ਸਮੱਗਰੀ 'ਤੇ ਜਾਓ

ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਿੱਚਾਂ ਨਕਸ਼ੇ ਰੱਬੀ ਨਜ਼ਾਰਿਆਂ ਦੇ,
ਸੋਹਣੇ ਸ਼ੇਅਰ ਪੰਜਾਬੀ ਜ਼ੁਬਾਨ ਵੀਰੋ।
‘ਸ਼ਾਮ’ ਸ਼ੁਰੂ ਕਤਾਬ ਹਾਂ ਕਰਨ ਲੱਗਾ,
ਰੱਖ ਆਸਰਾ ਸ੍ਰੀ ਭਗਵਾਨ ਵੀਰੋ।

ਉਜਾਗਰ ਸਿੰਘ ‘ਸ਼ਾਮ’ ਹਨੂਮਾਨ ਨੂੰ ਮਹਾਂਬੀਰ, ਕਮਾਲ ਦਾ ਯੋਧਾ ਤੇ ਗਿਆਨਵਾਨ ਪੁਰਸ਼ ਮੰਨਦਾ ਹੈ। ਪਰ ਉਹਨੂੰ ਬਾਂਦਰ ਜਾਂ ਕਪੀ ਕਹਿ ਕੇ ਬੁਲਾਉਣਾ ਯੋਗ ਨਹੀਂ ਸਮਝਦਾ। ਅਸਲ ਵਿਚ ਬਾਨਰ ਇਕ ਕੌਮ ਸੀ ਜੋ ਦੱਖਣੀ ਭਾਰਤ ਵਿਚ ਵਸਦੀ ਸੀ।ਉਹਨਾਂ ਦੀਆਂ ਆਪਣੀਆਂ ਰਿਆਸਤਾਂ ਸਨ। ਇਹ ਸਾਰੀਆਂ ਰਿਆਸਤਾਂ ਲੰਕਾ-ਨਰੇਸ਼ ਰਾਵਣ ਦੇ ਅਧੀਨ ਸਨ, ਜੋ ਰਾਵਣ ਨੂੰ ਖ਼ੈਰਾਤ ਦੇ ਰੂਪ ਵਿਚ ਧਨ ਦਿੰਦੀਆਂ ਸਨ। ‘ਕੀ ਹਨੂਮਾਨ ਬਾਂਦਰ ਸੀਂ ਸਿਰਲੇਖ ਅਧੀਨ ਸ਼ਾਮ ਜੀ ਲਿਖਦੇ ਹਨ:

ਹਨੂਮਾਨ ਜੇ ਹੋਵੰਦਾ ਠੀਕ ਬੰਦਰ,
ਰਾਮ ਚੰਦਰ ਜੀ ਏਹਨੂੰ ਵਡਿਆਵੰਦੇ ਕਿਉਂ।
ਖ਼ਬਰ ਸੀਤਾ ਦੀ ਲੰਕਾ ਦੇ ਵਿਚੋਂ,
ਜੁਮੇਂਵਾਰੀ ਏਹ ਭਾਰੀ ਸੋਪਾਵੰਦੇ ਕਿਉਂ।
ਗਿਆਨਵਾਨ ਤੇ ਵਿਦਿਆਵਾਨ ਧਰਮੀ,
ਬਾਲਮੀਕ ਜੀ ਏਹਨੂੰ ਲਖਾਵੰਦੇ ਕਿਉਂ।
ਮਹਾਂ ਤੇਜ ਪਰਤਾਪ ਗੁਣ ਗਿਆਨ ਸਾਗਰ,
ਰਘੂਬੀਰ ਜੀ ਆਪ ਫਰਮਾਵੰਦੇ ਕਿਉਂ।
ਅਤੇ ਲੰਕਾ ਦੇ ਭਾਰੇ' ਘਸਮਾਨ ਅੰਦਰ,
ਸਾਰੀ ਸੈਨਾ ਦਾ ਪਤੀ ਬਨਾਵੰਦੇ ਕਿਉਂ।
‘ਸ਼ਾਮ’ ਹੋਵੰਦਾ ਜੇ ਹਨੂਮਾਨ ਕਪੀ,
ਦੂਤ ਏਸ ਨੂੰ ਰਾਮ ਅਲਾਵੰਦੇ ਕਿਉਂ।

ਅਸਲ ਵਿਚ ਇਹ ਕਪੀ ਨਾ ਮੂਲ ਹੈਸਨ
ਬਾਨਰ ਕੌਮ ਦੇ ਸੁਣ ਜਵਾਨ ਭਾਈ।
ਲੋਕਾਂ ਬਾਨਰ ਨੂੰ ਬਾਂਦਰ ਹੀ ਸਮਝ ਲਿਆ,
ਕੀਤਾ ਕਿਸੇ ਨਾ ਕੋਈ ਧਿਆਨ ਭਾਈ।

ਕਵੀ ਦੱਸਦਾ ਹੈ ਕਿ ਮੇਰੇ ਮਨ ਵਿਚ ਵਿਚਾਰ ਆਈ ਕਿ ਏਸ ਬੰਸ ਦਾ ਹਾਲ ਬਿਆਨ ਕਰਾਂ। ਭਾਰਤ ਦੇ ਦੱਖਣ ਵਿਚ ਬਾਨਰ ਦੀਪ ਸੀ, ਬੜਾ ਹੀ ਸਰਸਬਜ਼ ਤੇ ਸੁਹਾਵਣਾ ਦੇਸ਼ ਸੀ। ਉਥੋਂ ਦਾ ਰਾਜਾ ਮਹਿੰਦਰ ਰਾਏ ਸੀ ਜੋ ਬੜਾ ਹੀ ਤੇਜ

ਅੰਜਨਾ ਦੇਵੀ - 12