ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ੲ) Being in itself: ਸੰਸਾਰ ਨਾਲੋਂ ਅਟੁੱਟ ਵਿਖਾਈ ਦਿੰਦੀ ਅਰਥਾਤ ਸੂਝ ਤੋਂ ਪਾਰ ਦੀ ਅਵਸਥਾ।

ਰਹੱਸਵਾਦ ਨੂੰ ਸਥਾਨ ਨਹੀਂ (No Place for Mysticism)

ਅਸਤਿਤਵਵਾਦੀ ਦਰਸ਼ਨ ਵਿੱਚ, ਜੈਸਪਰਸ ਅਨੁਸਾਰ, ਅਧਿਆਤਮਵਾਦ ਨੂੰ ਕੋਈ ਸਥਾਨ ਨਹੀਂ। ਰੱਬ ਨਾਲ ਕੋਈ ਸਿੱਧਾ ਮਿਲਾਪ ਨਹੀਂ। ਜੇ ਰੱਬ ਦੇ ਮਿੱਥ ਦੀ ਵਰਤੋਂ ਕਰਨੀ ਵੀ ਹੋਵੇ ਤਾਂ ਵੀ ਇਸ ਸੰਸਾਰ ਤੋਂ ਬਿਨਾ ਕੋਈ ਰੱਬ ਨਹੀਂ। ਇਹ ਸੰਸਾਰ ਵੀ ਰੱਬ ਨਹੀਂ। ਉਹ ਤਾਂ ਆਪਣਾ ਪ੍ਰਗਟਾਵਾ ਅਤੇ ਲੁਕਾਅ ਦੁਨੀਆਂ ਵਿੱਚ ਹੀ ਕਰਦਾ ਹੈ। ਉਸਦਾ ਮੁੱਖ ਨਹੀਂ ਵੇਖਿਆ ਜਾ ਸਕਦਾ।

ਸਿਫ਼ਰ ਦਾ ਸਿਧਾਂਤ (The Doctrine of cipher)

ਕਾਰਲ ਜੈਸਪਰਸ ਦਾ ਕਹਿਣਾ ਹੈ ਕਿ ਇਹ ਸੰਸਾਰ ਇਕ ਗੁਪਤ ਪਾਠ ਹੈ ਜੋ ਕਦੇ ਵੀ ਜਨਤਕ ਭਾਸ਼ਾ ਵਿੱਚ ਉਲਥਾਇਆ ਨਹੀਂ ਜਾ ਸਕਦਾ। ਇਹ ਕੇਵਲ ਨਿਜੀ ਅਸਤਿਤਵ ਦੀ ਸਮਝ ਵਿੱਚ ਪੈਂਦਾ ਹੈ ਅਤੇ ਹਰੇਕ ਦੁਆਰਾ ਖ਼ੁਦ ਪੜ੍ਹਿਆ ਜਾਂਦਾ ਹੈ। ਬੰਦਾ ਸਿਫ਼ਰ ਵਿੱਚ ਰਹਿੰਦਾ ਹੈ। ਇਥੇ ਕੁੱਝ ਵੀ ਨਹੀਂ ਜੋ ਸਿਫ਼ਰ ਨਹੀਂ। ਕਿਸੇ ਵੀ ਚੀਜ਼ ਦਾ ਕੋਈ ਨਿਰਧਾਰਿਤ ਅਰਥ ਨਹੀਂ, ਕੋਈ ਕੋਡ ਨਹੀਂ, ਕੋਈ ਕੁੰਜੀ ਨਹੀਂ। ਤਾਂ ਵੀ ਮਨੁੱਖਤਾ ਦਾ ਆਮ ਅਨੁਭਵ ਇਸ ਪੇਚੀਦਾ ਸੰਸਾਰ ਦੀ ਤਸਦੀਕ ਕਰਦਾ ਹੈ ਅਤੇ ਇਹੋ ਗਵਾਹੀ ਜਦੋਂ ਪਰਖੀ ਜਾਂਦੀ ਤਾਂ ਪਤਾ ਲੱਗਦਾ ਹੈ ਕਿ ਇਸਦੀ ਕੀ ਕੀਮਤ ਹੈ। ਇਹ ਪ੍ਰਮਾਣ ਮਿਥਾਂ, ਧਰਮਾਂ ਅਤੇ ਦਰਸ਼ਨਾਂ ਤੋਂ ਪ੍ਰਾਪਤ ਹੁੰਦੇ ਨੇ। ਸਿਫ਼ਰ ਤੋਂ ਸੰਸਾਰ ਸੱਚ ਦਾ ਨਹੀਂ ਸਗੋਂ ਵਰਤ ਵਿਹਾਰ ਦੇ ਸੱਚ ਦਾ ਪ੍ਰਗਟਾਵਾ ਹੁੰਦਾ ਹੈ। ਮਿੱਥ, ਧਰਮ ਅਤੇ ਦਰਸ਼ਨ ਟਿੱਪਣੀਆਂ ਹੁੰਦੀਆਂ ਨੇ ਜੋ ਪ੍ਰਕ੍ਰਿਤੀ, ਇਤਿਹਾਸ ਅਤੇ ਨਿਜੀ ਹੋਂਦ ਦੀਆਂ ਮੌਲਿਕ ਸਿਫ਼ਰਾਂ ਤੋਂ ਕੁੱਝ ਅੰਤਰ ਤੇ ਰਹਿੰਦੀਆਂ ਹਨ। ਕਵਿਤਾ ਅਤੇ ਪੇਟਿੰਗ ਵਿੱਚ

ਪ੍ਰਕਿਰਤਕ ਸੰਸਾਰ ਨਾਲ ਸਿਫ਼ਰ ਵਜੋਂ ਵਿਵਹਾਰ ਕੀਤਾ ਜਾਂਦਾ ਹੈ, ਜੋ ਇਸ ਤੋਂ ਹੋਰ ਪਾਸੇ ਸੰਕੇਤ ਕਰਦੀਆਂ ਹਨ। ਕਾਰਲ ਜੈਸਪਰਸ ਵਾਨ ਗਾਗ ਦੀ ਉਦਾਹਰਨ ਦਿੰਦਾ ਹੈ ਜੋ ਕਲਪਨਾ ਨਾਲ ਇਸ ਦੀ ਵਰਤੋਂ ਕਰਕੇ ਦਿਸਦੇ ਸੰਸਾਰ ਤੋਂ ਵੱਖਰੀ ਕਿਸਮ ਦਾ ਸੰਸਾਰ ਸਿਰਜਕੇ ਸਭ ਕੁੱਝ ਪ੍ਰਗਟ ਕਰ ਦਿੰਦਾ ਹੈ। ਸਰਵੋਤਮ ਸਿਫ਼ਰ ਨਿਜੀ ਹੋਂਦ ਹੁੰਦੀ ਹੈ। ਕਿਉਂਕਿ ਇਸ ਵਿਚ ਬੰਦੇ ਦੀ ਵਿਅਕਤੀਗਤ ਚੋਣ ਵਿੱਚ ਸਵੈ-ਨਿਸ਼ਚਾ ਅਤੇ ਫ਼ੈਸਲੇ ਸੂਖ਼ਮ ਰੂਪ ਵਿੱਚ ਇਤਿਹਾਸ ਅਤੇ ਪ੍ਰਕਿਰਤੀ ਦਾ ਸੰਯੋਗ ਕਰਦੇ ਹਨ, ਅੰਤਮ ਨਿਰਾਸ਼ਤਾ ਅਜਿਹੀ ਸਿਫ਼ਰ ਹੁੰਦੀ ਹੈ ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਹ ਚੁੱਪ ਹੁੰਦੀ ਹੈ। ਅੰਤਮ ਸ਼ਬਦ ਕਿਸੇ ਵੀ ਰੂਪ ਵਿੱਚ ਬੋਲਿਆ ਨਹੀਂ ਜਾ ਸਕਦਾ। ਇਵੇਂ ਸਾਹਿੱਤ ਵੀ ਇੱਕ ਸਿਫ਼ਰ ਹੈ ਕਿਉਂਕਿ ਇਹ ਅਜਿਹੀਆਂ ਤੀਬਰ ਸਥਿਤੀਆਂ ਸਿਰਜਦਾ ਹੈ ਜੋ ਆਪਣੀਆਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 65