ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀ। ਸਾਰਤਰ ਅਨੁਸਾਰ ਬੰਦੇ ਦਾ ਸਾਰਾ ਵਿਵਹਾਰ ਚੇਤਨ ਪ੍ਰਕਿਰਿਆ ਹੈ। ਫਰਾਈਡ ਲਈ ‘ਮੇਰੇ’ ਬਾਰੇ ਸੱਚ ਮੇਰੇ ‘ਅਚੇਤ' (Unconscious) ਵਿੱਚ ਪਿਆ ਹੈ ਜੋ ਕਿ ਮੈਥੋਂ ਦੂਰ ਹੈ। ਇਸ ਤੋਂ ਵੀ ਅੱਗੇ ਉਸ ਲਈ ਅਚੇਤ ਸਚਾਈ ਦੇ ਵਿਰੁੱਧ ਅਚੇਤ ਰੋਕ ਹੁੰਦੀ ਹੈ। ਪਰ ਸਾਰਤਰ Being and Nothing ਵਿੱਚ ਅਚੇਤ ਦੀ ਧਾਰਨਾ ਰੱਦ ਕਰਦਾ ਹੈ। ਉਹ ਅਜਿਹੀ ਧਾਰਨਾ ਨੂੰ ਸਿੱਧਾਂਤਕ Bad Faith ਕਹਿੰਦਾ ਹੈ।

ਅਸਤਿਤਵਵਾਦੀ ਮਨੋਵਿਸ਼ਲੇਸ਼ਣ (Existential Psychoanalysis)

ਸਾਰਤਰ ਜਿਸ ਘਟਨਾ-ਕਿਰਿਆ-ਵਿਗਿਆਨਕ ਵਿਧੀ ਨੂੰ, ਇੱਕ ਬੰਦੇ ਦੇ ਮੌਲਿਕ ਪ੍ਰੋਜੈਕਟ (Original Project) ਲਈ ਵਰਤਦਾ ਹੈ, ਉਸਨੂੰ ਉਹ ਅਸਤਿਤਵਵਾਦੀ ਮਨੋਵਿਸ਼ਲੇਸ਼ਣ ਕਹਿੰਦਾ ਹੈ। ਇਸਦਾ ਮੰਤਵ ਉਸ ਮੌਲਿਕ ਯੋਜਨਾ ਦੀ ਦੰਡ ਹੈ ਜੋ ਉਸਨੂੰ ਸਰੂਪ ਦਿੰਦੀ ਹੈ। ਇਹੋ ਉਸਦੀ ਮਾਨਸਿਕ ਪ੍ਰੇਰਣਾ ਦੀ ਸਮੁੱਚਤਾ (Totality) ਨੂੰ ਪ੍ਰਗਟ ਕਰਦੀ ਹੈ। ਇਹ ਉਸਦੇ ਅਸਤਿਤਵ, ਸੰਸਾਰ, ਹੋਰਨਾਂ ਨਾਲ ਸੰਬੰਧਾਂ ਅਤੇ ਉਸਦੀ ਬੁਨਿਆਦੀ ਯੋਜਨਾ ਨੂੰ ਜ਼ਾਹਰ ਕਰਦੀ ਹੈ। ਸਾਰਤਰ ਫਰਾਈਡ ਨਾਲ ਇਸ ਨੁਕਤੇ ’ਤੇ ਸਹਿਮਤ ਹੈ ਕਿ ‘ਸਵੈ' ਦਾ ਪੂਰਾ ਪ੍ਰਕਾਸ਼ਨ ਇੱਕੋ ਹਾਵ ਭਾਵ ਦੇ ਵਿਅਕਤ ਕਰਨ ਨਾਲ ਹੋ ਜਾਂਦਾ ਹੈ। ਫਰਾਈਡ ਦਾ ਇਹ ਕਹਿਣਾ ਕਿ ਵਿਅਕਤੀ ਨੂੰ ਆਪਣੇ ਸਵੈ ਦੀ ਸਮਝ ਉੱਪਰ ਵਿਸ਼ੇਸ਼ ਅਧਿਕਾਰ ਨਹੀਂ- ਦੀ ਧਾਰਨਾ ਨਾਲ, ਸਾਰਤਰ ਸਹਿਮਤ ਨਹੀਂ। ਸਾਰਤਰ ਲਈ The psychic is co-existent with consciousness and the notion of an unconscious psychic act is self-contradictory. There is no hidden riddle, everything is luminous.

ਮੌਲਿਕ ਯੋਜਨਾ ਕੀ ਹੈ? (What is an Original Project)

ਹਰ ਬੰਦਾ ਨਿਰੋਲ ਸੁਤੰਤਰਤਾ ਦੀ ਸਮੱਸਿਆ ਨੂੰ ਹੱਲ ਕਰਨਾ ਲੋਚਦਾ ਹੈ। ਇਸ ਉਦੇਸ਼ ਲਈ ਹਰ ਵਿਅਕਤੀ ਸੰਸਾਰ ਵਿੱਚ ਰਹਿੰਦਿਆਂ ਮੌਲਿਕ ਜਾਂ ਵਿਲੱਖਣ ਚੋਣ ਕਰਦਾ ਹੈ। ਸਾਰਤਰ ਅਜਿਹੀਆਂ ਚੋਣ ਪ੍ਰਕਿਰਿਆਵਾਂ ਨੂੰ ਬੁਨਿਆਦੀ ਯੋਜਨਾ ਦਾ ਨਾਂ ਦਿੰਦਾ ਹੈ। ਕਈ ਵਾਰੀ ਕੋਈ ਬੰਦਾ ਕਿਸੇ ਕੰਮ ਨੂੰ ਅਸੰਭਵ ਸਮਝਕੇ ਢੇਰੀ ਢਾਅ ਬਹਿੰਦਾ ਹੈ। ਫਰਾਈਡ ਇਸਨੂੰ ਬਚਪਨ ਦੇ ਕਿਸੇ ਸਦਮੇ ਕਾਰਨ ਅਤੇ ਸਕਿੱਨਰ ਇਤਿਹਾਸਕ-ਸ਼ਰਤਬੱਧਤਾ ਕਹਿੰਦਾ ਹੈ ਅਤੇ ਦੋਵੇਂ ਮੰਨਦੇ ਹਨ ਕਿ ਢੇਰੀ ਢਾਹੁਣ ਤੋਂ ਬਿਨਾਂ ਉਸ ਕੋਲ ਕੋਈ ਚਾਰਾ ਹੀ ਨਹੀਂ ਸੀ। ਪਰ ਸਾਰਤਰ ਕਹਿੰਦਾ ਹੈ ਕਿ ਉਹ ਆਪਣੀ ਮੌਲਿਕ ਯੋਜਨਾ ਵਿੱਚ ਮੂਲ ਭੂਤ ਤਬਦੀਲੀ (Radical Conversion) ਕਰਕੇ ਕੋਈ ਹੋਰ ਢੰਗ ਸੋਚ ਸਕਦਾ ਹੈ। ਸਾਰਤਰ ਵਿਅਕਤੀ ਦੇ ਵਿਵਹਾਰ ਨੂੰ ਟੋਟਿਆਂ ਦੀ ਥਾਂ ਸਮੁੱਚ ਅਨੁਸਾਰ ਗ੍ਰਹਿਣ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 83