ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੌਖਲਾ, ਅਕੇਵਾਂ, ਮਤਲਾਹਟ, ਤੁੱਛਤਾ, ਆਤਮਨਿਸ਼ਠਤਾ, ਭੈਅ (Dread), ਡਰ (Fear), ਅਲਪਕਾਲਿਕਤਾ, ਸੰਕਟ, ਸ਼ਕਤੀ ਲਈ ਦਿੜ੍ਹਤਾ, ਨੈਤਿਕਤਾ, ਕੀਮਤਾਂ, ਮਾਲਕ-ਦਾਸ ਸੰਬੰਧ, ਸੰਵਾਦ, ਵਫ਼ਾਦਾਰੀ, ਵਾਅਦਾ, ਗਵਾਹੀ, ਸਥੂਲ ਹੋਂਦ, ਵਿਅਕਤਿਤਵ-ਰਹਿਤਤਾ, ਪਤਿਤਪੁਣਾ, ਵਹਿਮ (Hallucination), ਸ਼ੀਜੋਫਰੇਨੀਆ, ਸ਼ਖ਼ਸੀਅਤ, ਭੋਇ ਤੇ ਆਕਾਰ, ਤੀਬਰ-ਵੇਦਨਾ, ਖੋਟਾ-ਨਿਸ਼ਚਾ (Bad Faith), ਨੇਕ-ਦਿਲੀ, ਮੌਲਿਕ-ਯੋਜਨਾ ਜਾਂ ਇਸ ਵਿੱਚ ਤਬਦੀਲੀ, ਕਾਰਜਸ਼ੀਲਤਾ, ਤ੍ਰੈਕਾਲਤਾ, ਦੂਸਰੇ ਲੋਕ, ਸ਼ਰਮਿੰਦਗੀ, ਖ਼ਾਹਸ਼, ਈਰਖਾ, ਲਾਲਚ, ਪਿਆਰ, ਕਾਮ, ਭੀੜ, ਸਪੇਸ, ਸਮਾਂ, ਨੇਕੀ-ਬਦੀ, ਮੌਤ ਆਦਿ ਆ ਜਾਂਦੇ ਹਨ। ਕਹਿਣ ਦਾ ਭਾਵ ਮਨੁੱਖ ਜੋ ਕਿ ਸਾਹਿਤਕ ਰਚਨਾਵਾਂ ਵਿੱਚ ਪਾਤਰ ਵਜੋਂ ਪ੍ਰਵੇਸ਼ ਕਰਦੇ ਹਨ, ਉਨ੍ਹਾਂ ਦੀ ਹੋਂਦ ਨਾਲ ਸੰਬੰਧਤ ਹਰ ਅੰਸ਼ ਅਸਤਿਤਵਵਾਦੀ ਆਲੋਚਕ ਲਈ ਪਰਖ ਵਜੋਂ ਹਾਜ਼ਰ ਹੁੰਦਾ ਹੈ।

ਅਸਤਿਤਵਵਾਦ ਇਸ ਸੰਸਾਰ ਵਿੱਚ ਬੰਦੇ ਦੀ ਸ਼ਮੂਲੀਅਤ ਅਤੇ ਕਾਰਜਸ਼ੀਲਤਾ ਦਾ ਅਧਿਐਨ ਕਰਦਾ ਹੈ। ਇੱਥੇ ਤਰਕ ਗੌਣ ਹੋ ਜਾਂਦਾ ਹੈ। ਸੰਸਾਰ ਵਿੱਚ ਬੰਦੇ ਨੂੰ ਅਨੈਤਿਕ ਅਤੇ ਬੇਤੁਕੇ ਸੰਸਾਰ ਨਾਲ ਜੂਝਣਾ ਪੈਂਦਾ ਹੈ। ਬੰਦਾ ਕੀ ਹੈ? ਇਹ ਆਪਣੀਆਂ ਗਤੀਵਿਧੀਆਂ ਦਾ ਜੋੜ ਫ਼ਲ ਹੀ ਤਾਂ ਹੈ। ਉਸਨੇ ਜੋ ਕੁੱਝ ਵੀ ਬਣਨਾ ਹੈ, ਆਪਣੇ ਅਮਲਾਂ ਦੁਆਰਾ ਹੀ ਬਣਨਾ ਹੈ। ਇਸ ਦਾਰਸ਼ਨਿਕ ਵਿਧੀ ਵਿੱਚ ਬੰਦੇ ਦੀ ਆਤਮਪਰਕਤਾ ਉਸਨੂੰ ਉਸਦੇ ਸਾਹਵੇਂ ਵਿਭਿੰਨ ਸੰਭਾਵਨਾਵਾਂ ਵਿੱਚੋਂ ਬਿਨਾਂ ਕਿਸੇ ਬਾਹਰੀ ਦਬਾਅ ਦੇ ਸੁਤੰਤਰ ਚੋਣ ਦੀ ਖੁਲ੍ਹ ਦਿੰਦੀ ਹੈ। ਇਸ ਵਿੱਚ ਜ਼ਿੰਮੇਵਾਰੀ ਅਤੇ ਕਿਸੇ ਹੱਦ ਤੱਕ ਜਜ਼ਬੇ ਨੂੰ ਅਹਿਮ ਸਥਾਨ ਹਾਸਲ ਹੁੰਦਾ ਹੈ। ਸਚੇਤ ਜਾਂ ਅਚੇਤ ਦਾਰਸ਼ਨਿਕ ਹੀਗਲ ਨੇ ਅਸਤਿਤਵਵਾਦੀਆਂ ਨੂੰ ਦਾਰਸ਼ਨਿਕ ਚੌਖਟਾ ਪ੍ਰਦਾਨ ਕੀਤਾ।

ਹੋਂਦ

ਅਣਹੋਂਦ

ਹੋਣਾ

Being

Non-Being

becoming

ਇਹੋ ਤ੍ਰਿਗੜੀ ਫਾਰਮੂਲਾ ਅਸਤਿਤਵਵਾਦ ਦੇ ਅਸਤਿਤਵੀ ਸੰਕਲਪ ਲਈ ਆਧਾਰ-ਸ਼ਿਲਾ ਪ੍ਰਦਾਨ ਕਰਦਾ ਹੈ। ਇਹੋ ਤ੍ਰਿਗੜੀ ਅਸਤਿਤਵਵਾਦ ਵਿੱਚ ਇੰਜ ਰੂਪਾਂਤਰਤ ਹੁੰਦੀ ਹੈ:

ਅਸਤਿਤਵ

ਅਣਹੋਂਦ ਦੀ ਚੇਤਨਾ

ਸਾਰ

Existence

Awareness of Nothingness

Essence

ਕੀਰਕੇਗਾਰਦ, ਫਰੈਡਰਿਕ ਨੀਤਸ਼ੇ ਅਤੇ ਹਾਈਡਿਗਰ ਤੋਂ ਬਿਨਾਂ ਹੈਨਰੀ ਬਰਗਸਾਂ ਨੇ ਬੌਧਿਕਤਾ ਵਿਰੋਧੀ ਪੈਂਤੜਾ ਅਖ਼ਤਿਆਰ ਕਰਕੇ ਅਸਤਿਤਵਵਾਦੀ ਚਿੰਤਨ ਨੂੰ ਹੁਲਾਰਾ ਦਿੱਤਾ। ਸਾਰਤਰ (Jean Paul Sartre) ਨੇ ਦੁਨਿਆਵੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 91