ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

recreated in each moment through our choices.'

ਜ਼ਿੰਮੇਵਾਰੀ (Responsibility)

ਸੁਤੰਤਰਤਾ ਜਿਸਨੂੰ ਸਾਰੇ ਲੋਕ ਚਾਹੁੰਦੇ ਹਨ, ਅਸਲ ਵਿੱਚ ਇੱਕ ਬੋਝ ਹੁੰਦਾ ਹੈ। ਸਾਰਤਰ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਸਾਨੂੰ ਸੁਤੰਤਰ ਹੋਣ ਦੀ ਸਜ਼ਾ ਸੁਣਾਈ ਗਈ ਹੈ। ਅਸੀਂ ਸਾਰੇ ਸੰਸਾਰ ਦਾ ਬੋਝ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ ਹਾਂ ਕਿਉਂਕਿ ਅਸੀਂ ਸੰਸਾਰ ਪ੍ਰਤੀ ਅਤੇ ਇਸ ਵਿੱਚ ਰਹਿੰਦੇ ਹੋਏ ਆਪਣੇ ਆਪ ਪ੍ਰਤੀ ਜ਼ਿੰਮੇਵਾਰ ਹਾਂ। ਸਾਡੀਆਂ ਚੋਣਾਂ ਨੂੰ ਸਾਕਾਰ ਕਰਦਿਆਂ ਅਸੀਂ ਸੰਕਟ ਵਿੱਚ ਰਹਿੰਦੇ ਹਾਂ। ਸਾਡੇ ਕਾਰਜਾਂ ਨਾਲ ਹੀ ਸੰਸਾਰ ਹੈ। ਸਾਰਤਰ ਬੰਦੇ ਉੱਪਰ ਜ਼ਿੰਮੇਵਾਰੀ ਦਾ ਅਜਿਹਾ ਭਾਰ ਪਾਉਂਦਾ ਹੈ ਕਿ ਆਪਣੇ ਕੀਤੇ ਕੰਮਾਂ ਲਈ ਅਤੇ ਨਤੀਜਿਆਂ ਲਈ ਹਰ ਬੰਦਾ ਜ਼ਿੰਮੇਵਾਰ ਹੈ। ਜੇ ਤੁਸੀਂ ਦੋ ਸ਼ਬਦਾਂ ਵਿੱਚ ਅਸਤਿਤਵਵਾਦ ਬਿਆਨ ਕਰਨਾ ਹੋਵੇ ਤਾਂ ਕਹਿ ਸਕਦੇ ਹੋ। ‘ਕੋਈ ਬਹਾਨੇਬਾਜ਼ੀ ਨਹੀਂ' (No Excuses)

ਸਾਫ਼ ਦਿਲੀ (Sincerity)

ਸਾਰਤਰ ਅਨੁਸਾਰ ਸਾਫ਼-ਦਿਲੀ ਖੋਟੇ ਨਿਸ਼ਚੇ (Bad Faith) ਦੇ ਵਿਰੋਧ ਵਿੱਚ ਹੈ। ਸਾਫ਼-ਦਿਲੀ ਜੋ ਕੁਝ ਬੰਦਾ ਹੈ (what man is), ਉਸਨੂੰ ਪਰਵਾਨ ਕਰਨ ਵਿੱਚ ਪ੍ਰਗਟ ਹੁੰਦੀ ਹੈ। ਨੇਕ-ਦਿਲੀ ਲਈ ਕੀਤੇ ਜਤਨ ਗੁੱਡ ਫੇਥ ਹੁੰਦੇ ਹਨ।

ਕੀਮਤਾਂ (Values)

ਅਸਤਿਤਵਵਾਦੀ ਕੀਮਤਾਂ ਅਜਿਹੀਆਂ ਹੋ ਸਕਦੀਆਂ ਹਨ। 'ਮੈਂ' ਬੇਘਰੇ ਨੂੰ ਜਾਂ ਗਰੀਬ ਨੂੰ ਵੇਖਦਾ ਹੀ ਨਹੀਂ ਉਸਦੀ ਸਹਾਇਤਾ ਵੀ ਕਰਦਾ ਹਾਂ। 'ਮੈਂ' ਦੂਜੇ ਦੀ ਗੱਲ ਨੂੰ ਕੇਵਲ ਸੁਣਦਾ ਹੀ ਨਹੀਂ, ਉਸਦਾ ਉੱਤਰ ਵੀ ਦਿੰਦਾ ਹਾਂ। 'ਮੈਂ' ਕਿਸੇ ਮੰਦਰ/ਗੁਰਦੁਆਰੇ/ਸੈਮੀਨਾਰ/ਕਾਨਫਰੰਸ/ਮੀਟਿੰਗ ਵਿੱਚ ਕੇਵਲ ਜਾਂਦਾ ਹੀ ਨਹੀਂ ਸਗੋਂ ਧਿਆਨ ਵੀ ਕੇਂਦਰਤ ਕਰਦਾ ਹਾਂ। 'ਮੈਂ' ਮੋਬਾਇਲ 'ਤੇ ਅਲਾਰਮ ਕਲਾਕ ਲਾਉਂਦਾ ਹੀ ਨਹੀਂ, ਉਸ ਅਨੁਸਾਰ ਉੱਠਦਾ ਵੀ ਹਾਂ। ਮੈਂ ਪੁਸਤਕਾਂ/ਗ੍ਰੰਥ ਕੇਵਲ ਪੜਦਾ ਹੀ ਨਹੀਂ, ਵਿਚਾਰਦਾ ਵੀ ਹਾਂ ਆਦਿ। ਕੀਮਤਾਂ ਆਪਣੀ ਹੋਂਦ ਫੌਰੀ ਲੋੜ ਵਿੱਚੋਂ ਪੂਰੀਆਂ ਕਰਦੀਆਂ ਹਨ। ਸਾਰਤਰ ਆਪਣੇ ਸਮੇਂ ਦੀਆਂ ਸੰਸਥਾਗਤ ਕੀਮਤਾਂ ਦੇ ਵਿਰੁੱਧ ਸੀ ਕਿਉਂਕਿ ਉਹ ਸੁਤੰਤਰਤਾ ਵਿੱਚੋਂ ਪੈਦਾ ਨਹੀਂ ਸਨ ਹੁੰਦੀਆਂ। ਜੇ ਮੈਂ ਅਲਾਰਮ ਵੱਜਣ 'ਤੇ ਜਾਗਕੇ ਉੱਠਦਾ ਨਹੀਂ ਤਾਂ ਅਲਾਰਮ ਆਪਣੀ ਫੌਰੀ ਲੋੜ ਆ ਬੈਠੇਗਾ। ਪਲੈਟੋ ਤਾਂ ਕਹਿੰਦਾ ਹੈ- Being is valuable in itself ਪਰ ਸਾਰਤਰ ਕਹਿੰਦਾ ਹੈ- Being in itself has no meaning and hence no values. ਇਵੇਂ ਸੁਤੰਤਰਤਾ ਤੋਂ ਪਹਿਲਾਂ ਕੋਈ ਕੀਮਤ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 85