ਸਮੱਗਰੀ 'ਤੇ ਜਾਓ

ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਣ ਰਾਤ ਨਾ ਕਰਨ ਆਰਾਮ ਕਿਤੇ, ਵਿਚ ਦਿਣਾਂ ਦੇ ਪੰਧ ਮੁਕਾਨ ਦੋਵੇਂ।
ਮਹਿੰਦਰ ਪੁਰ ਦੇ ਪਹੁੰਚ ਨਜ਼ਦੀਕ ਕਰਕੇ ਤਟ ਨਦੀ ਦੇ ਕਰਨ ਇਸ਼ਨਾਨ ਦੋਵੇਂ।
ਘੜੀ ਘਾਸ ਤੇ ਬੈਠ ਆਰਾਮ ਕਰਦੇ, ਲਾਹੁੰਦੇ ਰਾਹਾਂ ਦੀ ਕੁਲ ਥਕਾਨ ਦੋਵੇਂ।
ਨ੍ਹਾ ਧੋ ਲਬਾਸ ਨੂੰ ਬਦਲ ਕਰਕੇ, ਅੰਗ ਪੰਜੇ ਹਥਿਆਰ ਲਗਾਨ ਦੋਵੇਂ।
ਜੋ ਜੋ ਭੇਸ ਸਿਆਹਾਂ ਦਾ ਹੋਵੰਦਾ ਏ, ਓਸੇ ਤੌਰ ਸੇ ਭੇਸ ਬਨਾਨ ਦੋਵੇਂ।
ਜਦੋਂ ਦਿਣ ਛੁਪਾ ਦਾ ਵੇਲਾ ਹੋਇਆ, ਫੇਰ ਸ਼ਹਿਰ ਨੂੰ ਹੋਏ ਰਵਾਨ ਦੋਵੇਂ।
ਤਾਰੇ ਵਿਚ ਅਸਮਾਨ ਦੇ ਚੜ੍ਹ ਆਏ, ਜਦੋਂ ਵੜੇ ਬਾਜ਼ਾਰ ਮੇਂ ਆਨ ਦੋਵੇਂ।
ਲੈ ਕੇ ਇਕ ਕਰਾਏ ਦੀ ਕੋਠੜੀ ਜੀ, ਡੇਰੇ ਵਿਚ ਸਰਾਏ ਦੇ ਲਾਣ ਦੋਵੇਂ।
ਰਸਦ ਸਦ ਬਾਜ਼ਾਰੋਂ ਖਰੀਦ ਕਰਕੇ, ਰੋਟੀ ਆਪਣੀ ਹਥੀਂ ਪਕਾਣ ਦੋਵੇਂ।
ਰਾਜਨੀਤ ਦੇ ਵਿਚ ਚਾਲਾਕ ਪੂਰੇ, ਹਥੋਂ ਕਿਸੇ ਦੇ ਕੁਝ ਨਾ ਖਾਣ ਦੋਵੇਂ।
ਫਿਰਨ ਵਾਂਗ ਬਪਾਰੀਆਂ ਸ਼ਹਿਰ ਅੰਦਰ, ਭੇਤ ਕਿਸੇ ਨੂੰ ਨਾ ਬਤਾਣ ਦੋਵੇਂ।
ਸੈਰ ਕਰਨ ਦੇ ਵਾਸਤੇ ਹਮ ਆਏ, ਪੁਛੇ ਕੋਈ ਤਾਂ ਇਉਂ ਸੁਣਾਣ ਦੋਵੇਂ।
ਏਸੇ ਤੌਰ ਦੇ ਨਾਲ ਰਹਾਇਸ਼ ਕਰਕੇ, ਦਿਣ ਕਿਤਨੇ ਇਉਂ ਲੰਘਾਣ ਦੋਵੇਂ।
ਕਦੇ ਵਲ ਪੂਰਬ ਕਦੇ ਵਲ ਪਛੋਂ, ਕਦੀ ਤਰਫ਼ ਪਹਾੜ ਦੀ ਜਾਣ ਦੋਵੇਂ।
ਲੋਕ ਦਿਲ ਦੇ ਵਿਚ ਵਿਸ਼ਵਾਸ ਕਰਦੇ, ਕਿਸ ਕਾਰਨੇ ਫਿਰਨ ਜਵਾਨ ਦੋਵੇਂ।
ਡੀਲ ਡੌਲ ਹੈ ਏਹਨਾਂ ਦੀ ਸ਼ਾਹਾਂ ਵਾਲੀ, ਬੜੇ ਦਿਸਦੇ ਚਤਰ ਸੁਜਾਨ ਦੋਵੇਂ।
ਧੂਮ ਗਲ ਬਾਜ਼ਾਰਾਂ ਦੇ ਵਿਚ ਪਈ, ਆਏ ਲੜਕੇ ਰੂਪ ਬਲਵਾਨ ਦੋਵੇਂ।
ਇਕ ਦਿਣ ਆ ਭਾਵੀ ਨੇ ਖੇਲ ਰਚੀ, ਹੇਠ ਰਾਜ ਮਹੱਲਾਂ ਦੇ ਜਾਣ ਦੋਵੇਂ।
ਪਿਆ ਸ਼ੋਰ ਕਕਾਰ ਬਣਵਾਸ ਅੰਦਰ, ਗੱਲਾਂ ਸੁਣਨ ਦੇ ਲਈ ਠਹਿਰਾਨ ਦੋਵੇਂ।
ਕਿਸਮ ਕਿਸਮ ਦੀਆਂ ਬੋਲੀਆਂ ਸੁਣ ਕਰਕੇ, ਵਿਚ ਦਿਲ ਦੇ ਖ਼ੁਸ਼ੀ ਮਨਾਨ ਦੋਵੇਂ।
'ਸ਼ਾਮ' ਸੁਣਕੇ ਬੁਲਬੁਲਾਂ ਗੌਂਦੀਆਂ ਨੂੰ, ਜਾਮੇ ਵਿਚ ਨਾ ਫੁਲ ਸਮਾਨ ਦੋਵੇਂ।

(ਰਣਵਾਸ ਵਿਚ ਅੰਜਨਾ ਦੇਵੀ ਪਾਸ ਕੁੜੀਆਂ ਦਾ ਇਕੱਠ)

ਏਹ ਝੱਮਟ ਸੀ ਕੁੜੀਆਂ ਕੰਵਾਰੀਆਂ ਦਾ, ਧੰਨ ਸੰਦਲੇ ਸ਼ੋਰ ਮਚਾਂਦੀਆਂ ਸਨ।
ਕੁੜੀਆਂ ਹਾਣ ਪਰਮਾਨਣਾਂ ਪਾ ਘੁਮਰ, ਤਬਕ ਜਿਮੀਂ ਅਸਮਾਨ ਹਲਾਂਦੀਆਂ ਸਨ।
ਪਏ ਫਿਕਰ ਨਾ ਮਾਮਲੇ ਕੋਈ ਹਾਲੇ, ਸਿਰ ਮਾਪਿਆਂ ਰਾਜ ਕਮਾਂਦੀਆਂ ਸਨ।
ਕਦੇ ਪਵਨ ਦੇ ਦੂਦ ਦੀ ਲੈ ਮੂਰਤ, ਰਾਜ ਕਨਯਾ ਤਾਈਂ ਵਖਾਂਦੀਆਂ ਸਨ।
ਕਈ ਦੂਦ ਨੂੰ ਕਹਿਣ ਨੀ ਸ਼ੈਲ ਕੇਹਾ, ਕਈ ਪਵਨ ਦੇ ਤਾਈਂ ਸੜ੍ਹਾਂਦੀਆਂ ਸਨ।
ਜਿਵੇਂ ਜਿਵੇਂ ਸੀ ਕਿਸੇ ਦੀ ਤਬਾ ਚਾਹੁੰਦੀ, ਉਸੀ ਤੌਰ ਸੇ ਗੱਲਾਂ ਬਣਾਂਦੀਆਂ ਸਨ।
'ਸ਼ਾਮ' ਅੰਜਨਾ ਰਾਜਕੁਮਾਰੀ ਨਾਲ ਹੱਸ ਖੋਲਕੇ ਦਿਲ ਬਹਿਲਾਂਦੀਆਂ ਸਨ।

ਅੰਜਨਾ ਦੇਵੀ - 40