ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(1818-1883) ਦੇ ਦਰਸ਼ਨ ਵਿੱਚ ਵੀ ਉਪਲਬਧ ਹੈ। ਇਸ ਦਾ ਭਾਵ ‘ਸਵੈ' ਦੀ ਅਜਿਹੀ ਦਸ਼ਾ ਹੈ ਜਿਸ ਵਿੱਚ ਬੰਦਾ ਆਪਣੇ ਸੱਚੇ ‘ਸਵੈ' ਤੋਂ ਅਜਿਹੀ ਦੂਰੀ ਕਰ ਲੈਂਦਾ ਹੈ ਕਿ ਉਹ ਆਪਣੇ ਆਪਨੂੰ ਵੀ ਬੇਗਾਨਿਆਂ ਵਾਂਗ ਟੱਕਰਦਾ ਹੈ।

ਸਾਰ (Essence)

ਸਾਰਤਰ ਲਈ ਇਹ ਬੰਦੇ ਦਾ ਭੂਤ ਹੈ। ਮਾਨਵੀ ਸੁਭਾਅ ਪੂਰਵ ਨਿਸ਼ਚਿਤ ਨਾ ਹੋਣ ਕਾਰਨ ਹਰ ਬੰਦਾ ਆਪਣਾ ਸਾਰ ਆਪ ਸਿਰਜਕੇ ਜੀਵਨ ਜਿਉਂਦਾ ਹੈ।

ਅਸਤਿਤਵ (Existence)

ਸਾਰਤਰ ਅਨੁਸਾਰ ਇਹ ਵਿਅਕਤੀ ਦੀ ਵਰਤਮਾਨ ਸਥੂਲ ਹੋਂਦ ਹੁੰਦੀ ਹੈ। ਅਸਤਿਤਵ ਸਾਰ ਤੋਂ ਪਹਿਲਾਂ ਹੈ ਜਿਸਨੂੰ ਸਾਰੇ ਅਸਤਿਤਵਵਾਦੀ ਮੰਨਦੇ ਹਨ।

ਖਿਣ (Instant)

ਸਾਰਤਰ ਇਸ ਗੱਲੋਂ ਇਨਕਾਰੀ ਹੈ ਕਿ ਸਮਾਂ ਖਿਣਾਂ ਦੀ ਨਿਰੰਤਰਤਾ ਹੈ। ਬੇਸ਼ੱਕ ਖਿਣ ਮਨੋਵਿਗਿਆਨਕ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਇਹ ਵਰਤਮਾਨ ਦੀ ਨਿਰੰਤਰ ਸੰਭਾਵਨਾ ਨੂੰ ਤਾਂ ਦਰਸਾਉਂਦਾ ਹੈ ਪਰ ਨਵੇਂ ਪ੍ਰੋਜੈਕਟ ਦੀ ਚੋਣ ਨਾਲ ਇਸ ਵਿੱਚ ਟੁੱਟ-ਭੱਜ ਜੋ ਜਾਂਦੀ ਹੈ। ਇਸ ਲਈ ਖਿਣ ਇਕੋ ਸਮੇਂ ਸੰਬੰਧਤ ਪ੍ਰੋਜੈਕਟਾਂ ਲਈ ਅਰੰਭਕ ਅਤੇ ਆਖ਼ਰੀ ਹੋ ਨਿਬੜਦਾ ਹੈ।

ਕਾਲਿਕਤਾ (Temporality)

ਸਮਾਂ ਵਸਤਾਂ ਵਿੱਚ ਨਹੀਂ ਹੁੰਦਾ ਸਗੋਂ ਉਨ੍ਹਾਂ ਦੇ ਉੱਪਰ ਦੀ ਵਗਦਾ ਹੈ। ਫਾਰ ਇਟ-ਸੈਲਫ਼ ਜੋ ਕੁਝ ਸੀ (ਭੂਤ), ਉਡਾਣ ਭਰਦਾ ਹੈ (ਵਰਤਮਾਨ); ਅਤੇ ਆਪਣੇ ਚੁਣੇ ਪ੍ਰੋਜੈਕਟ (ਭਵਿੱਖ); ਵੱਲ ਵਧਦਾ ਹੈ।

ਸਮਾਂ-ਭੂਤ, ਵਰਤਮਾਨ ਅਤੇ ਭਵਿੱਖ (Time-Past, Present & Future)

ਜੇਕਰ ਕੋਈ ਬੰਦਾ ਕਹੇ ਕਿ ਕੱਲ੍ਹ ਨੂੰ ਤੈਨੂੰ ਇਹ ਚੀਜ਼ ਮਿਲੇਗੀ ਤਾਂ ਸਾਰਤਰ ਕਹਿੰਦਾ ਹੈ ਕਿ ਕੱਲ੍ਹ ਨੂੰ ਕੱਲ੍ਹ ਨੇ ਅੱਜ ਬਣ ਜਾਣਾ ਹੈ। ਫਰਾਈਡ ਅਤੇ ਸਕਿੱਨਰ ਬਚਪਨ ਦੀਆਂ ਘਟਨਾਵਾਂ ਨੂੰ ਵਰਤਮਾਨ (ਜਵਾਨੀ) ਦੀਆਂ ਘਟਨਾਵਾਂ ਦਾ ਪ੍ਰਤੀਫਲ ਮੰਨਦੇ ਹਨ ਪਰ ਸਾਰਤਰ ਇਸ ਧਾਰਨਾ ਨੂੰ ਰੱਦ ਕਰਦਾ ਹੈ। ਉਸਦਾ ਵਿਚਾਰ ਹੈ ਕਿ ਬੀਇੰਗ-ਫਾਰ-ਇਟ-ਸੈਲਫ਼ ਬੀਤੇ ਸਮੇਂ ਤੋਂ ਸ਼ੂਨਅਤਾ (Nothingness) ਕਾਰਨ ਭਿੰਨ ਹੈ। ਕਿਸੇ ਸਮੱਸਿਆ ਦੇ ਸਨਮੁੱਖ ਹਰ ਬੰਦਾ ਆਪੋ ਆਪਣੇ ਅਰਥ ਕੱਢਦਾ ਹੈ। ਅਰਥ ਦਾ ਸੋਮਾ ਤਾਂ ਉਹ ਫ਼ੈਸਲਾ ਹੁੰਦਾ ਜੋ ਵਿਅਕਤੀ ਕਰਦਾ ਹੈ। ਸਾਰਤਰ ਮੰਨਦਾ ਹੈ ਕਿ ਭੂਤ ਦੀ ਵਾਸਤਵਿਕਤਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਪਰ ਕਿਉਂਕਿ ਭੂਤ ਵਰਤਮਾਨ ਦੁਆਰਾ ਸ਼ੂਨਅਤਾ ਹੈ, ਇਸ ਲਈ ਭੂਤ ਵਰਤਮਾਨ ਦਾ ਕਾਰਨ ਨਹੀਂ ਹੋ ਸਕਦਾ। ਅੱਠ ਸਾਲ ਬਾਅਦ ਤਾਂ ਬੰਦੇ ਦੇ ਸਰੀਰ ਦੇ ਸੈੱਲ ਨਵੇਂ ਬਣ ਚੁੱਕੇ ਹੁੰਦੇ ਹਨ। ਕਈ ਵਾਰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 81