ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਸਤਿਕਾਂ (Atheists) ਵੱਲੋਂ ਅਜਿਹੇ ਰੱਬ ਨੂੰ ਰੱਦ ਕਰਨ ਨੂੰ ਸਹੀ ਮੰਨਦਾ ਹੈ। ਉਸਦੀ ਅਜਿਹੀ ਹੋਂਦ ਦਾ ਕੋਈ ਪ੍ਰਮਾਣ ਨਹੀਂ। ਉਸਦਾ ਮੂਲ ਸਰੋਕਾਰ ਨਾਲ ਵੀ ਕੋਈ ਵਾਸਤਾ ਨਹੀਂ। ਸਰਵ ਵਿਆਪਕ/ਸੰਸਾਰੀ ਸਾਂਝ ਬਿਨਾਂ ਰੱਬ, ਰੱਬ ਨਹੀਂ ਹੋ ਸਕਦਾ। ਨਿੱਜੀ ਰੱਬ ਦੀ ਧਾਰਨਾ ਭੰਬਲਭੂਸੇ ਵਾਲੀ ਹੈ।

ਰੱਬੀ ਸੁਤੰਤਰਤਾ (Freedom of God)

ਪਾੱਲ ਟਿੱਲਿਕ ਰੱਬੀ ਸੁਤੰਤਰਤਾ ਦਾ ਸੰਕਲਪ ਵੀ ਪੇਸ਼ ਕਰਦਾ ਹੈ। ਰੱਬ ਸੁਤੰਤਰਤਾ ਨਾਲ ਸਿਰਜਨਾ ਕਰਦਾ ਹੈ। ਸੁਤੰਤਰਤਾ ਨਾਲ ਹੀ ਉਹ ਸੰਸਾਰ ਅਤੇ ਬੰਦੇ ਨਾਲ ਵਰਤਦਾ ਹੈ। ਅਫ਼ਰਾਤਫਰੀ ਅਰਥਾਤ ਧੁੰਦੂਕਾਰਾ ਉਸਨੂੰ ਆਪਣਾ ਸ਼ਬਦ (Word) ਬੋਲਣੋਂ ਰੋਕ ਨਹੀਂ ਸਕਦੇ ਜਿਸ ਨਾਲ ਅਗਿਆਨਤਾ ਦੀ ਧੁੰਦ ਮਿਟਦੀ ਹੈ। ਲੋਕਾਂ ਦੇ ਚੰਗੇ ਮਾੜੇ ਕੰਮ ਉਸਨੂੰ ਇਨਾਮ ਦੇਣ ਲਈ ਮਜਬੂਰ ਨਹੀਂ ਕਰ ਸਕਦੇ। ਉਸਨੂੰ ਆਪਣਾ ਪ੍ਰਗਟਾਵਾ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਸੰਖੇਪ ਇਹ ਕਿ 'A Conditioned God is no God.'

ਅਸਤਿਤਵਵਾਦ ਬਨਾਮ ਸਾਰਵਾਦ (Existentialism Vs Essentialism)

ਅਸਤਿਤਵ ਅਤੇ ਸਾਰ ਦਾ ਅਧਿਐਨ ਮਨੁੱਖ ਨੂੰ ਕੇਂਦਰ ਵਿੱਚ ਰੱਖਕੇ ਹੀ ਕੀਤਾ ਜਾ ਸਕਦਾ ਹੈ। ਸਾਰਵਾਦੀ ਬੰਦੇ ਦੀ ਪ੍ਰਕ੍ਰਿਤੀ ਨਾਲ ਹੀ ਜੂਝਦੇ ਹਨ। ਅਸਤਿਤਵਵਾਦੀ ਮਨੁੱਖੀ ਸਥਿਤੀ ਤੇ ਧਿਆਨ ਇਕਾਗਰ ਕਰਦੇ ਹਨ। ਅਸਤਿਤਵਾਦੀ ਬਾਹਰਮੁਖੀ ਦ੍ਰਿਸ਼ਟੀ ਦੀ ਥਾਂ ਅੰਤਰਮੁਖਤਾ ਦੀ ਦ੍ਰਿਸ਼ਟੀ ਅਨੁਸਾਰ ਕਾਰਜਸ਼ੀਲ ਰਹਿੰਦੇ ਹਨ। ਅੱਖੀਂ ਵੇਖੀ ਮੌਤ ਦਾ ਅਧਿਐਨ ਸਾਰਵਾਦੀ ਦ੍ਰਿਸ਼ਟੀ ਨਾਲ ਹੋ ਸਕਦਾ ਹੈ।

ਆਪਣੀ ਮੌਤ ਦਾ, ਫ਼ਿਕਰ ਦੀ ਅਸਤਿਤਵੀ ਸਥਿਤੀ 'ਚ, ਪ੍ਰਗਟਾਵਾ ਹੁੰਦਾ ਹੈ। ਭੈਅ (Fear) ਦਾ ਖੇਤਰ ਨਿਸ਼ਚਿਤ ਹੁੰਦਾ ਹੈ। ਇਸ ਉੱਪਰ ਵਿਚਾਰ ਸਾਰਵਾਦੀ ਹੋ ਸਕਦਾ ਹੈ। ਪਰ ਚਿੰਤਾ ਦੀ ਸਥਿਤੀ ਅਸਤਿਤਵਵਾਦੀ ਸਰੋਕਾਰ ਹੈ। ਸੁੰਨਸਾਨ (Solitude) ਸਾਰਵਾਦੀ ਹੈ ਅਤੇ ਇਕੱਲਤਾ (Loneliness) ਅਸਤਿਤਵਵਾਦ ਦੇ ਅਧਿਐਨ ਦਾ ਖੇਤਰ ਹੈ। ਸੀਮਾਬੱਧਤਾ (Finititude) ਦਾ ਭਾਵ ਅਸੁਰੱਖਿਆ ਹੈ। ਸਾਰਵਾਦੀ ਸੁਰੱਖਿਆ ਜਾਂ ਅਸੁਰਖਿਆ ਦਾ ਸੰਬੰਧ ਜੀਵ ਵਿਗਿਆਨਕ, ਸਮਾਜ-ਵਿਗਿਆਨਕ ਅਤੇ ਮਨੋਵਿਗਿਆਨਕ ਦੀ ਦ੍ਰਿਸ਼ਟੀ ਤੋਂ ਕੀਤਾ ਜਾ ਸਕਦਾ ਹੈ। ਅਸਤਿਤਵਵਾਦੀ ਸੁਰੱਖਿਆ/ਅਸੁਰੱਖਿਆ ਚਿੰਤਾ ਦਾ ਵਿਸ਼ਾ ਹੈ ਜਿਸ ਦਾ ਸੰਬੰਧ ਬੰਦੇ ਦੀ ਹੋਂਦ ਨਾਲ ਹੀ ਹੁੰਦਾ ਹੈ।

ਅਸਤਿਤਵ ਅਤੇ ਪਿਆਰ (Being and Love)

ਜਿਹੜਾ ਬੰਦਾ ਪ੍ਰੇਮ ਵਿੱਚ ਰਹਿੰਦਾ ਉਹ ਰੱਬ ਨੂੰ ਪਾਉਂਦਾ ਹੈ। (He who remains in love remains in God) ਇਹ ਸਿਧਾਂਤ ਗੁਰੂ ਸਾਹਿਬਾਨ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 48