ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਦਾ ਮਿਸ਼ਰਣ ਹੈ (Man is a mixture)

ਬਰਦੀਏਵ ਅਨੁਸਾਰ ਬੰਦਾ ਸਿਰਜਿਤ ਰਚਨਾ ਅਤੇ ਸਿਰਜਕ ਦੋਵੇਂ ਗੁਣ ਰੱਖਦਾ ਹੈ ਅਰਥਾਤ ਇਹ ਜੀਵ ਵੀ ਹੈ ਅਤੇ ਕਰਤਾ ਪੁਰਖ (ਰਚਨਾ ਕਰਨ ਵਾਲਾ) ਵੀ। ਉਸ ਵਿੱਚ ਪਦਾਰਥ, ਵਿਵੇਕਹੀਣਤਾ, ਅਫ਼ਰਾਤਫ਼ਰੀ ਰਲੀ ਮਿਲੀ ਹੈ। ਫਿਰ ਵੀ ਉਸ ਵਿੱਚ ਸਿਰਜਨਾਤਮਕ ਸ਼ਕਤੀ ਹੈ ਜੋ ਉਨ੍ਹਾਂ ਗੱਲਾਂ ਨੂੰ ਸਾਕਾਰ ਕਰ ਸਕਦੀ ਹੈ ਜੋ ਨਵੀਆਂ ਹੋਣ। ਸੰਸਾਰ ਵਿੱਚ ਕਿਰਿਆਤਮਕਤਾ/ਸਿਰਜਨਾਤਮਿਕਤਾ ਇਵੇਂ ਹੈ ਜਿਵੇਂ ਇਹ ਸਿਰਜਨਾ ਦਾ ਅੱਠਵਾਂ ਦਿਨ ਹੋਵੇ। ਬਾਈਬਲ ਅਨੁਸਾਰ ਰੱਬ ਨੇ ਸੱਤ ਦਿਨਾਂ ਵਿੱਚ ਸੰਸਾਰ ਸਿਰਜਿਆ, ਅੱਠਵੇਂ ਦਿਨ ਉਹ ਵਿਹਲਾ ਸੀ।

ਸੁਤੰਤਰਤਾ (Freedom)

ਬਰਦੀਏਵ ਅਨੁਸਾਰ ਰੂਹਾਨੀਅਤ ਕਾਰਨ ਹੀ ਬੰਦੇ ਦੀ ਹੋਂਦ ਸੁਤੰਤਰ ਹੈ। ਨੇਕੀ ਦਾ ਰਾਹ ਬੰਦੇ ਦੀ ਸੁਤੰਤਰਤਾ ਨਾਲ ਬਣਦਾ ਹੈ ਜੋ ਸੰਸਾਰ ਦੀਆਂ ਸਿਰਜਨਾਵਾਂ ਵਿਚ ਭਾਗ ਲੈਂਦਾ ਹੈ।

ਸ਼ਖ਼ਸੀਅਤ (Personality)

ਸ਼ਖ਼ਸੀਅਤ ਨੂੰ ਆਤਮਾ ਵਜੋਂ ਪਛਾਨਣਾ ਠੀਕ ਨਹੀਂ। ਇਹ ਜੀਵ ਵਿਗਿਆਨਕ, ਮਨੋਵਿਗਿਆਨਕ ਅਤੇ ਅਧਿਆਤਮਕ ਵਰਗ ਵਿੱਚ ਆਉਂਦੀ ਹੈ। ਸ਼ਖ਼ਸੀਅਤ ਦਾ ਆਧਾਰ ਤੱਤ ਅਚੇਤ ਹੈ। ਅੰਤਰੀਵੀ ਜੀਵਨ ਅਸਲੀ ਅਤੇ ਗਹਿਰਾਈ ਵਾਲਾ ਹੁੰਦਾ ਹੈ। ਬਾਹਰੀ ਜੀਵਨ ਵਿੱਚ ਬੰਦਾ ਕਈ ਵਾਰੀ ਲੋਕਾਂ ਅਤੇ ਸਮਾਜ ਵਿੱਚ ਬਨਾਵਟੀ ਰੂਪ ਵਿਚ ਪੇਸ਼ ਹੁੰਦਾ ਹੈ। ਉਹ ਕਈ ਅਜਿਹੇ ਖੇਖਣ ਕਰਦਾ ਹੈ ਜੋ ਉਸ ਦਾ ਅੰਤਰੀਵੀ ਸੱਚ ਨਹੀਂ ਹੁੰਦੇ। ਸ਼ਖ਼ਸੀਅਤ ਨੂੰ ਵਸਤੁ ਸਮਝਣ ਵਿੱਚ ਇਸਦੀ ਮੌਤ ਹੈ। ਰੱਬ ਵੀ ਸ਼ਖ਼ਸੀਅਤ ਦਾ ਨਿਰਧਾਰਨ ਨਹੀਂ ਕਰ ਸਕਦਾ। ਰੱਬ ਅਤੇ ਸ਼ਖ਼ਸੀਅਤ ਦਰਮਿਆਨ ਕਾਰਜ-ਕਾਰਨੀ ਰਿਸ਼ਤਾ ਨਹੀਂ। ਸ਼ਖ਼ਸੀਅਤ ਸੰਪੂਰਨ ਅਸਤਿਤਵੀ ਕੇਂਦਰਤ ਹੈ। ਸ਼ਖ਼ਸੀਅਤ ਦੀ ਭਵਿੱਖੀ ਹੋਂਦ ਵਿੱਚ ਸਿਰਜਨਾਤਮਕ ਅਮਲ ਗਤੀਸ਼ੀਲ ਹੁੰਦਾ ਹੈ। ਮਨੁੱਖੀ ਸ਼ਖ਼ਸੀਅਤ ਕਿਸੇ ਪ੍ਰਕਾਰ ਦੀ ਦਾਸਤਾ ਤੋਂ ਸੁਤੰਤਰ ਹੁੰਦੀ ਹੈ। ਵਸਤੂਆਂ ਦੀ ਦੁਨੀਆਂ ਵਿੱਚ ਅਸਤਿਤਵੀ ਕੇਂਦਰ ਦੀ ਅਣਹੋਂਦ ਹੁੰਦੀ ਹੈ। ਅਸਤਿਤਵ ਕਾਰਨ ਹੀ ਸ਼ਖ਼ਸੀਅਤ ਦੁੱਖ-ਸੁੱਖ ਨੂੰ ਮਹਿਸੂਸ ਕਰਦੀ ਹੈ। ਸਮੂਹ ਜਾਂ ਭੀੜ ਦਾ ਅਸਤਿਤਵ ਨਹੀਂ ਹੁੰਦਾ। ਸਖ਼ਸ਼ੀਅਤ ‘ਜੀ ਸਾਹਿਬ!’ ਨਹੀਂ ਹੁੰਦੀ। ਦਾਸਤਾ ਜਾਂ ਚਾਪਲੂਸੀ ਸ਼ਖ਼ਸੀਅਤ ਦਾ ਅੰਗ ਨਹੀਂ ਹੁੰਦੀ। ਇਸ ਕਾਰਨ ਇਹ ਦੁੱਖ ਸਹੇੜ ਬਹਿੰਦੀ ਹੈ। ਦੁੱਖਾਂ ਨੂੰ ਜਰਨ ਦੀ ਸ਼ਕਤੀ ਵੀ ਰੱਖਦੀ ਹੈ। ਬੰਦਾ ਸੰਸਾਰ ਅੰਦਰ ਸ਼ਖ਼ਸੀਅਤ ਦੁਆਰਾ ਪ੍ਰਗਟ ਹੁੰਦਾ ਹੈ। ਸ਼ਖ਼ਸੀਅਤ ਅਤੇ ‘ਜਣੇ’ (Individual) ਵਿੱਚ ਅੰਤਰ ਹੁੰਦਾ ਹੈ। ‘ਜਣਾ ਕਿਸੇ ਮਾਂ-ਬਾਪ ਦਾ ਧੀ/ਪੁੱਤਰ ਹੁੰਦਾ ਹੈ ਪਰ ਸ਼ਖ਼ਸੀਅਤ ਕਿਸੇ ਮਾਂ-ਬਾਪ ਦੇ ਨਹੀਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 44