ਸਮੱਗਰੀ 'ਤੇ ਜਾਓ

ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਬਾਨਰ ਦੀਪ)

ਕਦੇ ਦਖਣੀ ਹਿੰਦ ਦੇ ਵਿਚ ਹੈਸੀ, ਬਾਨਰ ਦੀਪ ਦਾ ਮੁਲਕ ਅਪਾਰ ਆਹਾ।
ਏਸ ਦੇਸ ਸੁਹਾਵਣੇ ਵਿਚ ਹੈ ਸਨ, ਸਰ ਸਬਜ਼ ਮੈਦਾਨ ਹੰਵਾਰ ਆਹਾ
ਜਾਂਦੇ ਖੇਲਦੇ ਕਿਤੇ ਦਰਿਆ ਨਾਲੇ, ਸੋਮੇ ਫੁਟਦੇ ਕਿਤੇ ਆਬਸ਼ਾਰ ਆ।
ਉਚੇ ਉਚੇ ਪਹਾੜਾਂ ਦੀ ਇਕ ਤਰਫ਼ੇ, ਜਾਪੇ ਕੁਦਰਤੀ ਬਣੀ ਦੀਵਾਰ ਆਹਾ
ਝੀਲਾਂ, ਡਲਾਂ ਦੇ ਰੇਤਲੇ ਕੰਢਿਆਂ ਤੇ, ਬ੍ਰਿਛ ਝੂਮਦੇ ਚੀਲ ਚਨਾਰ ਆਹਾ।
ਡਹਿਰਾਂ ਰੋਹੀਆਂ, ਬੰਨਿਆਂ ਵਿਚ ਕਿਤੇ, ਗਊਆਂ ਚਰਦੀਆਂ ਬੇਸ਼ੁਮਾਰ ਆ
ਕਿਤੇ ਖੇਤਾਂ ਦੇ ਖੇਤ ਲਹਿਰਾ ਰਹੇ ਨੇ, ਖਿੜਿਆ ਜੰਗਲੀ ਸਬਜ਼ਾ ਜ਼ਾਰ ਆਹਾ
ਦਿਨ ਰਾਤ ਹੀ ਖੂਹਾਂ ਤੇ ਹਰਟ ਚਲਣ, ਲਗੀ ਜੰਗਲਾਂ ਵਿਚ ਬਹਾਰ ਆਹਾ।
ਰੰਗਾਂ ਰੰਗ ਦੇ ਫੁਲ ਅਸੀ ਕਿਤੇ, ਖਿੜੇ ਕੁਦਰਤੀ ਬਾਗ ਗੁਲਜ਼ਾਰ ਆਹਾ।
ਚੱਪੇ ਚੱਪੇ ਗਰਾਮ ਨੇ ਵਸੇ ਹੋਏ, ਸ਼ਹਿਰ ਕਸਬੇ ਭਰੇ ਬਾਜ਼ਾਰ ਆਹਾ।
ਰਾਜਧਾਨੀਆਂ ਕਿਲੇ ਤੇ ਕੋਟ ਕਿਤੇ, ਕਲਸ ਸੋਨੇ ਦੇ ਉੱਚੇ ਮੀਨਾਰ ਆ
ਬਾਨਰ ਕੌਮ ਦੇ ਸੂਰਮੇ ਲੋਕ ਏਥੇ, ਹਿੰਦੂ ਧਰਮ ਦੀ ਬੋਲੇ ਜੈਕਾਰ ਆਹਾ
ਪਰਜਾ ਨਾਲ ਆਰਾਮ ਦੇ ਵਸ ਰਹੀ, ਕਿਸੇ ਤਾਈਂ ਨਾ ਕੋਈ ਅਜ਼ਾਰ ਆਹਾ
ਏਸ ਰੰਗਲੇ ਦੇਸ ਸਰਸਬਜ਼ ਅੰਦਰ, ਮਹਿੰਦਰ ਪੁਰ ਹੈ ਸ਼ਹਿਰ ਅਪਾਰ ਆਹਾ।
ਮਹਿੰਦਰ ਰਾਏ ਮਹਾਰਾਜ ਦੀ ਰਾਜਧਾਨੀ, ਮਸ਼ਾਹੂਰ ਜੋ ਵਿਚ ਸੰਸਾਰ ਆਹਾ।
‘ਸ਼ਾਮ’ ਇੰਦਰਾਪੁਰੀ ਦੇ ਵਾਂਗ ਸੋਹਣਾ, ਮਹਿੰਦਰ ਰਾਏ ਦਾ ਰਾਜ ਦਰਬਾਰ ਆਹਾ

(ਰਾਜਾ ਮਹਿੰਦਰ ਰਾਏ)

ਮਹਿੰਦਰ ਰਾਜ ਦੀ ਸਿਫਤ ਮੈਂ ਕਿਵੇਂ ਕਰਾਂ, ਮੈਥੋਂ ਹੋਵੇ ਨਾ ਕੋਈ ਬਿਆਨ ਲੋਕ!
ਭਾਰੇ ਤੇਜ ਪਰਤਾਪ ਇਕਬਾਲ ਵਾਲਾ, ਸ਼ੇਰ ਦਿਲ ਦਾ ਮਰਦ ਜਵਾਨ ਲੋਕੋ!
ਸਖੀ ਦਿਲ ਦਾ ਬਿਕ੍ਰਮਾਜੀਤ ਵਾਂਙੂ, ਨਿਤ ਕਰਦਾ ਪੁੰਨ ਤੇ ਦਾਨ ਲੋਕੋ!
ਰਾਜਾ ਚਕਰਾਵਰਤੀ ਦੇਸ ਅੰਦਰ, ਵਡੀ ਏਸਦੀ ਸਭ ਤੋਂ ਸ਼ਾਨ ਲੋਕ!
ਯੌਤ ਨਾਲ ਆਰਾਮ ਦੇ ਵੱਸ ਰਹੀ, ਵਿਚ ਮੁਲਕ ਦੇ ਅਮਨ ਅਮਾਨ ਲੋਕ!
ਡਾਕੂ', ਚੋਰ, ਲੁਟੇਰੇ, ਬਦਮਾਸ਼, ਰਾਕਸ਼, ਸ਼ੋਰ ਕਿਤੇ ਨਾ ਕੋਈ ਮਚਾਨ ਲੋਕੋ!
ਪਿਆਦਾ ਫ਼ੌਜ ਅਸਵਾਰ ਤੇ ਤੋਪਖ਼ਾਨੇ, ਭਾਰੇ ਜੰਗ ਦੇ ਸਾਜ਼ੋ ਸਮਾਨ ਲੋਕੋ!
ਬਨੇ ਮੁਲਕ ਦੇ ਵਿਚ ਕਾਨੂੰਨ ਸਾਰੇ, ਪਰਜਾ ਨਾਲ ਇਨਸਾਫ਼ ਕਮਾਨ ਲੋਕ!
ਮੰਦਰ ਪੰ ਸਰਾਵਾਂ ਤੇ ਸੜਕਾਂ ਜੀ, ਥਾਂ ਥਾਂ ਤੇ ਧਰਮ ਅਸਥਾਨ ਲੋਕੋ!
‘ਸ਼ਾਮ’ ਏਸਦੇ ਔਂਜ ਇਕਬਾਲ ਵਾਲੇ ਉਚੇ ਝੂਲਦੇ ਸ਼ਾਹੀ ਨਸ਼ਾਨ ਲੋਕੋ!

ਅੰਜਨਾ ਦੇਵੀ - 26