ਸਮੱਗਰੀ 'ਤੇ ਜਾਓ

ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਜਵਾਬ ਪਵਨ)

ਅਛਾ ਵੀਰਨਾ ਜਿਸਤ੍ਰਾਂ ਤੂੰ ਆਖੇਂ, ਤੇਗ ਵਿਚ ਮਿਆਨ ਦੇ ਪਾਵਾਂਗਾ ਮੈਂ।
ਭਾਵੇਂ ਅੰਜਨਾ ਕੀਤਾ ਹੈ ਪਾਪ ਭਾਰੀ, ਤੇਰੇ ਕਹੇ ਮੁਆਫ਼ ਕਰਾਵਾਂਗਾ ਮੈਂ।
ਪਰ ਵਿਆਹ ਤੋਂ ਬਾਦ ਇਸ ਸੁੰਦਰੀ ਨੂੰ, ਅਛੀ ਤਰ੍ਹਾਂ ਦੇ ਨਾਲ ਸਮਝਾਵਾਂਗਾ ਮੈਂ |
ਜੇਹੜੀ ਏਸਨੇ ਹੈ ਕਰਤੂਤ ਕੀਤੀ, ਅੰਤ ਓਸਦਾ ਏਹਨੂੰ ਵਖਾਵਾਂਗਾ ਮੈਂ
ਜਿਸ ਹੁਸਨ ਦਾ ਏਸਨੂੰ ਮਾਨ ਏਨਾ, ਕੌਡੀ ਮੁਲ ਨਾ ਓਸਦਾ ਪਾਵਾਂਗਾ ਮੈਂ।
ਏਹਨੂੰ ਵਾਂਗ ਸਕੁੰਤਲਾ ਨਾਰ ਦੇ ਜੀ, ਰਣਵਾਸ ਤੋਂ ਬਾਹਰ ਕਢਾਵਾਂਗਾ ਮੈਂ।
ਏਸ ਨੌਜਵਾਨ ਹੁਸੀਨ ਤਾਈਂ, ਬਾਰਾਂ ਬਰਸ ਨਾ ਕਦੇ ਬੁਲਾਵਾਂਗਾ ਮੈਂ।
ਜਾਵੇ ਜਾਨ ਪਰ ਕੌਲ ਨਾ ਕਦੇ ਹਾਰਾਂ, ਪੂਰੇ ਆਪਣੇ ਵਾਕ ਕਰਾਵਾਂਗਾ ਮੈਂ।
ਬ੍ਰਹਮਚਾਰੀਆਂ ਦੇ ਜੈਸੇ ਕਰਮ ਹੁੰਦੇ, ਓਸੇ ਤੌਰ ਸੇ' ਦਿਣ ਬਿਤਾਵਾਂਗਾ ਮੈਂ।
‘ਸ਼ਾਮ’ ਅੱਜ ਦਾ ਕੌਲ ਜੇ ਹਾਰ ਗਿਆ, ਪਵਨ ਨਾਮੁ ਨਾ ਜਗਤ ਸਦਾਵਾਂਗਾ ਮੈਂ।

(ਵਾਕ ਕਵੀਸ਼ਰ)

ਅਸਲ ਵਿਚ ਤਾਂ ਅੰਜਨਾ ਬਾਲੜੀ ਜੀ, ਬਿਲਕੁਲ ਮਾਸੂਮ ਨਿਰਦੇਸ਼ ਹੈਸੀ।
ਚੰਦਰਮੁਖੀ ਵਜ਼ੀਰ ਦੀ ਲੜਕੀ ਜੋ, ਕੀਤੀ ਗਲ ਏਹ ਵੀਰਨੋਂ ਓਸ ਹੈਸੀ।
ਓਹਦੇ ਹਾਰਿਆਂ ਭਾਗਾਂ ਦੀ ਗਲ ਵੇਖੋਂ, ਐਵੇਂ ਪਵਨ ਨੇ ਲਾ ਦੀਆ ਦੱਸ ਹੈਸੀ।
‘ਸ਼ਾਮ’ ਪਾਂਦੀਆਂ ਰੌਲਾ ਸੁਣ ਹੋਰ ਕੁੜੀਆਂ, ਓਹ ਤਾਂ ਬੈਠੀ ਵਚਾਰੀ ਖ਼ਾਮੋਸ਼ ਹੈਸੀ।

(ਪਵਨ ਨੇ ਵਾਪਸ ਮੁੜਨਾ)

ਗਲ ਏਤਨੀ ਪਿਆਰਿਓ ਕਰਕੇ ਤੇ, ਪਵਨ ਪਿਛਾਂ ਨੂੰ ਮੁਖ ਭਵਾਵੰਦਾ ਜੀ।
ਅਜ ਵਾਲੜੀ ਗਲ ਦਾ ਅੰਜਨਾ ਤੋਂ, ਬਦਲਾ ਲੈਣ ਦਾ ਖ਼ਿਆਲ ਸਮਾਵੰਦਾ ਜੀ।
ਏਸ ਦੁਸ਼ਟ ਕਰੋਧ ਦਾ ਮਾਰਿਆ ਜੀ, ਬੰਦਾ ਨਰਕਾਂ ਬੀਚ ਹੈ ਜਾਵੰਦਾ ਜੀ।
‘ਸ਼ਾਮ' ਲਹੂ ਦੇ ਘੁੱਟ ਨੂੰ ਪੀ ਕਰਕੇ, ਰਤਨ ਪੁਰ ਨੂੰ ਪਵਨ ਹੈ ਆਵੰਦਾ ਜੀ।

(ਵਾਕ ਕਵੀਸ਼ਰ)

ਏਹ ਕਿਸੇ ਨੂੰ ਪਤਾ ਨਾ ਮੂਲ ਲੱਗਾ, ਕੀਤੀ ਕਾਰ ਜੌਂ ਪਵਨ ਕੁਮਾਰ ਲੋਕ!
ਕਿਵੇਂ ਰਾਜ ਕੁਮਾਰਨੀ ਅੰਜਨਾ ਨੂੰ, ਲੱਗਾ ਉਮਰ ਦਾ ਦੂਖ ਅਜ਼ਾਰ ਲੋਕ!
ਵਿਚ ਖੁਆਬ ਖ਼ਿਆਲ ਨਾ ਕਿਸੇ ਦੇ ਸੀ, ਭਾਣਾ ਰੱਚਿਆ ਜੋ ਕਰਤਾਰ ਲੋਕੋ!
ਏਹ ਕਿਸੇ ਨੂੰ ਪਤਾ ਨਾ ਮੂਲ ਕੋਈ, ਹੋਣਾ ਅੰਜਨਾ ਅੰਤ ਖ਼ੁਆਰ ਲੋਕੋ!

ਅੰਜਨਾ ਦੇਵੀ - 45