ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਜ਼ਬੂਤੀ ਨਾਲ ਬੈਠਾ ਹੁੰਦਾ ਹੈ। Lord Stanhope ਤਾਂ ਇਥੋਂ ਤੱਕ ਕਹਿ ਗਿਆ, 'Education is all paint, it does not alter the wood underneath, but only improves its appearance'5 ਆਲੋਚਨਾ ਸਿਰਜਨਾ ਵਿੱਚ ਕਾਰਜਸ਼ੀਲ ਅੰਤਰੀਵੀ ਸ਼ਕਤੀ ਦਾ ਮੁੱਲ ਪਾਉਣ ਦਾ ਜਤਨ ਹੀ ਤਾਂ ਹੈ। ਅੰਤਰੀਵੀ ਲੱਕੜ ਦੀ ਇਹੋ ਸ਼ਕਤੀ ਜਿਸਨੂੰ ਪ੍ਰਤਿਭਾ ਦੀਆਂ ਜੜ੍ਹਾਂ ਤੋਂ ਖ਼ੁਰਾਕ ਮਿਲਦੀ ਹੈ, ਕਿਸੇ ਸਾਹਿਤਕਾਰ ਦੇ ਰਚਨਾਤਮਕ ਬਿਰਖ ਨੂੰ ਟਾਹਣੀਆਂ, ਪੱਤਿਆਂ, ਫੁੱਲਾਂ ਅਤੇ ਫਲਾਂ ਵੱਲ ਵਿਕਾਸ (Transcend) ਕਰਨ ਲਈ ਜੁੰਬਸ਼ ਪ੍ਰਦਾਨ ਕਰਦੀ ਹੈ। ਰਸਮੀ ਜਾਂ ਗੈਰ-ਰਸਮੀ ਸਿੱਖਿਆ ਇਨ੍ਹਾਂ ਫੁੱਲਾਂ ਤੇ ਫਲਾਂ ਨੂੰ ਸੁਹਜਾਤਮਕਤਾ ਪ੍ਰਦਾਨ ਕਰਨ ਵਿੱਚ ਯੋਗਦਾਨ ਤਾਂ ਪਾਉਂਦੀ ਹੀ ਹੈ।

ਵਿਅਕਤੀ ਆਪਣੇ ਫ਼ੈਸਲੇ ਦਿਮਾਗ਼ ਦੇ ਇੱਕ ਬਹੁਤ ਛੋਟੇ ਜੇਹੇ ਭਾਗ ਲੈਟਰਲ (ਹਾਬੇਨੁਲਾ) ਦੁਆਰਾ ਕਰਦਾ ਹੈ। ਇਹ ਵਿਚਾਰ ਦਿਮਾਗੀ-ਖੋਜੀਆਂ ਦਾ ਹੈ। ਇਹ ਭਾਗ ਚੰਗੀ/ਮੰਦੀ ਸੋਚ ਨੂੰ ਕੰਟਰੋਲ ਕਰਦਾ ਹੈ। ਵਿਅਕਤੀ ਆਪਣੀ ਕਰਨ-ਯੋਗਤਾ ਅਨੁਸਾਰ ਅਨੇਕ ਸੰਭਾਵਨਾਵਾਂ ਵਿੱਚੋਂ ਆਪਣੇ ਕਾਰਜ ਦੀ ਚੋਣ ਦਾ ਸਵੈ-ਵਿਸ਼ਵਾਸ ਨਾਲ ਫੈਸਲਾ ਲੈਂਦਾ ਹੈ। ਫਿਰ ਉਸ ਕਾਰਜ ਤੇ ਪੂਰੀ ਤਰ੍ਹਾਂ ਫੋਕਸ ਕਰਦਾ ਹੈ। H.W. Longfellow ਨੇ ਠੀਕ ਹੀ ਕਿਹਾ ਹੈ, "We judge ourselves what we feel capable of doing, Others judge us by what we have done." ਇੰਜ ਸਾਡੀ ਹੋਂਦ ਦਾ ਮੰਤਵ ਨਿਰਧਾਰਿਤ ਹੁੰਦਾ ਹੈ। ‘His words teach us like Geeta the value of action which justifies the very purpose of our existence.'6 ਪੰਜਾਬੀ ਅਖਾਣ ਹੈ- ਸਵੈ ਭਰੋਸਾ ਵੱਡਾ ਤੋਸ਼ਾ ਕੋਈ ਅੰਤਰ ਪ੍ਰੇਣਾ ਵਾਲਾ ਕਵੀ ਹੀ ਕਹਿ ਸਕਦਾ ਹੈ- 'ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।'

ਅਸਤਿਤਵਵਾਦੀ ਅਧਿਐਨ ਲਈ ਚੇਤਨਾ-ਮਾਡਲ ਦੀ ਉਚਿਤਤਾ

ਸਮੁੱਚੇ ਸੰਸਾਰ ਦੇ ਸਾਹਿਤ ਵਿੱਚ ਤਿੰਨ ਪ੍ਰਕਾਰ ਦਾ ਸਿਰਜਿਆ ਸਾਹਿਤ ਉੱਪਲਬਧ ਹੈ। ਇੱਕ ਹੈ ਅਧਿਆਤਮਕ ਸਾਹਿਤ, ਦੂਜਾ ਨਾਸਤਿਕ ਸਾਹਿਤ ਅਤੇ ਤੀਜਾ ਉਹ ਸਾਹਿਤ ਜਿਸ ਵਿੱਚ ਦੋਵੇਂ ਰੰਗ ਮਿਲਦੇ ਹਨ। ਪੰਜਾਬੀ ਸਾਹਿਤ ਵਿੱਚ ਇਹ ਦੋਵੇਂ ਰੰਗ ਮਿਲਦੇ ਹਨ। ਇੱਥੋਂ ਦੇ ਧਾਰਮਿਕ ਅਰਥਾਤ ਆਸਤਿਕ ਸਾਹਿਤ ਦੀ ਉਸਾਰੀ ਦੁਨਿਆਵੀ ਬਿਬਾਂ, ਪ੍ਰਤੀਕਾਂ ਰਾਹੀਂ ਹੁੰਦੀ ਹੈ ਅਤੇ ਇਸ ਵਿੱਚ ਮਨੁੱਖੀ ਜੀਵਨ ਲਈ ਉਦੇਸ਼ਾਤਮਕ ਸੇਧ ਪ੍ਰਦਾਨ ਕੀਤੀ ਹੋਈ ਮਿਲਦੀ ਹੈ। ਸਚਿਆਰਾ ਬਣਨਾ ਜਾਂ ਪ੍ਰਮਾਣਿਕ ਅਸਤਿਤਵ ਦਾ ਧਾਰਨੀ ਹੋਣਾ ਇੱਕੋ ਗੱਲ ਹੈ। ਪਰ ਹੁਕਮ ਜਾਂ ਰਜ਼ਾ ਵਿੱਚ ਰਹਿਣਾ, ਭਾਣਾ ਮੰਨਣਾ, ਨਾਮ ਸਿਮਰਨ ਕਰਨਾ ਅਜਿਹੇ ਅਧਿਆਤਮਕ ਗੁਣ ਹਨ ਜਿਨ੍ਹਾਂ ਦੁਆਰਾ ‘ਸ਼ਬਦ’ ਸੱਚੀ ਟਕਸਾਲ ਵਿੱਚ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 94