ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਰੱਬ ਦੇ ਸਿਰਜੇ ਬੰਦੇ ਅਤੇ ਸਾਹਿਤਕਾਰ ਦੇ ਸਿਰਜੇ ਪਾਤਰ ਦੋਵਾਂ ਪਾਸ ਆਪੋ ਆਪਣੇ ਹਾਲਾਤ ਵਿੱਚ ਉਨ੍ਹਾਂ ਅੱਗੇ ਆਪਣਾ ਜੀਵਨ ਜਿਉਣ ਲਈ ਅਨੇਕ ‘ਸੰਭਾਵਨਾਵਾਂ' ਹੁੰਦੀਆਂ ਹਨ।

ਪ੍ਰਾਪਤ ਸੰਭਾਵਨਾਵਾਂ:- ਬੰਦਿਆਂ/ਪਾਤਰਾਂ ਪਾਸ ਅਨੇਕ ਸੰਭਾਵਨਾਵਾਂ ਹੁੰਦੀਆਂ ਹਨ। ਚੰਗੀਆਂ ਵੀ ਮੰਦੀਆਂ ਵੀ। ਚੰਗੀਆਂ ਸੰਭਾਵਨਾਵਾਂ ਵਾਲੇ ਨਾਇਕ ਅਤੇ ਮਾੜੀਆਂ ਸੰਭਾਵਨਾਵਾਂ ਵਾਲੇ ਖਲਨਾਇਕ ਹੋ ਨਿਬੜਦੇ ਹਨ।

ਸੁਤੰਤਰ ਫ਼ੈਸਲਾ:- ਸੰਭਾਵਨਾਵਾਂ ਵਿੱਚੋਂ ਬਿਨਾਂ ਕਿਸੇ ਬਾਹਰੀ ਦਬਾਅ ਦੇ ਨਾਇਕ/ਪਾਤਰ ਨੇ ਕਿਸੇ ਨਾ ਕਿਸੇ ਸੰਭਾਵਨਾ ਬਾਰੇ ਫੈਸਲਾ ਲੈਣਾ ਹੁੰਦਾ ਹੈ। ਦੁਚਿੱਤੀ ਵਿੱਚੋਂ ਨਿਕਲਣਾ ਹੁੰਦਾ ਹੈ।

ਸੁਤੰਤਰ ਚੋਣ:- ਸੋਚ ਵਿਚਾਰ ਨਾਲ, ਬਿਨਾਂ ਕਿਸੇ ਬਾਹਰੀ ਦਬਾਅ ਦੇ ਲਿਆ ਗਿਆ ਫੈਸਲਾ, ਕਿਸੇ ਵੀ ਅਸਤਿਤਵ ਦੀ ਸੁਤੰਤਰ ਚੋਣ ਹੁੰਦੀ ਹੈ। ਇਹ ਚੋਣ ਮਾਪਿਆਂ/ਵਡੇਰਿਆਂ ਅਧਿਆਪਕਾਂ ਆਦਿ ਵੱਲੋਂ ਠੋਸੀ ਹੋਈ ਨਹੀਂ ਹੋਣੀ ਚਾਹੀਦੀ। ਕਿਸੇ ਬਾਹਰੀ ਦਬਾਓ ਅਧੀਨ ਚੋਣ ਨੂੰ ਸਵੀਕਾਰ ਕਰਨ ਵਾਲਾ ਅਸਤਿਤਵ ਪ੍ਰਮਾਣਿਕ ਨਹੀਂ ਹੁੰਦਾ। ਖ਼ਲੀਲ ਜਿਬਰਾਨ ਅਨੁਸਾਰ ਅਸੀਂ ਆਪਣੀਆਂ ਖੁਸ਼ੀਆਂ ਅਤੇ ਗ਼ਮੀਆਂ ਦੀ ਚੋਣ ਉਨ੍ਹਾਂ ਦੇ ਵਾਪਰਨ ਤੋਂ ਪਹਿਲਾਂ ਹੀ ਕਰ ਚੁੱਕੇ ਹੁੰਦੇ ਹਾਂ।

ਅਮਲ:- ਨਾਇਕ/ਪਾਤਰ ਨੂੰ ਆਪਣੀ ਕੀਤੀ ਹੋਈ ਚੋਣ 'ਤੇ ਅਮਲ ਕਰਨਾ ਪੈਂਦਾ ਹੈ। Delmore Schwartz ਅਨੁਸਾਰ "Existentialism means no one else can take a bath for you."7 ਸਾਰਤਰ ਕਹਿੰਦਾ ਹੈ ਕਿ ਕਿਸੇ ਨਾਇਕ ਦੇ ਅਸਤਿਤਵ ਦੇ ਅਧਿਐਨ ਲਈ ਉਸਦੇ ਅਮਲ ਨੂੰ ਵਾਚੋ ਕਿਉਂਕਿ "No where a man is more man than when he is in action 8 ਅਰਥਾਤ Existentialism is a philosophy of action.

ਨਤੀਜਾ:- ਸਹੀ/ਗ਼ਲਤ ਚੋਣ ਅਤੇ ਅਮਲ ਕਰਨ ਤੋਂ ਬਾਅਦ ਜੋ ਵੀ ਨਤੀਜਾ ਫਲ ਪ੍ਰਾਪਤ ਹੁੰਦਾ ਹੈ, ਉਹ ਨਾਇਕ/ਪਾਤਰ ਨੂੰ ਹਰ ਹੀਲੇ ਭੁਗਤਣਾ ਹੁੰਦਾ ਹੈ। ਸਵੀਕਾਰ ਕਰਨਾ ਪੈਂਦਾ ਹੈ। ਅਧਿਆਤਮਕਤਾ ਅਨੁਸਾਰ ਇਹ ਕੀਤੇ ਕਰਮਾਂ ਦਾ ਫਲ ਹੀ ਹੁੰਦਾ ਹੈ। ਬੁੱਧੀ ਜੀਵੀਆਂ ਅਨੁਸਾਰ ਇਹ ਕਰਮ ਦਾ ਪ੍ਰਤੀਕਰਮ ਹੁੰਦਾ ਹੈ। ਮਨੁੱਖੀ ਜੀਵਨ ਵਿੱਚ Act of commission (ਕਰਨ ਯੋਗ ਕੰਮ) ਅਤੇ Act of omission (ਨਾ ਕਰਨ ਯੋਗ ਕੰਮ) ਅਸਤਿਤਵ ਨੂੰ ਹਰ ਹੀਲੇ ਪ੍ਰਭਾਵਿਤ ਕਰਦੇ ਹਨ।

ਜ਼ਿੰਮੇਵਾਰੀ:- ਇਨ੍ਹਾਂ ਉਕਤ ਨਤੀਜਿਆਂ ਦੀ ਜ਼ਿੰਮੇਵਾਰੀ ਤੋਂ ਕੋਈ ਵਿਅਕਤੀ ਪੱਲਾ ਨਹੀਂ ਝਾੜ ਸਕਦਾ। ਸੁਤੰਤਰ ਫ਼ੈਸਲੇ, ਚੋਣ, ਅਮਲ ਤੋਂ ਬਾਅਦ ਪ੍ਰਾਪਤ ਨਤੀਜਾ ਪ੍ਰਸੰਨਤਾ ਵਾਲਾ, ਆਨੰਦ ਦੇਣ ਵਾਲਾ ਅਤੇ ਸਫ਼ਲਤਾ-ਭਰਪੂਰ ਵੀ ਹੋ

ਅਸਤਿਤਵਵਾਦੀ ਆਲੋਚਨਾ(ਸਿਧਾਂਤ ਅਤੇ ਵਿਹਾਰ) / 96