ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸਤਿਤਵ ਦੀ ਅਜਿਹੀ ਯੋਗਤਾ ਹੈ ਜਿਸ ਨਾਲ ਬੰਦਾ ਆਪਣੀ ਬੁੱਧੀ ਵਰਤਕੇ ਸਵੈ ਦਾ ਮਾਲਕ ਬਣਦਾ ਹੈ। ਸ਼ਕਤੀਸ਼ਾਲੀ ਵਿਚਾਰਾਂ ਵਾਲਾ ਬੰਦਾ ਆਪਣੇ ਵਿਚਾਰਾਂ ਤੇ ਦ੍ਰਿੜ੍ਹ ਹੁੰਦਾ ਹੈ। ਦਾਰਸ਼ਨਿਕਾਂ ਦਾ ਇਰਾਦਾ ਸ਼ਕਤੀਸ਼ਾਲੀ ਹੁੰਦਾ ਹੈ।

ਰੱਬ (God)

ਨੀਤਸ਼ੇ ਨੇ ਐਲਾਨ ਕੀਤਾ ਕਿ ਰੱਬ ਮਰ ਗਿਆ ਹੈ। ਅਸੀਂ ਲੋਕਾਂ ਨੇ ਉਸਨੂੰ ਮਾਰਿਆ ਹੈ। ਇਉਂ ਕਹਿਕੇ, ਅਸਲ ਵਿੱਚ ਨੀਤਸ਼ੇ ਲੋਕਾਂ ਦੀ ਮਰੀ ਹੋਈ ਜ਼ਮੀਰ ਦੀ ਗੱਲ ਕਰਦਾ ਹੈ। ਬੰਦੇ ਤੇ ਜ਼ਿਆਦਾ ਰਹਿਮ ਕਰਕੇ, ਰੱਬ ਨੂੰ, ਖ਼ੁਦ ਦੁਖੀ ਹੋਣਾ ਪੈਂਦਾ ਹੈ। ਇਸ ਨੁਕਤੇ ਨੂੰ ਵੀ ਉਹ ਰੱਬ ਦੀ ਮੌਤ ਨਾਲ ਜੋੜਦਾ ਹੈ। ਜ਼ਰਥੂਸਟਰਾ ਪੁੱਛਦਾ ਹੈ, "What doth all the world know at present? Perhaps that the old God no longer livth, in whom all the world once believed."

ਐਲਬੇਅਰ ਕਾਮੂ ਦਾ ਤਰਕ ਹੈ ਕਿ ਨੀਤਸ਼ੇ ਰੱਬ ਨੂੰ ਮਾਰਨ ਲਈ ਉਸ ਪਿੱਛੇ ਬੰਦੂਕ ਚੁੱਕੀ ਨਹੀਂ ਫਿਰਦਾ। ਉਹ ਤਾਂ ਸਗੋਂ ਯੂਰਪੀਅਨ ਲੋਕਾਂ ਦੀ ਜ਼ਮੀਰ ਵਿੱਚ ਉਸਦੀ ਲਾਸ਼ ਵੇਖ ਰਿਹਾ ਹੈ। ਭਾਵ ਇਹ ਕਿ ਲੋਕਾਂ ਦੇ ਮਨਾਂ ਵਿੱਚੋਂ ਜ਼ਮੀਰ ਦੀ ਮੌਤ ਹੀ ਰੱਬ ਦੀ ਮੌਤ ਹੈ। ਉਸਦਾ ਕਹਿਣਾ ਹੈ ਕਿ ਕਮਜ਼ੋਰ ਬੰਦਿਆਂ ਲਈ ਰੱਬ ਹਾਲੇ ਵੀ ਜਿਉਂਦਾ ਹੈ, ਰੱਬ ਬਾਰੇ ਨੀਤਸ਼ੇ ਦੇ ਇਹ ਸ਼ਬਦ ਸਿੱਧ ਹਨ, "That is just Divinity, that there are gods, but no God." 'God is dead.’ ਰੱਬ ਦੀ ਮੌਤ ਦਾ ਐਲਾਨ ਕਰਨ ਤੋਂ ਨੀਤਸ਼ੇ ਦਾ ਭਾਵ ਕੇਵਲ ਇਤਨਾ ਹੈ ਕਿ ਲੋਕ ਰੱਬ ਵਿੱਚ ਵਿਸ਼ਵਾਸ ਕਰਨੋਂ ਹਟ ਗਏ ਹਨ। ਉਨ੍ਹਾਂ ਵਿੱਚ ਸ਼ਰਧਾਮਈ ਜਜ਼ਬਾਤ ਅਤੇ ਪ੍ਰਤੀਬੱਧਤਾ ਦੀ ਅਣਹੋਂਦ ਹੈ। ਧਰਮ ਲਈ ਲੋੜ ਸਮੇਂ ਉਹ ਅਰਾਮਪ੍ਰਸਤੀ ਨਹੀਂ ਤਿਆਗ ਸਕਦੇ।

ਲਾਜਵਾਬ (Unique Wonder)

ਫਰੈਡਰਿਕ ਨੀਤਸ਼ੇ ਨੇ ਹਰ ਵਿਅਕਤੀ ਦੀ ਲਾਜਵਾਬ ਵਿਲੱਖਣਤਾ ਦਾ ਸੁਆਗਤ ਕੀਤਾ। ਜਿਸ ਨੂੰ ਅਕਸਰ ਬੁਜ਼ਦਿਲ ਵੱਗ-ਨੈਤਿਕਤਾ ਕੁਚਲ ਦਿੰਦੀ ਹੈ। ਉਸ ਦੇ ਧਾਰਮਿਕ ਸਥਾਨਾਂ ਵਿਰੁੱਧ ਵਿਚਾਰ ਨਾਸਤਿਕਵਾਦੀ ਸਨ ਜੋ ਕੀਰਕੇਗਾਰਦ ਦੇ ਚਰਚ ਵਿਰੁੱਧ ਈਸਾਈ ਵਿਵਾਦ ਨਾਲ ਮੇਲ ਖਾਂਦੇ ਹਨ।

ਸੱਚ ਨੂੰ ਰੱਦ ਕਰਨਾ (Rejection of Truth)

ਨੀਤਸ਼ੇ ਸੱਚ ਨੂੰ ਰੱਦ ਕਰਦਾ ਹੈ। ਪੱਛਮੀ ਵਿਚਾਰਧਾਰਾ ਵਿੱਚ ਸੁਕਰਾਤ, ਪਲੈਟੋ ਤੋਂ ਲੈ ਕੇ ਹੀਗਲ ਤੱਕ ਸੱਚ ਦਾ ਬੋਲਬਾਲਾ ਰਿਹਾ। ਪਲੈਟੋ ਨੇ ਨੇਕੀ ਨੂੰ ਸੱਚ ਕਿਹਾ। ਸੱਚ ਨੂੰ ਸੰਸਾਰ ਦੀ ਅਨੇਕਤਾ ਵਿੱਚ ਏਕਤਾ ਕਿਹਾ ਗਿਆ। ਭੌਤਿਕ ਵਿਗਿਆਨ ਆਪਣੇ ਬੁਨਿਆਦੀ ਖੇਤਰਾਂ ਨੂੰ ਸੱਚ ਮੰਨਦੀ ਹੈ। ਅਧਿਆਤਮਵਾਦ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 60