ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜਿਹੀ ਕੋਜੀਟੋ ਬੰਦੇ ਦੇ ਸਾਰੇ ਕਾਰਜਾਂ ਵਿੱਚ ਸ਼ਾਮਲ ਹੁੰਦੀ ਹੈ।

ਵਰਤਮਾਨ ਦਾ ਮਹੱਤਵ (Importance of Present)

ਪੋਂਟੀ ਅਨੁਸਾਰ ਬੰਦੇ ਲਈ ਵਰਤਮਾਨ ਦਾ ਮਹੱਤਵ ਹੈ। ਭੂਤ ਅਤੇ ਭਵਿੱਖ ਤਾਂ ਉਦੋਂ ਸਾਹਮਣੇ ਆਉਂਦੇ ਹਨ ਜਦੋਂ ਅਸੀਂ ਉਨ੍ਹਾਂ ਬਾਰੇ ਚਿੰਤਨ ਕਰਦੇ ਹਾਂ।

ਸ਼ੋਸ਼ਣ ਬਨਾਮ ਕ੍ਰਾਂਤੀ (Exploitation Vs Revolution)

ਮਰਲੀ-ਪੋਂਟੀ ਅਨੁਸਾਰ ਲੁੱਟ ਕ੍ਰਾਂਤੀ ਤੋਂ ਪਹਿਲਾਂ ਵਾਪਰਦੀ ਹੈ। ਕ੍ਰਾਂਤੀ ਉਦੋਂ ਆਉਂਦੀ ਹੈ ਜਦੋਂ ਪਰੋਲਤਾਰੀ ਆਪਣੇ ਹੱਕਾਂ ਬਾਰੇ ਚੇਤਨ ਹੁੰਦੀ ਹੈ।

ਸੰਖੇਪ ਇਹ ਕਿ ਅਸਤਿਤਵਵਾਦੀ ਵਿਸ਼ਿਆਂ ਬਾਰੇ ਮਰਲੀ-ਪੋਂਟੀ ਵੱਲੋਂ ਬਹੁਤੇ ਹੱਲ ਪੇਸ਼ ਨਹੀਂ ਕੀਤੇ ਗਏ। ਅਜਿਹੇ ਸੰਕੇਤ ਜ਼ਰੂਰ ਹਨ ਕਿ ਇਹ ਹੱਲ ਕੱਢੇ ਜਾਣੇ ਚਾਹੀਦੇ ਹਨ।


6. ਜਾਂ ਪਾਲ ਸਾਰਤਰ
(Jean Paul Sartre) 1905-1980

ਸਾਰਤਰ ਫ਼ਰਾਂਸ ਦਾ ਅਦਭੁਤ ਗੁਣਾਂ ਵਾਲਾ ਦਾਰਸ਼ਨਿਕ ਸੀ। ਲਗਭਗ ਅੱਧੀ ਵੀਹਵੀਂ ਸਦੀ ਤੱਕ ਉਸਨੇ ਸੰਸਾਰ ਦੀ ਬੌਧਿਕ ਫ਼ਿਜ਼ਾ ’ਤੇ ਰਾਜ ਕੀਤਾ। ਉਸਦੇ ਸਮੇਂ ਫ਼ਰਾਂਸ ਦੀ ਦਾਰਸ਼ਨਿਕਤਾ ਜਰਮਨ ਦਾਰਸ਼ਨਿਕਤਾ 'ਤੇ ਛਾ ਗਈ ਸੀ। ਉਸਦੇ ਸਾਹਿਤ ਬਾਰੇ, ਉਸਦੇ ਦਰਸ਼ਨ ਨੂੰ ਸਮਝੇ ਬਿਨਾ, ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਸਦੀਆਂ ਵਿਦਵਤਾ ਭਰਪੂਰ ਕਿਰਤਾਂ ਹਰ ਇੱਕ ਦੀ ਪਹੁੰਚ ਵਿੱਚ ਨਹੀਂ ਹਨ। ਅਸਤਿਤਵਵਾਦ ਇੱਕ ਅਮਲ ਅਤੇ ਕਾਰਜ-ਭਰਪੂਰ ਦਰਸ਼ਨ ਹੈ। ਫ਼ਰਾਂਸ ਵਿੱਚ ਤਾਂ ਉਹ ਬੇਹੱਦ ਹਰਮਨ ਪਿਆਰਾ ਸੀ। ਅਮਰੀਕਾ ਵਿੱਚ ਉਸਦਾ ਨਾਂ ਅਤੇ ਉਸਦਾ ਦਰਸ਼ਨ ਸਾਹਿਤਕ ਆਲੋਚਕਾਂ ਦੀਆਂ ਬੇਹੱਦ ਟਿੱਪਣੀਆਂ ਨਾਲ ਮਾਲਾਮਾਲ ਹੈ ਪਰ ਇਨ੍ਹਾਂ ਸਭ ਦੇ ਅਧਿਐਨ ਉਪਰੰਤ ਵੀ ਉਸਦੇ ਅਸਤਿਤਵਵਾਦੀ ਦਰਸ਼ਨ ਦੀ ਬਹੁਤੀ ਸਮਝ ਪੱਲੇ ਨਹੀਂ ਪੈਂਦੀ ਤਾਂ ਵੀ ਆਲੋਚਕ ਉਸਦੇ ਦਰਸ਼ਨ ਦੀ ਸਮਝ ਬਾਰੇ ਚਰਚਾ ਕਰਦੇ ਰਹਿੰਦੇ ਹਨ। ਉਸਦੇ ਦਰਸ਼ਨ ਨੇ ਦੁਜੇ ਮਹਾਂ ਯੁੱਧ ਦੀ ਭਿਆਨਕਤਾ ਵਿੱਚੋਂ ਜਨਮ ਲਿਆ। ਸਾਡੇ ਵਿੱਚੋਂ ਉਹ ਜਿਨ੍ਹਾਂ ਨੇ ਇਸ ਸੰਸਾਰ ਯੁੱਧ ਦੀ ਤਬਾਹੀ ਨਹੀਂ ਵੇਖੀ ਅਤੇ ਪਰੰਪਰਾਗਤ ਰਸਮਾਂ ਅਤੇ ਪਰੰਪਰਾਵਾਂ ਦੀਆਂ ਧੱਜੀਆਂ ਉੱਡਦੀਆਂ ਨਹੀਂ ਵੇਖੀਆਂ, ਉਹ ਸਭ ਮਨੁੱਖੀ ਉਪਰਾਮਤਾ ਨੂੰ ਮਹਿਸੂਸ ਹੀ ਨਹੀਂ ਕਰ ਸਕਦੇ ਜਿਸ ਦਾ ਸਾਰਤਰ ਨੇ ਹਾਂ-ਵਾਚੀ ਹੱਲ ਪੇਸ਼ ਕੀਤਾ ਹੈ। ਸਾਰਤਰ ਨੇ ਸੰਸਾਰ ਦੇ ਨਕਸ਼ੇ ਤੇ ਅਸਤਿਤਵਵਾਦ ਦਾ ਨਾਂ ਉੱਕਰਿਆ। ਕੁੱਝ ਸਮੇਂ ਮਾਰਕਸਵਾਦ ਲਈ ਇਸਨੂੰ ਤਿਆਗਿਆ ਵੀ। ਅੰਤ ਸਮੇਂ ਉਹ ਮਾਰਕਸਵਾਦ ਤੋਂ ਵੀ ਉਪਰਾਮ ਹੋ ਗਿਆ। ਉਸਨੇ 1946 ਈ: ਵਿੱਚ ਲਿਖੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 76