(ਬਸੰਤ ਮਾਲਾ ਨੇ ਅੰਜਨਾ ਨੂੰ ਕਹਿਣਾ)
ਵਿਚ ਮਹਿਲ ਦੇ ਆਨ ਬਸੰਤ ਮਾਲਾ, ਲੱਗੀ ਅੰਜਨਾ ਤਾਈਂ ਫਰਮਾਨ ਪਿਆਰੀ।
ਦੱਸ ਮੈਨੂੰ ਕੀ ਅਜ ਇਨਾਮ ਦੇਸੇਂ, ਘਰ ਔਣਗੇ ਤੇਰੇ ਮਹਿਮਾਨ ਪਿਆਰੀ।
ਦੱਸ ਕਿਸਤਾਂ ਓਹਨਾਂ ਨੂੰ ਮਿਲੇਂਗੀ ਤੂੰ, ਜਦੋਂ ਔਣਗੇ ਕੰਤ ਭਗਵਾਨ ਪਿਆਰੀ।
ਦੱਸ ਓਹਨਾਂ ਦੀ ਨਜ਼ਰ ਤੂੰ ਧਰੇਂਗੀ ਕੀ, ਅਗੇ ਬਾਦਸ਼ਾਹ ਪਿਰ ਸੁਲਤਾਨ ਪਿਆਰੀ।
ਭਾਗਾਂ ਵਾਲੀਏ ਅਜ ਦੇ ਦਿਣ ਤੇਰੇ, ਪੂਰੇ ਹੋਣਗੇ ਸਭ ਅਰਮਾਨ ਪਿਆਰੀ।
‘ਸ਼ਾਮ’ ਅੰਜਨਾ ਦੇਵੀ ਪਿਆਰੀਏ ਨੀ, ਅਜ ਰਾਤ ਸੁਹਾਗ ਨੂੰ ਮਾਨ ਪਿਆਰੀ
(ਅੰਜਨਾ ਦੇਵੀ)
ਹੋ ਕੇ ਅੰਜਨਾ ਧ੍ਯਾਵਾਨ ਕਹਿੰਦੀ, ਗੱਲਾਂ ਰਹੀ ਬਨਾ ਬਸੰਤ ਮਾਲਾ।
ਪਈ ਰੇਤ ਦੀ ਕੰਧ ਉਸਾਰਨੀ ਏ, ਰਹੀ ਵਕਤ ਗੰਵਾ ਬਸੰਤ ਮਾਲਾ।
ਐਡੇ ਭਾਗ ਨੇ ਮੇਰੇ ਬਲਵਾਨ ਕਿਥੇ, ਕਰਨ ਮੇਰੇ ਤੇ ਯਾ ਬਸੰਤ ਮਾਲਾ।
ਫਾਇਦਾ ਕੀ ਹੈ ਪਾਣੀ ਨੂੰ ਝੱਲਣੇ ਤੋਂ, ਮੈਨੂੰ ਨਾ ਸਤਾ ਬਸੰਤ ਮਾਲਾ।
ਲਹੂ ਹੋਰ ਨਾ ਤੂੰ ਨਚੋੜ ਮੇਰਾ, ਤੀਰ ਕਾਲਜੇ ਲਾ ਬਸੰਤ ਮਾਲਾ
‘ਸ਼ਾਮ ਦੁਖਾਂ ਦੀ ਮਾਰੀ ਹੋਈ ਅੰਜਨਾ ਨੂੰ, ਹੋਰ ਨਾ ਦੁਖਾ ਬਸੰਤ ਮਾਲਾ।
(ਵਾਕ ਕਵੀਸ਼ਰ)
ਏਸੇ ਤਰ੍ਹਾਂ ਹੀ ਅੰਜਨਾ ਦੇਵੀ ਪਾਸ ਆਇਆ ਮੂਲ ਨਾ ਪਵਨ ਕੁਮਾਰ ਲੋਕ
ਇੰਤਜ਼ਾਰ ਦਿਣ ਰਾਤ ਹੀ ਕਰਦੀ, ਜੀ ਰਹੀ ਅੰਜਨਾ ਬੇਕਰਾਰ ਲੋਕੋਂ।
ਖਾਣਾ ਪੀਣਾ ਤਮਾਮ ਹਰਾਮ ਹੋਇਆ, ਕੀਤੀ ਹੋਂ ਦੀ ਆਗ ਲਾਚਾਰ ਲੋਕੋਂ |
ਮੁੜ ਮੁੜ ਸੋਂਚਦੀ ਕਿਸ ਗੁਨਾਹ ਬਦਲੇ, ਦਿਤੀ ਸਵਾਮੀ ਜੀ ਮੈਂ ਵਸਾਰ ਲੋਕੋਂ।
ਕੰਤ ਨਾਰੀ ਦਾ ਇਸ਼ਟ ਗੁਰਦੇਵ ਹੈ ਜੀ, ਤਾਜ ਸਿਰ ਦਾ ਪਰਾਨ ਆਧਾਰ ਲੋਕੋਂ।
ਨਾਰੀ ਕੰਤ ਦੇ ਬਾਝ ਨਾ ਸੋਂਹਦੀ ਏ, ਫੁਲਾਂ ਬਾਝ ਨਾ ਜਿਵੇਂ ਗੁਲਜ਼ਾਰ ਲੋਕ
ਚੰਨ ਬਾਝ ਨਾ ਜਿਸ ਰਾਤ ਸੋਹੇ, ਸੋਂਹੇ ਫ਼ੌਜ ਨਾ ਬਾਝ ਸਰਦਾਰ ਲੋਕੋਂ।
ਕੰਵਲ ਬਾਝ ਨਾ ਜਿਵੇਂ ਤਾਲਾਬ ਸੋਹੇ, ਸੋਂਹੇ ਮਹਿਲ ਨਾ ਬਾਝ ਮੁਨਾਰ ਲੋਕੋ।
ਦੁਧ ਬਾਝ ਨਾ ਜਿਸ ਧੇਨ ਸੋਹੇ, ਸੂਰਾ ਸੋਂਹੇ ਨਾ ਬਾਝ ਹਥਿਆਰ ਲੋਕੋਂ।
ਘਰ ਸੋਂਹੇ ਨਾ ਜਿਸ ਬਾਲ ਬਾਝੋਂ, ਘੋੜਾ ਸੋਂਹੇ ਨਾ ਬਾਝ ਅਸਵਾਰ ਲੋਕੋਂ।
ਤੈਸੇ ਨਾਰ ਨਾ ਸੋਂਹਦੀ ਕੰਤ ਬਾਝੋਂ, ਸੀਤਾ ਬਿਨਾਂ ਜਿਉਂ ਰਾਮ ਅਵਤਾਰ ਲੋਕੋ।
ਏਸੇ ਤਾਂ ਹੀ ਅੰਜਨਾ ਦੇਵੀ ਤਾਈਂ, ਹੋਇਆ ਜੀਵਨ ਸਖ਼ਤ ਦੁਸ਼ਵਾਰ ਲੋਕੋਂ।
ਅੰਜਨਾ ਦੇਵੀ - 54