ਸਮੱਗਰੀ 'ਤੇ ਜਾਓ

ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਬਸੰਤ ਮਾਲਾ)

ਸੁਣੀ ਬੀਬੀਏ, ਸੱਚ ਮੈਂ ਆਖਨੀ ਹਾਂ, ਮੇਰੇ ਬੋਲ ਨੂੰ ਕਰ ਪਰਵਾਨ ਪਿਆਰੀ।
ਤੇਰੇ ਹਾਲ ਬੇਹਾਲ ਦੁਖਿਆਰ ਉਤੇ, ਯਾ ਕਰੀ ਹੈ ਸ੍ਰੀ ਭਗਵਾਨ ਪਿਆਰੀ।
ਜੀਹਨੂੰ ਬਰਸ ਉਡੀਕਦੀ ਰਹੀ ਬਾਰਾਂ, ਆਇਆ ਤੇਰਾ ਓਹ ਕੰਤ ਸੁਲਤਾਨ ਪਿਆਰੀ।
ਜਿਸ ਚੰਨ ਜੇਹੇ ਮੁਖ ਨੂੰ ਵੇਖਣੇ ਲਈ, ਰਹੀ ਵਾਂਗ ਚਕੋਰ ਹੈਰਾਨ ਪਿਆਰੀ।
ਓਹ ਚੰਦ ਹੈ ਮਹਿਲਾਂ ਦੇ ਹੇਠ ਚੜ੍ਹਿਆ, ਪੂਰੇ ਹੋਏ ਨੇ ਤੇਰੇ ਅਰਮਾਨ ਪਿਆਰੀ।
‘ਸ਼ਾਮ’ ਆਵੰਦਾ ਪਵਨ ਭਰਤਾਰ ਤੇਰਾ, ਜ਼ਰਾ ਉਠਕੇ ਕਰ ਧਿਆਨ ਪਿਆਰੀ।

(ਅੰਜਨਾ ਦੇਵੀ)

ਗਲ ਸੁਣਕੇ ਅੰਜਨਾ ਕਹਿਣ ਲੱਗੀ, ਧਨਬਾਦ ਮੈਂ ਕਰਾਂ ਕਰਤਾਰ ਸੋਈਏ!
ਵਾਲੀ ਸਿਰ ਦੇ ਸਵਾਮੀ ਭਗਵਾਨ ਮੇਰੇ ਫੇਰੇ ਪੌਣ ਜੇ ਘਰ ਭਰਤਾਰ ਸੋਈਏ!
ਦੀਨਾ ਨਾਥ ਜੇ ਆਣਕੇ ਦੇਣ ਦਰਸ਼ਨ, ਵਾਰੀ ਵਾਰੀ ਮੈਂ ਜਾਵਾਂ ਬਲਿਹਾਰ ਸੋਈਏ!
ਵਿਚ ਘਰ ਦੇ ਚਾਨਣਾ ਹੋ ਜਾਵੇ, ਸੋਹਣ ਬੰਗਲੇ ਬੰਕ ਦੁਆਰ ਸੌਈਏ!
‘ਸ਼ਾਮ ਦੀਵੇ ਮੈਂ ਘਿਓ ਦੇ ਬਾਲ ਦੇਵਾਂ, ਘਰ ਔਣ ਜੇ ਕੰਤ ਸਰਦਾਰ ਸੋਈਏ!

(ਪਵਨ ਨੇ ਅੰਦਰ ਔਣਾ)

ਕੁੰਡਾ ਖੋਲ੍ਹਤਾ ਫੇਰ ਬਸੰਤ ਮਾਲਾ, ਅੰਦਰ ਆ ਗਿਆ ਪਵਨ ਬਲਵਾਨ ਲੋਕੋ!
ਜਲਵਾ ਵੇਖ ਕੇ ਪਵਨ ਕੁਮਾਰ ਵਾਲਾ, ਹੋਈ ਅੰਜਨਾ ਬੁਤ ਸਮਾਨ ਲੋਕੋ!
ਕੰਵਲ ਚਰਨਾਂ ਤੇ ਆਣਕੇ ਡਿਗ ਪਈ, ਲੱਗੀ ਅੱਖਾਂ ’ਚੋਂ ਨੀਰ ਵਹਾਨ ਲੋਕੋ!
‘ਸ਼ਾਮ’ ਰੋਇਕੇ ਪਤੀ ਭਗਵਾਨ ਅੱਗੇ, ਭੁਲਾਂ ਚੁਕਾਂ ਨੂੰ ਲਗੀ ਬਖਸ਼ਾਨ ਲੋਕੋ!

(ਅੰਜਨਾ ਦੇਵੀ)

ਹੱਥ ਜੋੜ ਕੇ ਅੰਜਨਾ ਕਹਿਣ ਲੱਗੀ, ਮੈਨੂੰ ਵਿਛੜੀ ਤਾਈਂ ਮਿਲਾਇਆ ਸੂ।
ਤੁਸੀਂ ਰੂਪ ਭਗਵਾਨ ਦੇ ਸਵਾਮੀ ਮੇਰੇ, ਮੈਨੂੰ ਭੁਲੀ ਨੂੰ ਗਲੇ ਲਗਾਇਆ ਸੀ।
ਸਿਰ ਤੁਸਾਂ ਦੇ ਪੀਆ ਜੀ ਦੱਸ ਕੋਈ ਨਾ, ਲਿਖਿਆ ਦਾਸੀ ਨੇ ਆਪਣਾ ਪਾਇਆ
ਧਨ ਭਾਗ ਮੇਰੇ ਘਰ ਰਾਮ ਆਏ, ਮੈਨੂੰ ਉਜੜੀ ਤਾਈਂ ਵਸਾਇਆ ਸੀ।
‘ਸ਼ਾਮ’ ਸ਼ੁਕਰ ਕਰਤਾਰ ਦਾ ਮੈਂ ਕਰਦੀ, ਲਾਲ ਗੁਆਚਿਆ ਮੈਨੂੰ ਥਿਆਇਆ ਸੀ।

ਅੰਜਨਾ ਦੇਵੀ - 67