ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

existent subjects or supposita which subsist in the individual nature that constitute them and which receives from creative influx their nature as well as their subsistence; their existence and their activity.

ਆਤਮ ਨਿਸ਼ਠਤਾ ਬਨਾਮ ਆਤਮ ਨਿਸ਼ਠਤਾ (Subjectivity vs Subjectivity)

ਚੇਤਨਾ ਅਤੇ ਸ਼ਖ਼ਸੀਅਤ ਦਰਮਿਆਨ ਵਿਰੋਧਾਭਾਸ ਇਹ ਹੈ ਕਿ ਸਾਡੇ ਵਿੱਚੋਂ ਹਰੇਕ ਇਸ ਸੰਸਾਰ ਦੇ ਕੇਂਦਰ ਵਿੱਚ ਹੈ। ਹਰ ਬੰਦਾ ਅਸੀਮ ਦੇ ਕੇਂਦਰ ਵਿੱਚ ਵੀ ਹੈ। ਇਹ ਵਿਸ਼ੇਸ਼ਾਧਿਕ੍ਰਿਤ ਕਰਤਾ (ਬੰਦਾ), ਸੋਚਣਹਾਰ ਆਪਣੇ ਆਪ ਵਿੱਚ ਵਸਤੂ (Object) ਨਹੀਂ ਸਗੋਂ ਕਰਤਾ ਹੈ। ਇਹ ਕਰਤਾ ਹੋਰਨਾਂ ਕਰਤਿਆਂ ਦੇ ਦਰਮਿਆਨ ਹੈ ਜਿਨ੍ਹਾਂ ਨੂੰ ਇਹ ਵਸਤੂ ਵਜੋਂ ਜਾਣਦਾ ਹੈ। ਇਹ ਇਕੱਲਾ ਕਰਤਾ ਵਜੋਂ ਕਰਤਾ ਹੈ। ਇਉਂ ਅਸੀਂ ਆਤਮ-ਨਿਸ਼ਠਤਾ ਦਾ ਆਤਮ-ਨਿਸ਼ਠਤਾ ਵਜੋਂ ਸਾਹਮਣਾ ਕਰਦੇ ਹਾਂ।

ਬੰਦੇ ਵੱਲੋਂ ਸਵੈ ਦੀ ਸਮਝ (Understanding of man as man)

ਕਈ ਵਾਰ ਬੰਦਾ ਸੋਚਦਾ ਹੈ ਕਿ ਮੈਂ ਹੀ ਇਸ ਸੰਸਾਰ ਵਿੱਚ ਸਭ ਕੁੱਝ ਹਾਂ। ਇਸ ਸੰਸਾਰ ਵਿੱਚ ਮੇਰਾ ਹੀ ਮਹੱਤਵ ਹੈ। ਕਦੀ ਸੋਚਦਾ ਹੈ ਕਿ ਮੈਂ ਵੀ ਭੀੜ ਵਿੱਚੋਂ ਇੱਕ ਹਾਂ। ਜੇ ਮੈਂ ਨਾ ਜੰਮਦਾ ਤਾਂ ਕੀ ਗੱਡਾ ਖੜ੍ਹਾ ਸੀ। ਇਉਂ ਵੀ ਸੋਚ ਸਕਦਾ ਹੈ ਕਿ ਹੋਰ ਉਸਦੇ ਮਹੱਤਵ ਨੂੰ ਸਮਝਦੇ ਹਨ। ਕਦੀ ਇਉਂ ਵੀ ਸੋਚਦਾ ਹੈ ਕਿ ਹੋਰ ਉਸਨੂੰ ਟਿੱਚ ਜਾਣਦੇ ਹਨ। ਸੋਚਦਾ ਹੈ ਰੱਬ ਕੇਂਦਰ ਵਿੱਚ ਹੈ। ਰੱਬ ਨੂੰ ਪਿਆਰ ਕਰਨ ਕਰਕੇ 'ਮੈਂ' ਸਵੈ ਨੂੰ ਪਿਆਰ ਕਰਦਾ ਹਾਂ। ਭਾਵੇਂ ਰੱਬ ਮੇਰਾ ਤ੍ਰਿਸਕਾਰ ਵੀ ਕਰਦਾ ਹੋਵੇ। ਇਤਨਾ ਤਾਂ ਹੈ ਕਿ ਉਹ 'ਮੈਨੂੰ' ਸਮਝਦਾ ਹੈ।

ਸਾਡੇ ਅਮਲ (Our Acts)

ਅਸੀਂ ਆਪਣੇ ਕਾਰਜਾਂ/ਵਿਹਾਰਾਂ/ਅਮਲਾਂ ਨੂੰ ਇਸ ਲਈ ਬਰਦਾਸ਼ਤ ਕਰ ਜਾਂਦੇ ਹਾਂ ਕਿ ਉਹਨਾਂ ਬਾਰੇ ਸਾਡੀ ਚੇਤਨਾ ਸਾਡੀ ਆਤਮਨਿਸ਼ਠਤਾ ਦੇ ਧੁੰਦਲੇ ਅਨੁਭਵਾਂ ਵਿੱਚ ਗੁਆਚ ਜਾਂਦੀ ਹੈ। ਚੇਤਨਾ ਅਜਿਹਾ ਆਲ੍ਹਣਾ ਹੈ ਜਿਸ ਵਿੱਚ ਸਾਡੇ ਅਮਲਾਂ ਦੇ ਬੱਚੇ ਨਿਕਲਦੇ ਹਨ। ਕੋਈ ਵੀ ਹੋਰ ਚੀਜ਼ ਬੰਦੇ ਨੂੰ ਇਤਨਾ ਪੀੜਤ ਨਹੀਂ ਕਰਦੀ ਜਿਤਨਾ ਉਸਦੀਆਂ ਕਰਨੀਆਂ। ਭੁੱਲੀਆਂ ਵਿਸਰੀਆਂ ਕਰਨੀਆਂ ਬੀਤੇ ਸਮੇਂ ਦੀਆਂ ਯਾਦਾਂ ਦੁਆਰਾ ਤਾਜ਼ੀਆਂ ਹੋ ਜਾਂਦੀਆਂ ਹਨ। ਇਹ ਕਰਨੀਆਂ ਵਸਤੂਆਂ ਬਣਕੇ ਆਤਮਨਿਸ਼ਠਤਾ ਦੇ ਜੀਵੰਤ ਪਾਣੀਆਂ ਤੋਂ ਵੱਖ ਹੋ ਜਾਂਦੀਆਂ ਹਨ। ਭਾਵੇਂ ਉਹ ਕਰਨੀਆਂ ਮਾੜੀਆਂ ਨਾ ਵੀ ਹੋਣ ਫਿਰ ਵੀ ਅਸੀਂ ਉਨ੍ਹਾਂ ਦੇ ਚੰਗੀਆਂ ਜਾਂ ਮੰਦੀਆਂ ਹੋਣ ਬਾਰੇ ਦੁਬਿਧਾ ਵਿੱਚ ਪੈ ਜਾਂਦੇ ਹਾਂ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 38