ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਪਥ-ਪ੍ਰਦਰਸ਼ਕ ਸੀ।

H.J. Blackham ਇਸ ਸੰਬੰਧ ਵਿੱਚ ਲਿਖਦਾ ਹੈ:

Husserl's standpoint in philosophy was not existentialist, but his influence on existentialist philosophers is incalculable, and it is safe to say that existentialism in its modern phase would not have developed without him.

ਹੁਸਰਲ ਅਨੁਸਾਰ ਸਾਡੀ ਸਾਰੀ ਚੇਤਨਾ ਕਿਸੇ ਟੀਚੇ ਵੱਲ ਸੇਧਿਤ ਹੁੰਦੀ ਹੈ। ਅਸੀਂ ਟੀਚੇ ਵੱਲ ਸੇਧਤ ਹੀ ਨਹੀਂ ਹੁੰਦੇ ਪ੍ਰੰਤੂ ਸੇਧ ਦੀ ਵੰਨਗੀ ਸੰਬੰਧੀ ਵੀ ਜਾਣੂ ਹੁੰਦੇ ਹਾਂ। ਇਕ ਦਰੱਖ਼ਤ ਨੂੰ ਵੇਖਣਾ ਅਤੇ ਉਸਨੂੰ ਯਾਦ ਕਰਨਾ-ਇਨ੍ਹਾਂ ਦੋਵਾਂ ਗੱਲਾਂ ਨੂੰ ਉਲਝਾਇਆ ਨਹੀਂ ਜਾ ਸਕਦਾ ਭਾਵੇਂ ਕਿ ਦੋਵੇਂ ਬਿੰਬ ਇੱਕੋ ਜਿਹੇ ਹੀ ਕਿਉਂ ਨਾ ਹੋਣ। ਘਟਨਾ ਕਿਰਿਆ ਵਿਗਿਆਨ ਦਾ ਉਦੇਸ਼ ਇਹ ਵੇਖਣਾ ਹੈ ਕਿ ਵਿਭਿੰਨ ਪ੍ਰਤੱਖਣਾ ਵਿੱਚ ਕੀ ਸੰਕੇਤ ਛੁਪੇ ਹਨ, ਕਿਹੜੀ ਵਿਭਿੰਨ ਪ੍ਰਕਾਰ ਦੀ ਸਮਝ ਨਿਹਿਤ ਹੈ। ਸਵੈਸਿੱਧ ਹੈ ਕਿ ਅਜਿਹੀ ਸਮਝ ਸਾਡੇ ਅੰਦਰੋਂ ਹੀ ਪ੍ਰਾਪਤ ਹੋ ਸਕਦੀ ਹੈ ਭਾਵ ਆਪਣੇ ਅਨੁਭਵ ਤੋਂ। ਪਰ ਹੁਸਰਲ ਕਲਪਨਾ ਕਰਦਾ ਹੈ ਕਿ ਦਾਰਸ਼ਨਿਕ ਦਾ ਮਨ ਆਪਣੇ ਚੇਤਨਾ ਦੇ ਅਮਲਾਂ ਨੂੰ ਉੱਪਰੋਂ ਵੀ ਗ੍ਰਹਿਣ ਕਰ ਸਕਦਾ ਹੈ। ਹੁਸਰਲ ਪੂਰਵ-ਧਾਰਨਾਵਾਂ ਨੂੰ ਪਾਸੇ ਰੱਖਕੇ ਚੇਤਨਾ ਨੂੰ ਅਮਲਾਂ ਨਾਲੋਂ ਪ੍ਰਭਾਵੀ ਤੌਰ 'ਤੇ ਸ਼੍ਰੇਸ਼ਠ ਸਮਝਦਾ ਹੈ।

ਪਰ ਮਾਰਟਿਨ ਹਾਈਡਿਗਰ ਚੇਤਨਾ ਦੁਆਰਾ ‘ਉੱਪਰੋਂ' ਕੁੱਝ ਗ੍ਰਹਿਣ ਕਰਨ ਦਾ ਖੰਡਨ ਕਰਦਾ ਹੈ। ਉਸਦਾ ਕਹਿਣਾ ਹੈ ਕਿ ਵਿਅਕਤੀ ਨੂੰ ਕਿਸੇ ਖਾਸ ਸਰੀਰ, ਖਾਸ ਥਾਂ ਅਤੇ ਖਾਸ ਇਤਿਹਾਸਕ ਸਮੇਂ ਵਿੱਚ ਸੁੱਟਿਆ ਗਿਆ ਹੈ। ਸਮਝ ਤਾਂ ਸਾਨੂੰ ਆਪਣੀ ਫੈਕਟੀਸਿਟੀ ਅਨੁਸਾਰ ਹੀ ਪਕੜਣੀ ਪੈਣੀ ਹੈ। ਅਸੀਂ ਅਜਿਹੇ ਸੰਸਾਰ ਵਿੱਚ ਚੇਤਨ ਹੁੰਦੇ ਹਾਂ ਜਿਸ ਵਿੱਚ ਜ਼ਿੰਮੇਵਾਰੀਆਂ ਅਤੇ ਦਿਲਚਸਪੀਆਂ ਸਾਡੇ ਲਈ ਪਹਿਲਾਂ ਹੀ ਸੀਮਾਬਧ ਹਨ। ਸਾਡੇ ਦਿਸਹੱਦੇ ਪਹਿਲਾਂ ਹੀ ਨਿਰਧਾਰਿਤ ਹਨ। ਦੋਵੇਂ ਵਿਚਾਰਾਂ ਦੇ ਅੰਤਰ ਨੂੰ ਸਪਸ਼ਟ ਕਰਦਿਆਂ Richard Harland ਲਿਖਦਾ ਹੈ: Whereas Husserlian Phenomenology is mainly concerned with how we may know the world. Existentialism is mainly concerned with how we should live in it.

2. ਫਰੈਡਰਿਕ ਨੀਤਸ਼ੇ
(Friedrich Nietzsche) 1844-1900

ਫਰੈਡਰਿਕ ਨੀਤਸ਼ੇ ਇੱਕ ਜਰਮਨ ਫ਼ਿਲਾਸਫ਼ਰ ਸੀ। ਉਸਨੇ ਸੰਸਾਰ ਦੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 56