਿਤ ਨੈਤਿਕਤਾ (The Suspension of Ethics)

ਸਵਾਲ ਦਰ ਸਵਾਲ ਹੈ ਕਿ ਕੀ ਸੱਚਮੁੱਚ ਤੁਹਾਨੂੰ ਸਰਬ ਕਲਾ ਸੰਪੂਰਨ ਪ੍ਰਭੁ ਸੰਬੋਧਨ ਕਰਦਾ ਹੈ? ਜਾਂ ਫਿਰ ਉਸਦਾ ਕੋਈ ਨਕਲਚੀ ਬਾਂਦਰ। ਅਧਿਆਤਮਕ ਬੰਦਿਆਂ ਨੂੰ ਉਹ ਝਲਕ ਨਹੀਂ ਵਿਖਾ ਰਿਹਾ। ਇਸ ਲਈ ਝੂਠੇ ਰੱਬ ਆਤਮਾ ਦੇ ਰਾਜੇ ਬਣੇ ਬੈਠੇ ਹਨ। ਜਿਹੜੇ ਉਸ ਵੱਲ ਕਦੇ ਵੀ ਉਡਾਣ ਨਹੀਂ ਭਰ ਸਕਦੇ।..ਫਿਰ ਤੁਸੀਂ ਕਿਉਂ ਆਪਣੀ ਪਿਆਰੀ ਮਲਕੀਅਤ ਆਪਣੀ ਅਖੰਡਤਾ ਅਰਥਾਤ ਅਸਤਿਤਵ ਨੂੰ ਉਨ੍ਹਾਂ ਦੇ ਅਧੀਨ ਕਰਦੇ ਹੋ?

ਇਉਂ ਬੂਬਰ ਦੀ ਤੱਤ ਮੀਮਾਂਸਾ (Ontology) ਵੱਖਰੀ ਨੁਹਾਰ ਰੱਖਦੀ ਹੈ। ਬੁਬਰ ਲਈ ਬੰਦੇ ਦੀ ਹੋਂਦ ਨਿਜੀ (Person-being) ਹੁੰਦੀ ਹੈ ਪਰ ਬੰਦਾ ਬੰਦੇ ਨਾਲ ਸੰਵਾਦ ਰਾਹੀਂ ਪ੍ਰਗਟ ਹੁੰਦਾ ਹੈ। ਇਹੋ ਸੰਬੰਧ ਮੈਂ-ਤੂੰ (I-Thou) ਹੁੰਦੇ ਹਨ। ਭਾਵੇਂ "ਤੂੰ" ਸਾਨੂੰ ਜੀਵਨ ਵਿੱਚ ਜਿਉਣ ਲਈ ਸਹਾਰਾ ਤਾਂ ਨਹੀਂ ਦੇ ਸਕਦਾ। ਇਹ ਤੁਹਾਨੂੰ ਸਦੀਵਤਾ ਦੀ ਝਲਕ ਵਿਖਾ ਸਕਦਾ ਹੈ। Buber ਦੀ Ontology ਅਣਹੋਂਦਾਂ ਨਾਲ ਵੀ ਸੰਬੰਧ ਸਥਾਪਤ ਕਰਦੀ ਹੈ। ਇੱਕ ਵਰਕਸ਼ਾਪ ਦੇ ਕਾਮੇ ਲਈ ਮਸ਼ੀਨ ਵੀ ‘ਤੂੰ' ਬਣ ਸਕਦੀ ਹੈ। ਪੜ੍ਹਨ ਸਮੇਂ ਵਿਦਿਆਰਥੀ ਲਈ ਪੁਸਤਕ ਵੀ ‘ਤੂੰ' ਬਣ ਸਕਦੀ ਹੈ। ਬੂਬਰ ਦੀਆਂ ਨਜ਼ਰਾਂ ਵਿੱਚ ਸਾਰੀ ਵਾਸਤਵਿਕ ਹੋਂਦ ‘ਮਿਲਾਪ' ਹੀ ਹੈ। ਇੱਕ ਦੂਜੇ ਨਾਲ਼ ਨਿਜੀ ਸੰਬੰਧ ਦੈਵੀ ਸੰਬੰਧਾਂ ਦਾ ਅਹਿਸਾਸ ਕਰਵਾਉਂਦੇ ਹਨ। ਮਿਲਾਪ ਵਿੱਚੋਂ ਹੀ ਪ੍ਰਮਾਣਿਤ ਅਸਤਿਤਵ ਹੋਂਦ ਗ੍ਰਹਿਣ ਕਰਦਾ ਹੈ। ਰੱਬ ਬੰਦਿਆਂ ਰਾਹੀਂ ਹੀ ਬੰਦਿਆਂ ਨਾਲ ਗੱਲ ਕਰਦਾ ਹੈ। 'ਮੈਂ'- ਤੂੰ ਸੰਬੰਧਾਂ ਨਾਲ ਹੀ 'ਅਸੀਂ' ਬਣਦਾ ਹੈ। ਆਪਸੀ ਸੰਬੰਧਾਂ ਨਾਲ ਹੀ ਭਾਈਚਾਰਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 36