ਸਮੱਗਰੀ 'ਤੇ ਜਾਓ

ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਤਾਪੀ ਤੇ ਸਖੀ-ਦਿਲ ਵਾਲਾ ਸੀ। ਅੰਜਨਾ ਦੇਵੀ ਉਸ ਦੀ ਧੀ ਸੀ। ਇਸ ਤੋਂ ਬਾਅਦ ਅੰਜਨਾ ਦੀ ਕਥਾ ਸ਼ੁਰੂ ਹੋ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ‘ਹਨੂੰਮਾਨ ਦੀ ਮਾਂ ਕੇਸਰੀ ਵਾਨਰ ਦੀ ਪਤਨੀ ਸੀ। ਅੰਜਨਾ ਨੂੰ ਪਵਨ ਦੇਵ ਦੇ ਸੰਜੋਗ ਤੋਂ ਗਰਭ ਠਹਿਰਿਆ, ਜਿਸ ਤੋਂ ਹਨੂੰਮਾਨ ਪੈਦਾ ਹੋਇਆ। ਇਸੇ ਲਈ ਹਨੂੰਮਾਨ ਨੂੰ ਪਵਨ-ਪੁੱਤਰ ਵੀ ਕਿਹਾ ਜਾਂਦਾ ਹੈ। ਇਕ ਹੋਰ ਕਥਾ ਅਨੁਸਾਰ ਕਿਸੇ ਕਾਰਨ ਵਸ ਮਹਾਂਦੇਵ ਦਾ ਵੀਰਜ ਡਿੱਗ ਪਿਆ। ਪਵਨ ਨੇ ਉਸਨੂੰ ਉਡਾ ਕੇ ਅੰਜਨਾ ਦੇ ਕੰਨ ਵਿਚ ਫੂਕ ਦਿੱਤਾ, ਜਿਸ ਨਾਲ ਉਸਨੂੰ ਗਰਭ ਠਹਿਰ ਗਿਆ। ਹਨੂੰਮਾਨ ਨੂੰ ਆਪਣੀ ਮਾਂ ਦੇ ਨਾਂ ਦੇ ਅਧਾਰ ਉੱਤੇ ‘ਅੰਜਨਿਆਂ ਵੀ ਕਹਿੰਦੇ ਹਨ। ਅੰਜਨਾ ਦਾ ਪੁੱਤਰ ਹੋਣ ਕਰਕੇ ਹਨੂੰਮਾਨ ਨੂੰ ਅੰਜਨੀ ਕੁਮਾਰ ਵੀ ਕਿਹਾ ਜਾਂਦਾ ਹੈ। ਹਨੂੰਮਾਨ ਦੇ ਭਗਤ ਹਨੂੰਮਾਨ ਦੇ ਨਾਲ ਨਾਲ ਮਾਤਾ ਅੰਜਨੀ ਦੀ ਵੀ ਉਪਾਸ਼ਨਾ ਕਰਦੇ ਹਨ। ਕਾਂਗੜੇ ਵਿਚ ਨਗਰ ਤੋਂ ਚਾਰ ਮੀਲ ਦੂਰ ਗੁਰਖੜੀ ਵਿਚ ਅੰਜਨਾ ਦਾ ਇਕ ਪ੍ਰਸਿੱਧ ਮੰਦਿਰ ਵੀ ਹੈ। ਜਿਥੇ ਅਕਤੂਬਰ ਵਿਚ ਹਰ ਸਾਲ ਭਾਰੀ ਮੇਲਾ ਲੱਗਦਾ ਹੈ। ਪਰ ਇਹ ਪ੍ਰਸੰਗ ਮੰਨਣਯੋਗ ਨਹੀਂ ਲਗਦੇ। ਭਾਰਤੀਯ ਮਿਥਕ ਕੋਸ਼ ਵਿਚ ਅੰਜਨਾ ਦੀ ਕਹਾਣੀ ਇਉਂ ਹੈ: ਰਾਜਾ ਮਹੇਂਦਰ ਦੀ ਕੰਨਿਆ ਦਾ ਨਾਮ ਅੰਜਨ ਸੁੰਦਰੀ ਸੀ। ਰਾਜੇ ਨੇ ਉਸਦਾ ਵਿਆਹ ਪ੍ਰਹਿਲਾਦ ਦੇ ਪੁੱਤਰ ਪਵਨੰਜਯ ਨਾਲ ਕੀਤਾ। ਵਿਆਹ ਤੋਂ ਪੂਰਵ ਪਵਨੰਜਯ ਨੇ ਉਸਦੀ ਸਖੀ ਨੂੰ ਆਪਣੀ ਨਿੰਦਾ ਕਰਦੇ ਸੁਣਿਆ ਅਤੇ ਅੰਜਨਾ ਨੂੰ ਮੌਨ ਦੇਖ ਕੇ ਉਸਦੀ ਸਹਿਮਤੀ ਮੰਨ ਲਈ। ਇਸ ਕਾਰਨ ਵਿਆਹ ਦੇ ਉਪਰੰਤ ਉਸਨੇ ਪਤਨੀ ਨਾਲ ਸਰੀਰਕ ਸੰਬੰਧ ਨਹੀਂ ਰੱਖੇ।ਕੁਝ ਵਰ੍ਹਿਆਂ ਬਾਅਦ ਰਾਵਣ ਅਤੇ ਵਰੁਣ ਵਿਚਕਾਰ ਯੁੱਧ ਵਿਚ ਰਾਵਣ ਦੀ ਸਹਾਇਤਾ ਲਈ ਪਵਨੰਜਯ ਘਰੋਂ ਤੁਰਿਆ। ਵਣ ਵਿਚ ਉਸਨੇ ਇਕ ਬਿਰਹਣ ਚਕਵੀ ਦਾ ਵਿਰਲਾਪ ਸੁਣਿਆ ਤਾਂ ਉਹ ਉਤੇਜਿਤ ਹੋ ਉੱਠਿਆ ਅਤੇ ਉਸੇ ਰਾਤ ਦੂਸਰੇ ਵਿਅਕਤੀ ਨੂੰ ਸੈਨਾਪਤੀ ਨਿਯੁਕਤ ਕਰਕੇ ਅੰਜਨਾ ਸੁੰਦਰੀ ਪਾਸ ਗਿਆ। ਰਾਤ ਬਤੀਤ ਕਰਕੇ ਆਪਣੇ ਆਉਣ ਦੇ ਪਰਿਣਾਮ ਸਰੂਪ ਆਪਣੀ ਮੁਦਰਿਕਾ ਦੇ ਕੇ ਵਾਪਸ ਯੁੱਧ ਵਿਚ ਭਾਗ ਲੈਣ ਚਲਿਆ ਗਿਆ। ਅੰਜਨਾ ਸੁੰਦਰੀ ਨੂੰ ਗਰਭਵਤੀ ਜਾਨ ਕਲੰਕਣੀ ਸਮਝ ਉਸਦੀ ਸੱਸ ਨੇ ਦੇਸ਼-ਨਿਕਾਲਾ ਦੇ ਦਿੱਤਾ। ਮੁਦਰਿਕਾ ਦਿਖਾਉਣ ਤੇ ਵੀ ਵਿਸ਼ਵਾਸ ਨਹੀਂ ਕੀਤਾ। ਕੁਝ ਸਮੇਂ ਬਾਅਦ ਉਸਨੇ ਪੁੱਤਰ ਨੂੰ ਜਨਮ ਦਿੱਤਾ। ਸੰਜੋਗਵਸ ਅੰਜਨਾ ਦਾ ਮਾਮਾ ਪ੍ਰਤੀਸੂਰਯ ਓਧਰ ਦੀ ਜਾ ਰਿਹਾ ਸੀ। ਵਾਪਰੀ ਘਟਨਾ ਨੂੰ ਸੁਣ ਕੇ ਉਹ ਅੰਜਨਾ ਨੂੰ ਆਪਣੇ ਨਾਲ ਵਿਮਾਨ 'ਚ

1. ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਵਣਜਾਰਾ ਬੇਦੀ, ਪੰ: 142

ਅੰਜਨਾ ਦੇਵੀ - 13