ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਨਿਬੰਧ ਵਿੱਚ ਅਸਤਿਤਵਵਾਦ (Existentialism) ਸ਼ਬਦ ਘੜਿਆ। ਉਸ ਦੇ ਅਨੁਸਾਰ ਅਸਤਿਤਵਵਾਦੀ ਉਹ ਹੈ ਜਿਹੜਾ ਬੰਦਿਆਂ ਤੇ ਲਾਗੂ ਹੋਣ ਵਾਲੇ ਹੇਠ ਲਿਖੇ ਪ੍ਰਸਤਾਵ ਨੂੰ ਸਵੀਕਾਰ ਕਰਦਾ ਹੈ:

ਅਸਤਿਤਵ ਵਿਚਾਰ (ਸਾਰ) ਦਾ ਪੂਰਵਵਰਤੀ ਹੈ (Existence Precedes Essence)

ਇਸ ਨਾਲ ਰੈਨੇ ਦੇਕਾਰਤ ਦਾ। Think Therefore I am ਸਿਧਾਂਤ ਰੱਦ ਹੋ ਜਾਂਦਾ ਹੈ। ‘ਸਵੈ' ਦਾ ਵਿਚਾਰ ਕੇਵਲ ਤਿਬਿੰਬਤ ਚੇਤਨਾ ਵਿੱਚ ਹੁੰਦਾ ਹੈ ਪਰ ਪ੍ਰਤਿਬਿੰਬਤ ਚੇਤਨਾ ਬਹੁਤ ਘੱਟ ਹੁੰਦੀ ਹੈ। ਅਪ੍ਰਤਿਬਿੰਬਤ ਚੇਤਨਾ ਹੀ ਜ਼ਿਆਦਾ ਹੁੰਦੀ ਹੈ। ਕਿਉਂਕਿ ਦੇਕਾਰਤ ਅਨੁਸਾਰ ‘ਸਾਰ’ ਅਸਤਿਤਵ ਤੋਂ ਪਹਿਲਾਂ ਹੁੰਦਾ ਹੈ, ਇਸ ਲਈ ਸਾਰਤਰ ਉਸਦੀ ਧਾਰਨਾ ਰੱਦ ਕਰਦਾ ਹੈ। ਸਾਰਤਰ ਅਨੁਸਾਰ- First procedure of Philosophy ought to be expel things from consciousness and to reestablish its true connection with the world, to know that Conscious is a positional Consciousness of the world ਇਸਨੂੰ ਸੰਸਾਰ ਨਾਲ ਸਿੱਧਾ ਵਾਹ ਵੀ ਆਖ ਸਕਦੇ ਹਾਂ। ਦਿਸਦਾ ਸੰਸਾਰ ਚੇਤਨਾ ਅੰਦਰ ਵਸਤਾਂ ਦਾ ਪਰਛਾਵਾਂ ਹੈ। ਇਸ ਨੂੰ ਵਸਤੂਆਂ ਖ਼ੁਦ ਪਰਿਭਾਸ਼ਤ ਕਰਦੀਆਂ ਹਨ। ਇਹ ਅੰਤਰੀਵੀ ਸੋਚ ਦੁਆਰਾ ਪਰਿਭਾਸ਼ਤ ਹੁੰਦੀਆਂ ਹਨ। ਇਉਂ Being behind appearance ਦੇ ਸਿਧਾਂਤ ਦਾ ਖੰਡਨ ਹੋ ਜਾਂਦਾ ਹੈ।

ਸਾਰਤਰ-ਦਰਸ਼ਨ ਦੇ ਮੁੱਖ ਸੰਕਲਪ

ਸਾਰਤਰ ਦੇ ਦਰਸ਼ਨ ਵਿੱਚ ਬਾਰੰਬਾਰ ਪ੍ਰਯੁੱਕਤ ਹੋਈਆਂ ਟਰਮਾਂ ਹੇਠ ਲਿਖੀਆਂ ਹਨ:

ਬੀਇੰਗ (Being)

ਬੀਇੰਗ ਦਾ ਭਾਵ ਹੈ- ਜੋ ਹੈ, ਹੈ। ਇਸ ਵਿੱਚ Being-in-itself ਅਤੇ Being-for-itself ਦੋਵੇਂ ਹੀ ਸ਼ਾਮਲ ਹੁੰਦੇ ਹਨ ਪਰ ਦੂਜਾ ਪਹਿਲੇ ਦਾ ਨਿਖੇਧ ਹੁੰਦਾ ਹੈ। Being is what is, is ਅਰਥਾਤ ਅਜਿਹੀ ਹੋਂਦ ਜੋ ਬਸ ਕੇਵਲ ਹੈ।

ਬੀਇੰਗ-ਇਨ-ਇਟਸੈਲਫ਼ (Being-in-Itself)

ਇਹ ਦਰਅਸਲ What it is ਹੈ। ਇਸ ਟਰਮ ਲਈ ਸਾਰਤਰ ਨੇ EnSoi ਸ਼ਬਦ ਵੀ ਵਰਤਿਆ ਹੈ। ਇਹ ਸ਼ਬਦ ਉਨ੍ਹਾਂ ਵਸਤੂਆਂ ਲਈ ਪ੍ਰਯੋਗ ਕੀਤਾ ਗਿਆ ਹੈ ਜੋ ਆਪਣੇ ਆਪ ਵਿੱਚ ਹੋਂਦ ਰੱਖਦੀਆਂ ਹਨ ਜਿਵੇਂ ਇੱਕ ਚਟਾਨ ਜਾਂ ਦਰਖ਼ਤ। ਅਜਿਹੀਆਂ ਵਸਤਾਂ ਆਪਣੀ ਹੋਂਦ ਨੂੰ ਤਬਦੀਲ ਨਹੀਂ ਕਰ ਸਕਦੀਆਂ ਸਾਰਤਰ ਨੇ ਇਹ ਨਾਂ ਗੈਰ-ਮਨੁੱਖੀ ਯਥਾਰਥ ਨੂੰ ਦਿੱਤਾ ਹੈ। ਇਹ ਅਚੇਤ ਹੋਂਦ Non Consciousness Being ਹੈ। ਇਹ ਮਾਨਵੀ ਦਖ਼ਲ ਤੋਂ ਪਹਿਲਾਂ ਦੀ ਦਸ਼ਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 77