ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

New Existentialism ਵਿੱਚ ਅਜੋਕੀਆਂ ਹਾਲਤਾਂ ਅਨੁਸਾਰ ਅਸਤਿਤਵਵਾਦੀ ਵਿਆਖਿਆ ਮਿਲਦੀ ਹੈ। ਇੱਕ ਹੋਰ ਵਿਦਵਾਨ Erich fromm ਕਹਿੰਦਾ ਹੈ "If I am what I have and if I lose what I have who then am I?"

ਅਰਥਾਤ ਜੋ ਕੁੱਝ ਮੇਰੇ ਪਾਸ ਹੈ, ਉਹ ਸਭ ਕੁੱਝ ਮੇਰੇ ਪਾਸੋਂ ਖੁਸ ਜਾਵੇ ਤਾਂ ਮੈਂ ਕੀ ਹਾਂ? ਸਮਾਜ ਵਿੱਚ ਉਸ ਰਿਸ਼ਤੇਦਾਰ ਨਾਲ ਕੋਈ ਨਹੀਂ ਵਰਤਦਾ ਜਿਸ ਪਾਸ ਕੇਵਲ ਗ਼ਰੀਬੀ ਹੈ। ਪੂੰਜੀਵਾਦੀ ਯੁਗ ਵਿੱਚ ਇਉਂ ਜਾਪਦਾ ਹੈ ਕਿ ਧਨ ਵੀ ਕਿਸੇ ਹੱਦ ਤੱਕ ਬੰਦੇ ਦੀ ਹੋਂਦ ਬਣਾਉਣ ਵਿੱਚ ਆਪਣਾ ਰੋਲ ਅਦਾ ਕਰਦਾ ਹੈ। ਇਸ ਤੋਂ ਬਿਨਾਂ ਭੇਡ-ਚਾਲ ਨਾਲ ਵੀ ਅਸਤਿਤਵ ਗੁਆਚਦਾ ਹੈ। ਜਿਵੇਂ ਲੋਕ ਕਰਨਗੇ ਉਵੇਂ ਆਪਾਂ ਕਰਲਾਂਗੇ, ਵਾਲੀ ਦਲੀਲ ਗੁਆਚੇ ਅਸਤਿਤਵ ਦੀ ਨਿਸ਼ਾਨੀ ਹੈ।

ਮਾਲਕ ਆਪਣੇ ਅਸਤਿਤਵ ਦੀ ਰਾਖੀ ਲਈ ਜੂਝਦੇ ਹਨ। ਦਾਸਾਂ ਦੇ ਮਨ ਵਿੱਚ ਅਸਤਿਤਵ ਨੂੰ ਬੁਲੰਦ ਕਰਨ ਦੀ ਇੱਛਾ ਹਮੇਸ਼ਾ ਬਣੀ ਰਹਿੰਦੀ ਹੈ। ਇੱਕ ਝਾੜੂ ਵਾਲਾ ਵੀ ਅਸਤਿਤਵ ਨੂੰ ਬੁਲੰਦ ਕਰਕੇ ਰਾਜ-ਸ਼ਕਤੀ ਦੀ ਇੱਛਾ ਰੱਖਦਾ ਹੈ। ਉਂਜ ਵੀ ਬੰਦੇ ਪਾਸ ਲੈ ਦੇ ਕੇ ਜੇਕਰ ਕੋਈ ਆਪਣੀ ਸੱਚੀ ਪੂੰਜੀ ਹੈ, ਉਹ ਅਸਤਿਤਵ ਹੀ ਤਾਂ ਹੈ।

ਦੂਸਰੇ ਬੰਦਿਆਂ ਨਾਲ ਸੰਪਰਕ ਵਿੱਚ ਆਉਣ ਨਾਲ ਅਸਤਿਤਵ ਵਿਕਾਸ (Transcend) ਕਰਦਾ ਹੈ। ਕਈ ਵਾਰ ਪਰਾਏ ਬੰਦੇ ਅਸਤਿਤਵ ਲਈ Hell is the other people ਵੀ ਸਾਬਤ ਹੋ ਸਕਦੇ ਹਨ। ਦੂਜਿਆਂ ਤੇ ਨਿਰਭਰਤਾ ਨਾਲ ਸਵੈ 'ਸਵੈ' ਨਹੀਂ ਰਹਿੰਦਾ। ਪਬਲਿਕ ਬੰਦੇ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੰਦੀ ਹੈ। ਪ੍ਰੈਸ, ਮੀਡੀਆ, ਰੇਡੀਓ, ਟੈਲੀਵਿਜਨ, ਕੰਪਿਊਟਰ ਆਦਿ ਨੇ ਬੰਦੇ ਨੂੰ ਆਪਣੇ ਬਾਰੇ ਸੋਚਣ ਤੋਂ ਸੁਤੰਤਰ ਕਰ ਦਿੱਤਾ ਹੈ। ਬੰਦਾ ਸੋਚਣ ਲੱਗ ਪਿਆ ਹੈ ਕਿ ਜਿੰਨੀਆਂ ਵੱਧ ਵਸਤੂਆਂ ਦਾ ਉਹ ਮਾਲਕ ਬਣੇਗਾ, ਉਸਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਪਰ ਅਜਿਹਾ ਹੋ ਨਹੀਂ ਰਿਹਾ। ਐਂਗਲੋ ਅਮੈਰੀਕਨ ਉਦਯੋਗ ਸੁਸਾਇਟੀ ਅਜਿਹੀ ਭਾਵਨਾ ਨੂੰ Other directedness ਵਜੋਂ ਮਹਿਸੂਸ ਕਰਦੀ ਹੈ। ਅਜਿਹੀ ਅਸਤਿਤਵੀ ਗਿਰਾਵਟ (Fallenness) ਕਾਰਨ ਹੀ ਬੰਦਾ ਆਪਣੇ ਮਰਨ ਦੀ ਗੱਲ ਛੁਪਾਉਂਦਾ ਹੈ। ਮੌਤ ਦੀ ਉਮੀਦ ਰੱਖਕੇ ਆਪਣੇ ਕੰਮ ਨੇਪਰੇ ਚਾੜਦਾ ਹੈ। ਮੌਤ ਦੀ ਸੋਚ ਤੋਂ ਪਲਾਇਨ ਅਖ਼ਤਿਆਰ ਕਰਦਾ ਹੈ। ਕਬਰਾਂ/ ਮੜੀਆਂ ਤੋਂ ਡਰਨਾ; ਬਿਮਾਰ ਦੀ ਖ਼ਬਰ ਲੈਣ ਜਾਣ ਤੋਂ ਕੰਨੀਂ ਕਤਰਾਉਣਾ ਅਸਤਿਤਵੀ ਪਤਨ ਦੇ ਕਾਰਨ ਹੀ ਹੈ। ਮੌਤ ਲਈ ਖੂਬਸੂਰਤ ਸ਼ਬਦਾਵਲੀ ਦਾ ਪ੍ਰਯੋਗ (ਗੁਜ਼ਰ ਜਾਣਾ; ਸਵਰਗਵਾਸ ਹੋਣਾ, ਪ੍ਰਭੂ ਚਰਨਾਂ ਵਿੱਚ ਨਿਵਾਸ ਹੋਣਾ; ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਣਾ, ਚੜ੍ਹਾਈ ਕਰਨਾ) ਇਸੇ ਅਸਤਿਤਵੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 98